ਅਮਰੀਕੀ ਅਰਥਵਿਵਸਥਾ ਦਾ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ, ਬੇਰੁਜ਼ਗਾਰੀ ਵੀ ਘਟੀ

Friday, Jul 28, 2023 - 04:35 PM (IST)

ਅਮਰੀਕੀ ਅਰਥਵਿਵਸਥਾ ਦਾ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ, ਬੇਰੁਜ਼ਗਾਰੀ ਵੀ ਘਟੀ

ਵਾਸ਼ਿੰਗਟਨ (ਭਾਸ਼ਾ) – ਅਮਰੀਕਾ ’ਚ ਨੀਤੀਗਤ ਵਿਆਜ ਦਰ ਵਿਚ ਵਾਧੇ ਦੇ ਬਾਵਜੂਦ ਅਪ੍ਰੈਲ-ਜੂਨ ਤਿਮਾਹੀ ’ਚ ਅਰਥਵਿਵਸਥਾ ਨੇ ਉਮੀਦ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ 2.4 ਫੀਸਦੀ ਦੀ ਦਰ ਨਾਲ ਵਾਧਾ ਕੀਤਾ ਹੈ।

ਅਮਰੀਕੀ ਵਪਾਰ ਵਿਭਾਗ ਨੇ ਵੀਰਵਾਰ ਨੂੰ ਅਪ੍ਰੈਲ-ਜੂਨ ਤਿਮਾਹੀ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਇਸ ਦੌਰਾਨ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਿਕਾਸ ਦਰ ਵਧ ਕੇ 2.4 ਫੀਸਦੀ ਹੋ ਗਈ ਜਦ ਕਿ ਜਨਵਰੀ-ਮਾਰਚ ਤਿਮਾਹੀ ਵਿਚ ਇਹ ਦੋ ਫੀਸਦੀ ਰਹੀ ਸੀ।

ਇਹ ਵੀ ਪੜ੍ਹੋ : AirIndia ਦਾ 'ਮਹਾਰਾਜਾ' ਹੁਣ ਨਹੀਂ ਆਵੇਗਾ ਨਜ਼ਰ , TATA ਨੇ ਕਰ ਲਈ ਹੈ ਵੱਡੇ ਬਦਲਾਅ ਦੀ ਤਿਆਰੀ

ਅਮਰੀਕੀ ਅਰਥਵਿਵਸਥਾ ਦੀ ਵਿਕਾਸ ਦਰ ਵਿਚ ਤੇਜ਼ੀ ਆਉਣਾ ਇਸ ਲਿਹਾਜ ਨਾਲ ਅਹਿਮ ਹੈ ਕਿ ਇਸ ਦਾ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਪਿਛਲੇ ਸਾਲ ਤੋਂ ਹੀ ਮਹਿੰਗਾਈ ਨੂੰ ਹੇਠਾਂ ਲਿਆਉਣ ਲਈ ਲਗਾਤਾਰ ਵਿਆਜ ਦਰ ਵਿਚ ਵਾਧਾ ਕਰ ਰਿਹਾ ਹੈ। ਪਿਛਲੀਆਂ 12 ਬੈਠਕਾਂ ’ਚੋਂ 11 ਵਾਰ ਦਰ ਵਾਧਾ ਹੋਇਆ ਹੈ। ਬੁੱਧਵਾਰ ਨੂੰ ਹੀ ਫੈੱਡਰਲ ਰਿਜ਼ਰਵ ਨੇ ਵਿਆਜ ਦਰ ਨੂੰ ਵਧਾ ਕੇ 5.25-5.50 ਫੀਸਦੀ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਅਗਲੀਆਂ ਬੈਠਕਾਂ ਵੀਚ ਵੀ ਵਿਕਾਸ ਦੀ ਸੰਭਾਨਾਵਾਂ ਨੂੰ ਖੁੱਲ੍ਹਾ ਰੱਖਿਆ ਹੈ। ਹਾਲਾਂਕਿ ਵਿਆਜ ਦਰ ਵਧਾਏ ਜਾਣ ਨਾਲ ਅਮਰੀਕੀ ਅਰਥਵਿਵਸਥਾ ਦੇ ਮੰਦੀ ’ਚ ਚਲੇ ਜਾਣ ਦੇ ਖਦਸ਼ੇ ਪ੍ਰਗਟਾਏ ਜਾਂਦੇ ਰਹੇ ਹਨ ਪਰ ਇਸ ਨੇ ਆਪਣਾ ਜੁਝਾਰੂਪਨ ਦਿਖਾਉਂਦੇ ਹੋਏ ਇਸ ਤੋਂ ਕਾਫੀ ਹੱਦ ਤੱਕ ਦੂਰ ਰਹਿਣ ਦੇ ਸੰਕੇਤ ਦਿੱਤੇ ਹਨ। ਕੌਮਾਂਤਰੀ ਮੁਦਰਾ ਫੰਡ ਨੇ ਇਸੇ ਹਫਤੇ ਜਾਰੀ ਆਪਣੇ ਅਨੁਮਾਨ ਵਿਚ ਕਿਹਾ ਕਿ ਇਸ ਸਾਲ ਅਮਰੀਕੀ ਅਰਥਵਿਵਸਥਾ ਦੀ ਕੁੱਲ ਵਿਕਾਸ ਦਰ 1.8 ਫੀਸਦੀ ਰਹਿ ਸਕਦੀ ਹੈ ਜੋ ਸਾਲ 2022 ਵਿਚ 2 ਫੀਸਦੀ ਰਹੀ ਸੀ। ਹਾਲਾਂਕਿ ਮਾਨੇਟਰੀ ਫੰਡ ਨੇ ਅਪ੍ਰੈਲ ਵਿਚ ਵਿਕਾਸ ਦਰ 1.6 ਫੀਸਦੀ ਹੀ ਰਹਿਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ : DGCA ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ’ਤੇ Indigo ਦੇ ਦੋ ਪਾਇਲਟਾਂ ਦੇ ਲਾਈਸੈਂਸ ਕੀਤੇ ਰੱਦ

ਬੇਰੁਜ਼ਗਾਰੀ ਲਾਭ ਹਾਸਲ ਕਰਨ ਲਈ ਦਿੱਤੀਆਂ ਜਾਣ ਵਾਲੀਆਂ ਅਰਜ਼ੀਆਂ 5 ਮਹੀਨਿਆਂ ’ਚ ਸਭ ਤੋਂ ਘੱਟ

ਅਮਰੀਕਾ ’ਚ ਬੇਰੁਜ਼ਗਾਰੀ ਭੱਤਾ ਅਤੇ ਉਸ ਨਾਲ ਜੁੜੇ ਹੋਰ ਲਾਭ ਹਾਸਲ ਕਰਨ ਲਈ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ ਵਿਚ ਪਿਛਲੇ ਹਫਤੇ ਗਿਰਾਵਟ ਦਰਜ ਕੀਤੀ ਗਈ। ਇਹ ਅੰਕੜਾ ਘਟਾ ਕੇ 5 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਿਆ ਹੈ। ਕਿਰਤ ਮੰਤਰਾਲਾ ਦੀ ਜਾਰੀ ਰਿਪੋਰਟ ਮੁਤਾਬਕ 22 ਜੁਲਾਈ ਨੂੰ ਸਮਾਪਤ ਹਫਤੇ ਵਿਚ ਬੇਰੁਜ਼ਗਾਰੀ ਲਾਭ ਲਈ 2,21,000 ਅਰਜ਼ੀਆਂ ਮਿਲੀਆਂ, ਜਦ ਕਿ ਇਕ ਹਫਤਾ ਪਹਿਲਾਂ 2,28,000 ਅਰਜ਼ੀਆਂ ਮਿਲੀਆਂ ਸਨ। ਇਨ੍ਹਾਂ ਵਿਚ 7000 ਦੀ ਗਿਰਾਵਟ ਦਰਜ ਕੀਤੀ ਗਈ। ਇਹ ਫਰਵਰੀ ਤੋਂ ਬਾਅਦ ਸਭ ਤੋਂ ਘੱਟ ਹੈ।

ਅਮਰੀਕਾ ਵਿਚ 15 ਜੁਲਾਈ ਨੂੰ ਸਮਾਪਤ ਹਫਤੇ ’ਚ 16.9 ਲੱਖ ਲੋਕ ਬੇਰੁਜ਼ਗਾਰੀ ਲਾਭ ਹਾਸਲ ਕਰ ਰਹੇ ਸਨ। ਇਹ ਉਸ ਦੇ ਪਿਛਲੇ ਹਫਤੇ ਦੀ ਤੁਲਣਾ ਵਿਚ ਕਰੀਬ 59,000 ਘੱਟ ਅਤੇ ਜਨਵਰੀ ਤੋਂ ਬਾਅਦ ਸਭ ਤੋਂ ਘੱਟ ਸੀ।

ਇਹ ਵੀ ਪੜ੍ਹੋ : ਮੋਟਾ ਮੁਨਾਫ਼ਾ ਕਮਾ ਸਕਦੀਆਂ ਹਨ ਪੈਟਰੋਲੀਅਮ ਕੰਪਨੀਆਂ; ਜਾਣੋ ਕਿਵੇਂ ਹੁੰਦੀ ਹੈ ਤੇਲ ਤੋਂ ਕਮਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News