ਖੰਡ ਮਿੱਲਾਂ ਵੱਲ ਕਿਸਾਨਾਂ ਦੇ ਖੜ੍ਹੇ 22 ਹਜ਼ਾਰ ਕਰੋੜ ਬਕਾਏ ਦਾ ਵਾਲੀਵਾਰਿਸ ਕੌਣ ਬਣੇ?

Thursday, Jul 30, 2020 - 02:38 PM (IST)

ਖੰਡ ਮਿੱਲਾਂ ਵੱਲ ਕਿਸਾਨਾਂ ਦੇ ਖੜ੍ਹੇ 22 ਹਜ਼ਾਰ ਕਰੋੜ ਬਕਾਏ ਦਾ ਵਾਲੀਵਾਰਿਸ ਕੌਣ ਬਣੇ?

ਦੇਸ਼ ਅੰਦਰ ਮਿੱਠੇ ਇਨਕਲਾਬ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਕਮਾਦ ਬੀਜਣ ਤੋਂ ਮੁੱਖ ਮੋੜ ਕੇ ਦੁਬਾਰਾ ਫਿਰ ਕਣਕ/ਝੋਨੇ ਦੇ ਚੱਕਰ 'ਚ ਉਲਝ ਗਏ ਹਨ। ਜਿਸ ਕਰਕੇ ਦੇਸ਼ ਅੰਦਰ ਖੰਡ ਦੀ ਪੈਦਾਵਾਰ ਹਰ ਸਾਲ ਘਟਦੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣੇ ਤੋਂ ਬਾਅਦ ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਸੂਬੇ ਵੀ ਖੰਡ ਦੀ ਪੈਦਾਵਾਰ ਤੋਂ ਪ੍ਰਭਾਵਿਤ ਹੋ ਰਹੇ ਹਨ। ਜਿਸ ਦਾ ਸਭ ਤੋ ਵੱਡਾ ਕਾਰਨ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕਮਾਦ ਦੀ ਕਾਸ਼ਤ ਤੋਂ ਬਾਅਦ ਖਰੀਦ ਦੇ ਯੋਗ ਪ੍ਰਬੰਧ ਨਾ ਕਰਨਾ ਅਤੇ ਖੰਡ ਮਿੱਲ ਮਾਲਕਾਂ ਵਲੋਂ ਸਮੇਂ ਸਿਰ ਫਸਲ ਦੀ ਅਦਾਇਗੀ ਨਾ ਕਰਨਾ ਆਦਿ ਸ਼ਾਮਲ ਹਨ। 

ਇਸੇ ਕਰਕੇ ਕਿਸਾਨਾਂ ਨੂੰ ਆਪਣੀ ਦਿਨ ਰਾਤ ਕੀਤੀ ਮਿਹਨਤ ਦੇ ਪੈਸੇ ਲੈਣ ਲਈ ਕਈ-ਕਈ ਹਫਤੇ ਧਰਨੇ ਵੀ ਦੇਣੇ ਪੈਂਦੇ ਹਨ। ਪਰ ਖੰਡ ਮਿੱਲਾਂ ਹੀ ਇੱਕ ਇਹੋ ਜਿਹੇ ਉਦਯੋਗ ਹਨ। ਜਿਸ ਦੇ ਮਾਲਕ ਆਪਣੀਆਂ ਮਨਮਾਨੀਆਂ ਕਰਕੇ ਅਰਬਾਂ ਪਤੀ ਬਣਨਾ ਚਾਹੁੰਦੇ ਹਨ। ਕਿਉਕਿ ਖੰਡ ਮਿੱਲਾਂ ਦੇ ਮਾਲਕ ਗੰਨੇ ਦੀ ਖਰੀਦ ਅਤੇ ਖੰਡ ਦਾ ਵੇਚ ਮੁੱਲ ਨਿਰਧਾਰਤ ਕਰਦੇ ਹਨ। ਤਾਂ ਕਿ ਕਿਸਾਨਾਂ ਕੋਲੋਂ ਮਨਮਰਜੀ ਦੇ ਮੁਤਾਬਕ ਗੰਨਾ ਖਰੀਦ ਕੇ ਖੰਡ ਵੀ ਆਪਣੀਆਂ ਕੀਮਤਾਂ ਨਿਰਧਾਰਤ ਕਰਕੇ ਬਾਜ਼ਾਰ 'ਚ ਵੇਚੀ ਜਾ ਸਕੇ। 

ਪੜ੍ਹੋ ਇਹ ਵੀ ਖਬਰ - ਬਾਹਰਲਾ ਮੁਲਕ ਛੱਡ ਪੰਜਾਬ ਆ ਕੇ ‘ਨਰਿੰਦਰ ਸਿੰਘ ਨੀਟਾ’ ਬਣਿਆ ਕੁਦਰਤੀ ਖੇਤੀ ਦਾ ਕਾਮਯਾਬ ਕਿਸਾਨ

ਮਿੱਲ ਮਾਲਕ ਇੱਕ ਸਾਲ ਸਖਤ ਮੇਹਨਤ ਕਰਨ ਵਾਲੇ ਕਿਸਾਨਾਂ ਨੂੰ ਉਸ ਦੀ ਕਮਾਈ ਵੀ ਦੇਣ ਲਈ ਤਿਆਰ ਨਹੀ ਸਗੋਂ ਦੇਸ਼ ਦੇ ਕਿਸਾਨਾਂ ਦਾ ਸਾਲ 2018-19 ਤੱਕ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਖੰਡ ਸਨਅਤ ਵੱਲ ਖੜ੍ਹਾ ਸੀ। ਜਿਹੜਾ 2019-20 'ਚ ਵਧ ਕੇ ਤਕਰੀਬਨ 22 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਜਿਸ ਨੂੰ ਉਤਾਰਨ ਲਈ ਕੇਂਦਰ ਸਰਕਾਰ ਵੱਲੋਂ ਖੰਡ ਸਨਅਤ ਨੂੰ ਆਰਥਿਕ ਤੌਰ 'ਤੇ ਮਜਬੂਤ ਕਰਨ ਲਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਂਦਾ ਹੈ ਅਤੇ ਹੁਣ ਖੰਡ ਦੇ ਭਾਅ ਵਧਾ ਕੇ ਇਸ ਕਰਜ਼ ਨੂੰ ਅਦਾ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਪਰ ਸਮੇਂ ਸਿਰ ਅਜਿਹੀ ਅਦਾਇਗੀ ਨਾ ਹੋਣ ਕਰਕੇ ਪੰਜਾਬ/ਹਰਿਆਣੇ ਦੇ ਕਿਸਾਨ ਤਾਂ ਤਕਰੀਬਨ ਗੰਨੇ ਦੀ ਫਸਲ ਨੂੰ ਅਲਵਿੰਦਾ ਹੀ ਕਹਿ ਚੁੱਕੇ ਹਨ। 

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਕੰਪਨੀ ਵਿੱਚ ਨੌਕਰੀ ਕਰਨ ਦੇ ਹੋ ਚਾਹਵਾਨ, ਤਾਂ ਜਾਣੋ ਕੀ ਕਰੀਏ

ਦੇਸ਼ ਦੇ ਬਾਕੀ ਰਾਜਾਂ ਵਿੱਚ ਜਿਹੜੇ ਕਿਸਾਨ ਸਿਰਫ ਗੰਨੇ ਦੀ ਕਾਸ਼ਤ 'ਤੇ ਹੀ ਨਿਰਭਰ ਹਨ, ਉਨ੍ਹਾਂ ਦੀ ਬਕਾਇਆ ਰਾਸ਼ੀ ਨਾ ਮਿਲਣ ਕਰਕੇ ਮਾਲੀ ਹਾਲਤ ਕਮਜ਼ੋਰ ਹੋਣਾ ਆਮ ਗੱਲ ਹੈ। ਗੰਨੇ ਦੀ ਫਸਲ ਹੋਣ ਨਾਲ, ਜਿੱਥੇ ਫਸਲੀ ਵਿਭਿੰਨਤਾ ਚੱਲ ਰਹੀ ਸੀ, ਉਥੇ ਹੀ ਘੱਟ ਪਾਣੀ ਦੀ ਵਰਤੋ ਹੋਣ ਨਾਲ ਪਾਣੀ ਦੇ ਕੁਦਰਤੀ ਸੋਮੇ ਦੀ ਵੀ ਬੱਚਤ ਹੋ ਰਹੀ ਸੀ। ਪੰਜਾਬ 'ਚ ਕੰਮ ਕਰ ਰਹੀਆਂ ਨਿੱਜੀ ਖੰਡ ਮਿੱਲਾਂ ਵੀ ਬਹੁਤੀ ਵਧੀਆ ਕਾਰੁਜ਼ਗਾਰੀ ਨਹੀਂ ਵਿਖਾ ਸਕੀਆਂ। ਘੱਗਰ ਦਰਿਆ ਨੇੜੇ ਪੈਦੀਆਂ ਜ਼ਮੀਨਾਂ ਲਈ ਸਹਾਈ ਹੋਣ ਵਾਲੀ ਨਿੱਜੀ ਪਿਕਾਡਲੀ ਖੰਡ ਮਿੱਲ ਸਮਤੇ ਕਈ ਸਹਿਕਾਰੀ ਮਿੱਲਾਂ ਬੰਦ ਪਈਆਂ ਹਨ। 

ਨਿੱਜੀ ਮਿੱਲ ਦੇ ਮਾਲਕਾਂ ਨੇ ਆਪਣਾ ਤੋਰੀ ਫੁਲਕਾ ਤੋਰੀ ਰੱਖਣ ਲਈ ਖੰਡ ਮਿੱਲਾਂ ਦੀ ਜਗ੍ਹਾ ਸ਼ਰਾਬ ਦੀਆਂ ਫੈਕਟਰੀ ਲਾ ਦਿੱਤੀਆਂ ਹਨ। ਜਿਸ ਦਾ ਲੋਕਾਂ ਨੂੰ ਲਾਭ ਹੋਣ ਦੀ ਬਜਾਏ ਉਲਟਾ ਨੁਕਸਾਨ ਹੋ ਰਿਹਾ ਹੈ। ਜੇਕਰ ਖੰਡ ਮਿੱਲਾਂ ਲਗਾਤਾਰ ਆਪਣਾ ਕੰਮ ਜਾਰੀ ਰੱਖਦੀਆਂ ਤਾਂ ਨੌਜਵਾਨਾਂ ਨੂੰ ਰੁਜਗਾਰ ਮਿਲਣ ਦੇ ਨਾਲ ਹੀ ਕਿਸਾਨਾਂ ਨੂੰ ਵੀ ਕਮਾਦ ਦੀ ਫਸਲ ਬੀਜ ਕੇ ਵਧੀਆ ਆਮਦਨ ਹੋਣੀ ਸੀ। ਸਹਿਕਾਰੀ ਖੰਡ ਮਿੱਲਾਂ ਦੇ ਬੰਦ ਹੋਣ ਨਾਲ ਹਜ਼ਾਰਾਂ ਨੌਜਵਾਨ ਬੇਰੁਜ਼ਗਾਰ ਹੋਏ ਹਨ। ਪਰ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।

ਪੜ੍ਹੋ ਇਹ ਵੀ ਖਬਰ - ਮਾਨਸਿਕ ਤੇ ਸਰੀਰਕ ਸਮਰੱਥਾ ਨੂੰ ਖੋਰਾ ਲਗਾ ਰਹੀ ‘ਰਵਾਇਤੀ ਖੁਰਾਕ’ ਤੋਂ ਮੂੰਹ ਮੋੜਨ ਦੀ ਆਦਤ

ਇਸ ਤਰ੍ਹਾਂ ਕਮਾਦ ਦੀ ਪੈਦਾਵਾਰ ਖਤਮ ਹੋਣ ਨਾਲ ਖੰਡ ਸ਼ੰਕਟ ਖੜਾ ਹੋ ਰਿਹਾ ਹੈ। ਭਾਰਤ ਵਿੱਚ ਮਹਾਰਾਸ਼ਟਰ ਨੂੰ ਖੰਡ ਦਾ ਕਟੋਰਾ ਮੰਨਿਆ ਜਾਦਾ ਸੀ। ਪਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਇਹ ਖੰਡ ਦਾ ਕਟੋਰਾ ਵੀ ਖਾਲੀ ਹੁੰਦਾ ਜਾ ਰਿਹਾ ਹੈ। ਉਤਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਆਦਿ ਸਮੇਤ ਸਮੁੱਚੇ ਦੇਸ਼ ਅੰਦਰ ਗੰਨੇ ਦੀ ਖੇਤੀ ਨਾ ਹੋਣ ਕਰਕੇ ਖੰਡ ਦੇ ਉਤਪਾਤਦਨ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਜੇਕਰ ਦੇਸ਼ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਸਮੇਂ ਸਿਰ ਰਕਮ ਦੀ ਅਦਾਇਗੀ ਕੀਤੀ ਜਾਵੇ ਤਾਂ ਕਿਸਾਨ ਦੀ ਆਰਥਿਤ ਹਾਲਤ ਮਜ਼ਬੂਤ ਹੋ ਸਕਦੀ ਹੈ, ਕਿਉਕਿ ਗੰਨੇ ਦੀ ਫਸਲ ਦਾ ਮੁੱਲ ਇੱਕ ਸਾਲ ਬਾਅਦ ਮਿਲਦਾ ਹੈ।

ਜੇਕਰ ਉਹ ਹੀ ਰਕਮ ਇੱਕ ਸਾਲ ਬਾਅਦ ਕਿਸਾਨ ਨੂੰ ਨਹੀਂ ਮਿਲਦੀ ਤਾਂ ਉਹ ਖੁਦਕੁਸ਼ੀਆਂ ਕਰਨ ਵਰਗੇ ਰਸਤੇ ਜਾਣ ਲਈ ਮਜਬੂਰ ਹੋ ਜਾਂਦਾ ਹੈ। ਜਿਸ ਕਰਕੇ ਕੇਂਦਰ ਸਰਕਾਰ ਨੂੰ ਗੰਨਾ ਕਾਸ਼ਤਕਾਰਾਂ ਦੀ ਬਕਾਏ ਵਾਲੀ ਇਸ ਸਮੱਸਿਆ ਨੂੰ ਪੱਕੇ ਤੌਰ 'ਤੇ ਹੱਲ ਕਰਨਾ ਚਾਹੀਦਾ ਹੈ। ਇਸ ਬਕਾਇਆ ਰਾਸ਼ੀ ਨੂੰ ਤੁਰੰਤ ਕਿਸਾਨਾਂ ਤੱਕ ਪੁੱਜਦਾ ਕਰਨ ਲਈ ਬਾਲੀਵਾਰਸ ਕੌਣ ਬਣੇ। ਇਹ ਵੱਡਾ ਸਵਾਲ ਸਰਕਾਰਾਂ ਅਤੇ ਕਿਸਾਨ ਯੂਨੀਅਨਾਂ ਦੇ ਸਾਹਮਣੇ ਹੈ। 

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਬ੍ਰਿਸ ਭਾਨ ਬੁਜਰਕ
ਕਾਹਨਗੜ੍ਹ ਰੋਡ ਪਾਤੜਾਂ ਜ਼ਿਲ੍ਹਾ ਪਟਿਆਲਾ 
9876101698 


author

rajwinder kaur

Content Editor

Related News