ਜ਼ਹਿਰ ਮੁਕਤ ਖੇਤੀ ਵੱਲ ਵਧ ਰਿਹਾ ਪੰਜਾਬ, ਮੁਨਾਫ਼ੇ ਨਾਲੋਂ ਸਿਹਤ ਪ੍ਰਤੀ ਵਧੇਰੇ ਜਾਗਰੂਕ ਹੋਣ ਲੱਗੇ ਕਿਸਾਨ
Wednesday, Jul 19, 2023 - 03:37 PM (IST)

ਜਲੰਧਰ (ਮਾਹੀ) : ਆਰਗੈਨਿਕ ਖੇਤੀ ਅੱਜ ਸਮੇਂ ਦੀ ਲੋੜ ਬਣ ਚੁੱਕੀ ਹੈ। ਵੱਧ ਤੋਂ ਵੱਧ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ ਤਾਂ ਕਿ ਸਮਾਜ ਤੰਦਰੁਸਤ ਰਹਿ ਸਕੇ। ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਅਾਰਗੈਨਿਕ ਖੇਤੀ ਨੂੰ ਵਧਾਉਣ ਲਈ ਬਹੁਤ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਇਸ ਸਮੇਂ ਆਰਗੈਨਿਕ ਖੇਤੀ ਵੱਲ ਵਧਣਾ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਚਾਰ ਜ਼ਿਲ੍ਹੇ ਅਜਿਹੇ ਹਨ ਜਿੱਥੇ ਆਰਗੈਨਿਕ ਖੇਤੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ ਅਤੇ ਉਥੋਂ ਦੇ ਕਿਸਾਨ ਮੁਨਾਫ਼ਾ ਵੀ ਕਮਾ ਰਹੇ ਹਨ। ਹੁਸ਼ਿਆਰਪੁਰ ਦੇ ਵਿਚ ਆਤਮ ਸਕੀਮ ਦੇ ਤਹਿਤ ਕਿਸਾਨ ਹੱਟ ਵੀ ਖੁੱਲ੍ਹੀ ਹੋਈ ਹੈ। ਹੁਸ਼ਿਆਰਪੁਰ, ਬਰਨਾਲਾ ਅਤੇ ਸ਼ਾਹਕੋਟ ਦੇ ਕਿਸਾਨ ਉਨ੍ਹਾਂ ਕਿਸਾਨਾਂ ਲਈ ਉਦਾਹਰਣ ਬਣ ਚੁੱਕੇ ਹਨ ਜਿਨ੍ਹਾਂ ਨੇ ਜੈਵਿਕ ਖੇਤੀ ਤਾਂ ਸ਼ੁਰੂ ਕੀਤੀ ਪਰ ਘਾਟਾ ਖਾਣ ਤੋਂ ਬਾਅਦ ਫ਼ਸਲ ਦੀ ਬਿਜਾਈ ਨਹੀਂ ਕੀਤੀ।
ਇਹ ਵੀ ਪੜ੍ਹੋ : ਬੁਲੇਟ ਚਾਲਕ ਹੋ ਜਾਣ ਸਾਵਧਾਨ, 10 ਹਜ਼ਾਰ 'ਚ ਪਵੇਗੀ ਇਹ ਗ਼ਲਤੀ ਤੇ ਇੰਪਾਊਂਡ ਹੋਵੇਗਾ ਮੋਟਰਸਾਈਕਲ
ਮੰਡੀਕਰਨ ਅਤੇ ਮਾਰਕੀਟਿੰਗ ਬੜੀ ਜ਼ਰੂਰੀ
ਬਿਜਲੀ ਵਿਭਾਗ ’ਚ ਸੇਵਾਵਾਂ ਦੇ ਰਹੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਕਿਸਾਨਾਂ ਨੂੰ ਆਰਗੈਨਿਕ ਖੇਤੀ ਸਬੰਧੀ ਜਾਗਰੂਕ ਕਰ ਰਹੇ ਹਨ। ਅੱਜ ਦੇ ਸਮੇਂ ’ਚ ਜ਼ਹਿਰ ਮੁਕਤ ਫ਼ਸਲਾਂ ਅਤੇ ਸਬਜ਼ੀਆਂ ਜ਼ਰੂਰ ਬੀਜਣੀਆਂ ਚਾਹੀਦੀਆਂ ਹਨ। ਜਿਸ ਦੇ ਲਈ ਮਾਰਕੀਟਿੰਗ ਅਤੇ ਮੰਡੀਕਰਨ ਬਹੁਤ ਹੀ ਜ਼ਰੂਰੀ ਹੈ। 2014 ’ਚ ਆਤਮਾ ਸਕੀਮ ਦੇ ਤਹਿਤ ਕਿਸਾਨ ਹੱਟ ਹੁਸ਼ਿਆਰਪੁਰ ’ਚ ਖੋਲ੍ਹੀ ਗਈ ਸੀ। ਉਸ ਤੋਂ ਬਾਅਦ 2020 ’ਚ ਆਰਗੈਨਿਕ ਮੰਡੀ ਨੂੰ ਖੋਲ੍ਹਣ ਲਈ ਸਰਟੀਫਾਈ ਕੀਤਾ ਗਿਆ ਅਤੇ ਅੱਜ ਦੇ ਸਮੇਂ 75 ਮੈਂਬਰ ਆਰਗੈਨਿਕ ਖੇਤੀ ਨਾਲ ਜੁੜ ਚੁੱਕੇ ਹਨ ਅਤੇ ਕਿਸਾਨੀ ਨੂੰ ਅੱਗੇ ਵਧਾਉਣ ਲਈ ਯਤਨ ਕਰ ਰਹੇ ਹਨ
ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ’ਚ ਪਏ ਵੈਣ, ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਲਾੜੀ ਦੀਆਂ ਉੱਜੜੀਆਂ ਖ਼ੁਸ਼ੀਆਂ
2009 ਤੋਂ ਆਰਗੈਨਿਕ ਖੇਤੀ ਕਰ ਰਿਹਾ ਸ਼ਾਹਕੋਟ ਦਾ ਕਿਸਾਨ
ਸ਼ਾਹਕੋਟ ਦਾ ਕਿਸਾਨ ਸ਼ੇਰ ਸਿੰਘ 2009 ਤੋਂ ਲੈ ਕੇ ਹੁਣ ਤੱਕ ਆਰਗੈਨਿਕ ਖੇਤੀ ਕਰਦਾ ਆ ਰਿਹਾ ਹੈ। ਸ਼ੇਰ ਸਿੰਘ ਦਾ ਕਹਿਣਾ ਹੈ ਆਰਗੈਨਿਕ ਖੇਤੀ ’ਚੋਂ ਮੁਨਾਫ਼ਾ ਚਾਹੇ ਨਹੀਂ ਹੈ ਪਰ ਆਪਣੇ ਸਰੀਰ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਉਨ੍ਹਾਂ ਨੇ 14 ਸਾਲਾਂ ’ਚ 45 ਲੱਖ ਰੁਪਏ ਦਾ ਨੁਕਸਾਨ ਝੱਲਿਆ ਹੈ ਪਰ ਉਨ੍ਹਾਂ ਨੂੰ ਕੋਈ ਮਲਾਲ ਨਹੀਂ ਹੈ। ਕੋਰੋਨਾ ਕਾਲ 'ਚ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਉਸਦੇ ਬਾਵਜੂਦ ਵੀ ਆਰਗੈਨਿਕ ਖੇਤੀ ਕਰਨ ਤੋਂ ਪਿਛਾਂਹ ਨਹੀਂ ਹਟੇ। ਕਿਸਾਨਾਂ ਦੀ ਅਪੀਲ ਹੈ ਕਿ ਵੱਧ ਤੋਂ ਵੱਧ ਆਰਗੈਨਿਕ ਖੇਤੀ ਕਰਨ ਤਾਂ ਕਿ ਆਪਣੀਆਂ ਉਮਰਾਂ ਵਧ ਸਕਣ ਅਤੇ ਆਪਣੇ ਬੱਚੇ ਤੰਦਰੁਸਤ ਰਹਿ ਸਕਣ।
ਇਹ ਵੀ ਪੜ੍ਹੋ : ਸਲਾਮ ! ਪੁਲਸ ਮੁਲਾਜ਼ਮ ਨੇ ਪੱਗ ਨਾਲ ਬਚਾਈ ਭਾਖੜਾ ਨਹਿਰ 'ਚ ਰੁੜ੍ਹੇ ਜਾਂਦੇ ਨੌਜਵਾਨ ਦੀ ਜਾਨ
2017 ਤੋਂ ਖੇਤੀ ਕਰ ਰਿਹਾ ਬਰਨਾਲੇ ਪਿੰਡ ਦਾ ਪਰਿਵਾਰ
ਚਾਰ ਏਕੜ ’ਚ 30 ਤੋਂ ਵੱਧ ਫ਼ਸਲਾਂ ਬੀਜਣ ਵਾਲਾ ਬਰਨਾਲੇ ਦਾ ਪਰਿਵਾਰ ਆਰਗੈਨਿਕ ਖੇਤੀ ਤੋਂ ਕਾਫ਼ੀ ਮੁਨਾਫਾ ਕਮਾ ਰਿਹਾ ਹੈ। ਹਰਵਿੰਦਰ ਸਿੰਘ ਜਵੰਦਾ ਨੇ ਕਿਹਾ ਕਿ 2017 ਤੋਂ ਲੈ ਕੇ ਹੁਣ ਤੱਕ ਆਪਣੇ ਪਰਿਵਾਰ ਸਮੇਤ ਆਰਗੈਨਿਕ ਖੇਤੀ ਕਰ ਰਹੇ ਹਨ। ਹਰਵਿੰਦਰ ਸਿੰਘ ਨੇ ਕਿਹਾ ਕਿ ਦੋ ਸਾਲ ਉਨ੍ਹਾਂ ਨੂੰ ਆਰਗੈਨਿਕ ਖੇਤੀ ਤੋਂ ਕਾਫ਼ੀ ਨੁਕਸਾਨ ਵੀ ਹੋਇਆ। ਉਨ੍ਹਾਂ ਕਿਹਾ ਕਿ ਆਪਣੀ ਫ਼ਸਲ ਨੂੰ ਵੇਚਣ ਲਈ ਕਦੀ ਵੀ ਮੰਡੀ ਨਹੀਂ ਗਏ ਸਗੋਂ ਗਾਹਕ ਘਰੇ ਹੀ ਸਬਜ਼ੀਆਂ ਖ਼ਰੀਦਣ ਲਈ ਆ ਜਾਂਦੇ ਹਨ।
ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ
ਪੀ. ਏ. ਯੂ ਸਕੂਲ ’ਚ ਆਰਗੈਨਿਕ ਖੇਤੀ ਉੱਤੇ ਸਾਇੰਟਿਸਟ ਕਰ ਰਹੇ ਰਿਸਰਚ
ਪੰਜਾਬ ਸਰਕਾਰ ਵੱਲੋ 2017 ’ਚ ਪੀ.ਏ. ਯੂ. ਸਕੂਲ ਆਫ ਆਰਗੈਨਿਕ ਫਾਰਮਿੰਗ ਨਾਂ ਦਾ ਸਕੂਲ ਖੋਲ੍ਹਿਆ ਗਿਆ ਜਿਸ ਵਿਚ ਸਾਇੰਟਿਸਟ ਆਰਗੈਨਿਕ ਖੇਤੀ ਉੱਤੇ ਰਿਸਰਚ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਤਕਨੀਕ ਵੀ ਦੱਸ ਰਹੇ ਹਨ। ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਜੋ ਕਿ ਪੰਜਾਬ ਸਰਕਾਰ ਦਾ ਵਿਭਾਗ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਫ੍ਰੀ ਸਰਟੀਫਿਕੇਟ ਵੀ ਦਿੰਦਾ ਹੈ ਜੋ ਆਰਗੈਨਿਕ ਖੇਤੀ ਕਰਦੇ ਹਨ। ਹੁਸ਼ਿਆਰਪੁਰ ’ਚ ਹਰ ਹਫਤੇ ਰੌਸ਼ਨ ਗਰਾਉਂਡ ’ਚ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਵੱਲੋਂ ਮਾਰਕੀਟ ਵੀ ਲਗਾਈ ਜਾਂਦੀ ਹੈ। 2018 ’ਚ ਪੀ. ਏ. ਯੂ. ਫਾਰਮਰ ਕਲੱਬ ਖੋਲ੍ਹਿਆ ਗਿਆ ਜਿਸ ’ਚ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8