ਅਮਰੀਕਾ 'ਚ ਸਾਬਕਾ ਭਾਰਤੀ ਐਥਲੀਟ ਦਾ ਕਾਰਾ, ਮਾਂ ਅਤੇ ਪਤਨੀ ਦਾ ਕੀਤਾ ਕਤਲ
Wednesday, Aug 26, 2020 - 03:17 PM (IST)
ਵਾਸ਼ਿੰਗਟਨ (ਭਾਸ਼ਾ) : ਭਾਰਤ ਲਈ ਏਸ਼ੀਆਈ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਸਾਬਕਾ ਐਥਲੀਟ ਇਕਬਾਲ ਸਿੰਘ ਨੂੰ ਆਪਣੀ ਪਤਨੀ ਅਤੇ ਮਾਂ ਦੇ ਕਤਲ ਦੇ ਦੋਸ਼ ਵਿਚ ਅਮਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: IPL 2020: ਦੁਬਈ 'ਚ ਆਈਸੋਲੇਟ ਕੀਤੇ ਗਏ ਕ੍ਰਿਕਟਰ ਰੈਨਾ ਨੇ ਲਿਖਿਆ ਕੁਆਰੰਟੀਨ 'ਤੇ ਗਾਣਾ, ਦੇਖੋ ਵੀਡੀਓ
'ਦਿ ਫਿਲਾਡੇਲਫੀਆ ਇੰਕਵਾਇਰਰ' ਨੇ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਹੈ ਕਿ ਪੇਨਸਿਲਵੇਨੀਆ ਦੇ ਡੇਲਵਾਰੇ ਕਾਊਂਟੀ ਦੇ ਰਹਿਣ ਵਾਲੇ 62 ਸਾਲ ਦੇ ਇਕਬਾਲ ਸਿੰਘ ਨੇ ਐਤਵਾਰ ਦੀ ਸਵੇਰ ਨੂੰ ਪੁਲਸ ਨੂੰ ਫੋਨ ਕੀਤਾ ਅਤੇ ਆਪਣਾ ਦੋਸ਼ ਕਬੂਲ ਕੀਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਜਦੋਂ ਨਿਊਟਾਊਨ ਟਾਊਨਸ਼ਿਪ ਵਿਚ ਇਕਬਾਲ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਵੇਖਿਆ ਕਿ ਉਹ ਖੂਨ ਨਾਲ ਲੱਥਪਥ ਹੈ ਅਤੇ ਉਸ ਨੇ ਖੁਦ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਘਰ ਦੇ ਅੰਦਰ 2 ਔਰਤਾਂ ਦੇ ਲਾਸ਼ਾਂ ਪਈਆਂ ਸਨ। ਇਸ ਵਿਚ ਕਿਹਾ ਗਿਆ ਹੈ ਇਕਬਾਲ 'ਤੇ ਸੋਮਵਾਰ ਨੂੰ ਕਤਲ ਦੇ ਦੋਸ਼ ਤੈਅ ਕੀਤੇ ਗਏ ਅਤੇ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। ਦੋਸ਼ਾਂ ਦੀ ਪ੍ਰਕਿਰਤੀ ਨੂੰ ਵੇਖਦੇ ਹੋਏ ਉਸ ਨੂੰ ਜ਼ਮਾਨਤ ਨਹੀਂ ਮਿਲੀ। ਉਸ ਨੇ ਆਪਣਾ ਪੱਖ ਰੱਖਣ ਲਈ ਕਿਸੇ ਵਕੀਲ ਦੀਆਂ ਸੇਵਾਵਾਂ ਨਹੀਂ ਲਈਆਂ ਹਨ।
ਇਹ ਵੀ ਪੜ੍ਹੋ: ਸਚਿਨ-ਕੋਹਲੀ ਦੇ ਬੈਟ ਬਣਾਉਣ ਵਾਲਾ ਹਸਪਤਾਲ 'ਚ ਦਾਖ਼ਲ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ
ਇਕਬਾਲ ਗੋਲਾ ਸੁੱਟਣ ਵਿਚ ਐਥਲੀਟ ਸਨ ਅਤੇ ਉਨ੍ਹਾਂ ਨੇ 1983 ਵਿਚ ਕੁਵੈਤ ਵਿਚ ਏਸ਼ੀਆਈ ਐਥਲੇਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਸੀ। ਇਹ ਉਨ੍ਹਾਂ ਦੇ ਖੇਡ ਕਰੀਅਰ ਦੀ ਸਭ ਤੋਂ ਵੱਡੀ ਉਪਲਬਧੀ ਸੀ। ਇਸ ਦੇ ਬਾਅਦ ਉਹ ਅਮਰੀਕਾ ਜਾ ਕੇ ਵੱਸ ਗਏ ਸਨ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਉਹ ਟੈਕਸੀ ਕੈਬ ਡਰਾਈਵਰ ਦੇ ਰੂਪ ਵਿਚ ਕੰਮ ਕਰ ਰਹੇ ਸਨ। ਐਨਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਇਕਬਾਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਪੁਲਸ ਹਿਰਾਸਤ ਵਿਚ ਹਨ।
ਇਹ ਵੀ ਪੜ੍ਹੋ: ਰੋਹਿਤ-ਰਿਤੀਕਾ ਦੀ ਵਰਕਆਊਟ ਵੀਡੀਓ 'ਤੇ ਚਾਹਲ ਨੇ ਉਡਾਇਆ ਮਜ਼ਾਕ, ਕਿਹਾ- ਭਾਬੀ ਓਪਨ ਕਰਣ ਵਾਲੀ ਹੈ ਕੀ