ਪ੍ਰਦਰਸ਼ਨੀ ਲਈ ਮਸ਼ੀਨ ਰਾਹੀਂ ਕੀਤੀ ਗਈ ਝੋਨੇ ਦੀ ਸਿੱਧੀ ਬਿਜਾਈ

05/07/2020 6:37:31 PM

ਜਲੰਧਰ - ਕਿਸਾਨਾਂ ਵਿਚ ਝੋਨੇ ਦੀ ਬਿਜਾਈ ਕਰਨ ਲਈ ਨਿਵੇਕਲੀ ਵਿੱਧੀ ਬਾਰੇ ਚਰਚਾ, ਅਜੋਕੇ ਕੋਵਿਡ-19 ਦੇ ਗੰਭੀਰ ਹਾਲਾਤਾਂ ਵਿਚ ਮੁੱਖ ਵਜ੍ਹਾ ਬਣੀ ਹੋਈ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਕਿਸਾਨਾਂ ਨੂੰ ਝੋਨੇ ਦੀ ਸਮੇਂ ਸਿਰ ਬਿਜਾਈ ਕਰਨੀ ਗੰਭੀਰ ਚੁਣੌਤੀ ਨਜ਼ਰ ਆ ਰਹੀ ਹੈ। ਇਸ ਚੁਣੌਤੀ ਦੇ ਮੱਦੇਨਜ਼ਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੰਦੇ ਹੋਏ ਕਿਹਾ ਜਾ ਰਿਹਾ ਹੈ ਕਿ ਉਹ ਝੋਨੇ ਦੀ ਬਿਜਾਈ ਲਈ ਨਿਵੇਕਲੀ ਵਿੱਧੀ ਭਾਵ ਝੋਨੇ ਦੇ ਬੀਜ ਦੀ ਬਗੈਰ ਪਨੀਰੀ ਤਿਆਰ ਕੀਤਿਆਂ ਸਿੱਧੀ ਬਿਜਾਈ ਕਰ ਸਕਦੇ ਹਨ। ਇਸ ਵਿਧੀ ਨੂੰ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਵਲੋਂ ਅਪਨਾਇਆ ਜਾ ਰਿਹਾ ਹੈ ਪਰ ਇਸ ਸਾਲ ਜ਼ਿਲਾ ਜਲੰਧਰ ਵਿਚ 15000 ਏਕੜ ਝੋਨੇ ਦਾ ਰਕਬਾ ਇਸ ਤਕਨੀਕ ਰਾਹੀਂ ਬਿਜਵਾਊਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਟੀਚੇ ਦੀ ਪੁਰਤੀ ਲਈ ਅਤੇ ਕਿਸਾਨਾਂ ਨੂੰ ਅਗਾਊ ਜਾਣਕਾਰੀ ਮੁਹੱਇਆ ਕਰਵਾਉਣ ਹਿੱਤ ਪਿੰਡ ਬੁਲੰਦਪੁਰ ਵਿਖੇ ਸ. ਰਵਿੰਦਰ ਸਿੰਘ ਦੇ ਖੇਤਾਂ ਵਿਚ ਪ੍ਰਦਰਸ਼ਨੀ ਪਲਾਟ ਬਿਜਵਾਇਆ ਗਿਆ।

ਇਸ ਪ੍ਰਦਰਸ਼ਨੀ ਪਲਾਟ ਵਿਚ ਵੱਖ-ਵੱਖ ਤਰ੍ਹਾਂ ਦੀਆਂ ਡੀ.ਐੱਸ.ਆਰ  ਮਸ਼ੀਨਾਂ, ਜਿਨ੍ਹਾ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਰਾਹੀਂ ਝੋਨੇ ਦੀ ਬਿਜਾਈ ਕੀਤੀ ਗਈ। ਇਸ ਮੌਕੇ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ 70-80 ਹਜ਼ਾਰ ਰੁਪਏ ਤੱਕ ਦੀ ਕੀਮਤ ਵਾਲੀ ਇਸ ਮਸ਼ੀਨ ਰਾਹੀਂ ਥੋੜੀ ਤਬਦੀਲੀ ਕਰਦੇ ਹੋਏ ਝੋਨੇ ਤੋਂ ਇਲਾਵਾ ਮੱਕੀ ਆਦਿ ਫਸਲਾਂ ਦੀ ਵੀ ਬਿਜਾਈ ਕੀਤੀ ਜਾ ਸਕਦੀ ਹੈ। ਡਾ. ਸੁਰਿੰਦਰ ਸਿੰਘ ਨੇ ਇਸ ਮੌਕੇ ਕਿਸਾਨਾਂ ਨੂੰ ਦੱਸਿਆ ਕਿ ਮਿਤੀ 01 ਜੂਨ ਤੋਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ 40-50% ਸਬਸਿਡੀ ’ਤੇ ਪ੍ਰਾਪਤ ਕਰਨ ਹਿੱਤ ਆਪਣੇ ਬਲਾਕ ਦੇ ਬਲਾਕ ਖੇਤੀਬਾੜੀ ਅਫਸਰ ਕੋਲ ਸਾਦੇ ਕਾਗਜ਼ ’ਤੇ ਮਿਤੀ 10 ਮਈ ਤੱਕ ਬਿਨੈ-ਪੱਤਰ ਜਮ੍ਹਾ ਕਰਵਾ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਜਾਣੋ ਖੂਨਦਾਨ ਅਤੇ ਪਲਾਜ਼ਮਾ ਦਾਨ ਵਿਚ ਆਖਰ ਕੀ ਹੈ ਅੰਤਰ (ਵੀਡੀਓ) 

PunjabKesari

ਅਜਿਹੀ ਪ੍ਰਦਰਸ਼ਨੀ ਲਗਾਉਣ ਦਾ ਮਕਸਦ ਕਿਸਾਨਾਂ ਨੂੰ ਸਮੇਂ ਸਿਰ ਤਕਨੀਕੀ ਗਿਆਨ ਮੁੱਹਈਆ ਕਰਵਾਉਦੇਂ ਹੋਏ ਇਸ ਤਕਨੀਕ ਹੇਠ ਝੋਨੇ ਦਾ ਰਕਬਾ ਵਧਾਉਣ ਤੋਂ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਰਾਹੀਂ ਆਮ ਕੱਦੂ ਵਾਲੇ ਝੋਨੇ ਨਾਲੋਂ 25 ਤੋਂ 30% ਪਾਣੀ ਬੱਚਦਾ ਹੈ। ਇਸ ਮੌਕੇ ਇੰਜ. ਨਵਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਕੋਲ ਮੌਜੂਦ ਹੈਪੀ ਸੀਡਰ ਜਾਂ ਜ਼ੀਰੋ ਟਿਲ ਡਰਿਲ ਨੂੰ ਵੀ ਮਾਮੂਲੀ ਤਬਦੀਲੀ ਕਰਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਰ੍ਹ-ਵੱਤਰ ਵਾਲੇ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ਾਮ ਵੇਲੇ ਕਰਨ ਊਪਰੰਤ ਉਸੇ ਵੇਲੇ ਹੀ ਇਕ ਲੀਟਰ ਸਟੋਪ ਪ੍ਰਤੀ ਏਕੜ ਸਪਰੇ ਕਰਨੀ ਚਾਹਦੀ ਹੈ। ਸ੍ਰੀ ਰਮੇਸ਼ ਚੰਦਰ ਸਹਾਇਕ ਇੰਜ ਸੈਕਸ਼ਨ ਜਲੰਧਰ ਨੇ ਦੱਸਿਆ ਕਿ ਕਿਸਾਨਾਂ ਵਿਚ ਇਨ੍ਹਾਂ ਮਸ਼ੀਨਾ ਪ੍ਰਤੀ ਬਹੁਤ ਉਤਸ਼ਾਹ ਹੈ ਅਤੇ ਇਸ ਆਉਂਦੀ ਸਾਊਣੀ ਦੌਰਾਨ ਝੋਨੇ ਤੀ ਸਿੱਧੀ ਬਿਜਾਈ ਲਈ ਮਿੱਥੇ ਟੀਚੇ ਦੀ ਪ੍ਰਾਪਤੀ ਸਹਿਜੇ ਹੋ ਜਾਵੇਗੀ।

PunjabKesari

ਇਸ ਮੌਕੇ ਅਗਾਂਹਵਧੂ ਕਿਸਾਨ ਸ. ਰਵਿੰਦਰ ਸਿੰਘ ਪਿੰਡ ਭੱਠੇ, ਸ. ਉਕਾਂਰ ਸਿੰਘ, ਕੁਲਵਿੰਦਰ ਸਿੰਘ ,ਜਗਦੀਪ ਸਿੰਘ ਪਿੰਡ ਮੰਡ-ਮੋੜ, ਸ. ਮਨਜਿੰਦਰ ਸਿੰਘ ਪਿੰਡੀ ਕੰਗਣੀਵਾਲ, ਸ. ਰਛਪਾਲ ਸਿੰਘ ਪਿੰਡ ਰੰਧਾਵਾ ਮਸੰਦਾ ਨੇ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਊਹ ਪਿਛਲੇ ਕੁਝ ਸਮੇਂ ਤੋਂ ਇਸ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ। ਉਨ੍ਹਾਂ ਆਪਣੇ ਤਜਰਬੇ ਦੱਸਦਿਆ ਕਿਹਾ ਕਿ ਲੇਜ਼ਰ ਲੈਵਲਰ ਵਰਤਣ ਉਪਰੰਤ ਚੰਗੇ ਨਤੀਜੇ ਆਉਂਦੇ ਹਨ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਇਸ ਤਕਨੀਕ ਰਾਹੀਂ ਬਿਜਾਈ ਕਰਨ ਲਈ ਜੂਨ ਦੇ ਅਖੀਰ ਵਿਚ ਘੱਟ ਤੋਂ ਘੱਟ 8 ਘੰਟੇ ਬਿਜਲੀ ਮੁਹੱਈਆ ਕਰਵਾਊਣ ਦੀ ਬੇਨਤੀ ਕੀਤੀ।

ਨਰੇਸ਼ ਕੁਮਾਰ ਗੁਲਾਟੀ 
ਖੇਤੀਬਾੜੀ ਅਫਸਰ ਕਮ-ਸੰਪਰਕ ਅਫਸਰ
ਦਫਤਰ ਮੁੱਖ ਖੇਤੀਬਾੜੀ ਅਫਸਰ
ਜਲੰਧਰ


rajwinder kaur

Content Editor

Related News