ਚਮਤਕਾਰੀ ਗੁਣਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਅਲੋਪ ਹੋ ਰਹੇ ‘ਨਿੰਮ ਤੇ ਸੁਹਾਜਣੇ’ ਦੇ ਬੂਟੇ

09/14/2020 3:50:10 PM

ਗੁਰਦਾਸਪੁਰ (ਹਰਮਨਪ੍ਰੀਤ) - ਰਸਾਇਣਕ ਦਵਾਈਆਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੱਖ-ਵੱਖ ਕਿਸਮ ਦੀਆਂ ਜੜੀ-ਬੂਟੀਆਂ ਅਤੇ ਰੁੱਖ਼ ਹੀ ਕਈ ਸਰੀਰਕ ਸਮੱਸਿਆਵਾਂ ਦਾ ਇਲਾਜ ਕਰਨ ਲਈ ਵਰਤੇ ਜਾਂਦੇ ਸਨ। ਮਾਹਰਾਂ ਦਾ ਮੰਨਣਾ ਹੈ ਕਿ ਦੁਨੀਆ ਦੀ ਲਗਭਗ 80 ਫੀਸਦੀ ਆਬਾਦੀ ਸਿਰਫ ਤੰਦਰੁਸਤੀ ਲਈ ਬੂਟਿਆਂ ’ਤੇ ਨਿਰਭਰ ਕਰਦੀ ਹੈ ਅਤੇ ਵੱਖ-ਵੱਖ ਕਿਸਮ ਦੀਆਂ ਲਗਭਗ 25 ਫੀਸਦੀ ਦਵਾਈਆਂ ਵੀ ਬੂਟਿਆਂ ਦੇ ਪੱਤਿਆਂ ਅਤੇ ਜੜਾਂ ਤੋਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਅਹਿਮ ਰੁੱਖਾਂ ਵਿਚ ਨਿੰਮ ਅਤੇ ਸੁਹਾਜਣਾ ਅਜਿਹੇ ਚਮਤਕਾਰੀ ਰੁੱਖ਼ ਹਨ ਜੋ ਕਈ ਤਰ੍ਹਾਂ ਦੇ ਕੀਟਨਾਸ਼ਕਾਂ ਅਤੇ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਬੂਟੇ ਜਿਹੜੇ ਥਾਵਾਂ ’ਤੇ ਲਗਾਏ ਜਾਂਦੇ ਹਨ, ਉਨ੍ਹਾਂ ਦੇ ਨੇੜੇ-ਤੇੜੇ ਖੇਤਾਂ ਵਿਚ ਵੀ ਕੀੜੇ-ਮਕੌੜਿਆਂ ਦਾ ਹਮਲਾ ਘੱਟ ਹੁੰਦਾ ਸੀ ਅਤੇ ਹਵਾ ਵੀ ਸ਼ੁੱਧ ਹੁੰਦੀ ਸੀ। ਇਸੇ ਕਾਰਣ ਪਿਛਲੇ ਸਮੇਂ ਦੌਰਾਨ ਲੋਕਾਂ ਵਲੋਂ ਘਰਾਂ, ਹਵੇਲੀਆਂ ਤੇ ਖੇਤਾਂ ਸਮੇਤ ਕਈ ਥਾਵਾਂ ’ਤੇ ਨਿੰਮ ਤੇ ਸੁਹਾਜਣੇ ਵਰਗੇ ਰੁੱਖ ਜ਼ਰੂਰ ਲਗਾਏ ਜਾਂਦੇ ਸਨ। ਪਰ ਹੁਣ ਸਮੇਂ ਵਿਚ ਆ ਰਹੀ ਤਬਦੀਲੀ ਕਾਰਣ ਜਿਥੇ ਲੋਕਾਂ ਨੇ ਫਲਦਾਰ ਤੇ ਛਾਂਦਾਰ ਰੁੱਖਾਂ ਦੀ ਅਹਿਮੀਅਤ ਭੁਲਾ ਦਿੱਤੀ ਹੈ, ਉਸਦੇ ਨਾਲ ਹੀ ਰੁੱਖ ਨਿੰਮ ਅਤੇ ਸੁਹਾਜਣੇ ਵਰਗੇ ਅਹਿਮ ਰੁੱਖਾਂ ਦੇ ਗੁਣਾਂ ਨੂੰ ਵੀ ਭੁੱਲਦੇ ਜਾ ਰਹੇ ਹਨ।

ਜਾਣੋ ਕੋਰੋਨਾ ਕਾਲ ਦੌਰਾਨ ਵੀ ਖੇਤੀ ਉਤਪਾਦਨ ਕਿੰਨਾ ਕੁ ਹੈ ਵਧਿਆ (ਵੀਡੀਓ)

ਭਾਰਤ ’ਚ ਨਿੰਮ ਦੇ ਰੁੱਖਾਂ ਦੀ ਗਿਣਤੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰ ਅਸ਼ੋਕ ਕੁਮਾਰ, ਵਿਜੈ ਕੁਮਾਰ ਅਤੇ ਅਨਿਲ ਸ਼ਰਮਾ ਅਨੁਸਾਰ ਭਾਰਤ ਅੰਦਰ ਇਸ ਸਮੇਂ ਨਿੰਮ ਦੇ 13.8 ਮਿਲੀਅਨ ਰੁੱਖ ਹਨ, ਜਿਨ੍ਹਾਂ ਤੋਂ 83 ਹਜ਼ਾਰ ਟਨ ਨਿੰਮ ਦਾ ਤੇਲ, 3.3 ਲੱਖ ਟਨ ਨਿੰਮ ਦੇ ਕੇਕ ਅਤੇ 4.13 ਲੱਖ ਟਨ ਨਿੰਮ ਦਾ ਬੀਜ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਿੰਮ ਦੇ ਇਕ ਰੁੱਖ ਤੋਂ ਹਰ ਸਾਲ 37-50 ਕਿਲੋ ਨਿਮੋਲੀਆ ਪ੍ਰਾਪਤ ਹੁੰਦਾ ਹੈ। 40 ਕਿਲੋ ਫ਼ਲ ਵਿਚੋਂ 24 ਕਿਲੋ ਸੁੱਕਾ ਮਾਦਾ ਪ੍ਰਾਪਤ ਹੁੰਦਾ ਹੈ ਅਤੇ 11.52 ਕਿਲੋ ਗੁੱਦਾ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਹੀ 6 ਕਿਲੋ ਬੂਰਾ ਅਤੇ 1.1 ਕਿਲੋ ਬੀਜ ਦੀ ਛਿੱਲੜ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪੂਰੀ ਤਰ੍ਹਾਂ ਵਿਕਸਤ ਨਿੰਮ ਦਾ ਰੁੱਖ 10 ਮੀਟਰ ਦੇ ਘੇਰੇ ਤੱਕ ਫੈਲ ਸਕਦਾ ਹੈ।

ਗਊ ਦੇ ਮਾਸ ’ਤੇ ਪਾਬੰਦੀ ਲਗਾਉਣ ਜਾ ਰਿਹਾ ਹੈ ਸ਼੍ਰੀਲੰਕਾ, ਜਾਣੋ ਕਿਉਂ (ਵੀਡੀਓ)

PunjabKesari

ਕਈ ਗੁਣਾਂ ਨਾਲ ਭਰਪੂਰ ਹੈ ਨਿੰਮ
ਉਨ੍ਹਾਂ ਦੱਸਿਆ ਕਿ ਨਿੰਮ ਕਈ ਗੁਣਾਂ ਨਾਲ ਭਰਪੂਰ ਵਿਲੱਖਣ ਕਿਸਮ ਦਾ ਰੁੱਖ ਹੈ। ਕੁਝ ਸਮਾਂ ਪਹਿਲਾਂ ਖਾਦਾਂ ਵਿਚ ਨਿੰਮ ਯੁਕਤ ਯੂਰੀਆ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ ਤਾਂ ਜੋ ਮਿੱਟੀ ਦੀ ਸਿਹਤ ਵਿਚ ਆ ਰਹੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਨਿੰਮ ਦੇ ਪੱਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਸਬੰਧੀ ਪਦਾਰਥ ਤਿਆਰ ਕਰਨ ਵਿਚ ਵਰਤੇ ਜਾਂਦੇ ਹਨ ਜਦੋਂ ਕਿ ਨਿੰਮ ਦੇ ਫ਼ਲ ਅਤੇ ਬੀਜ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬੀਜਾਂ ਦੀ ਪਰਤ ਦੰਦਾਂ ਦੀ ਸਾਂਭ-ਸੰਭਾਲ ਲਈ ਅਤਿਅੰਤ ਲਾਭਕਾਰੀ ਹੈ। ਨਿੰਮ ਦੀਆਂ ਜੜ੍ਹਾਂ ਦਵਾਈ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ, ਜਦੋਂਕਿ ਨਿੰਮ ਦੀ ਲੱਕੜ ਫਰਨੀਚਰ ਅਤੇ ਹੋਰ ਘਰੇਲੂ ਸਾਜੋ-ਸਾਮਾਨ ਲਈ ਵਰਤੀ ਜਾਂਦੀ ਹੈ।

ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

ਨਿੰਮ ਦੇ ਬੀਜ ਤੋਂ ਬੀਜ ਕੇਕ ਅਤੇ ਦੇਸੀ ਖਾਦ ਵੀ ਤਿਆਰ ਕੀਤੀ ਜਾਂਦੀ ਹੈ। ਨਿੰਮ ਦੇ ਪੱਤੇ ਖੂਨ ਦੀ ਸਾਫ਼-ਸਫ਼ਾਈ ਲਈ ਅਤਿਅੰਤ ਮਹੱਤਵਪੂਰਨ ਗਿਣੇ ਗਏ ਹਨ। ਉਨ੍ਹਾਂ ਦੱਸਿਆ ਕਿ ਬੀਮਾਰ ਵਿਅਕਤੀ ਨੂੰ ਰੋਜਾਨਾ ਸਵੇਰੇ 10-12 ਨਿੰਮ ਦੇ ਪੱਤੇ ਜਾਂ ਨਿੰਮ ਦਾ ਅੱਧਾ ਕੱਪ ਜੂਸ ਪੀਣਾ ਚਾਹੀਦਾ ਹੈ। ਤਿੰਨ ਮਹੀਨੇ ਨਿੰਮ ਦੀ ਕਾਲੀ ਮਿਰਚ ਨਾਲ ਵਰਤੋਂ ਕਰ ਕੇ ਸੂਗਰ ’ਤੇ ਕਾਬੂ ਕੀਤਾ ਜਾ ਸਕਦਾ ਹੈ। ਨਿੰਮ ਦੇ ਪੱਤਿਆਂ ਦੇ ਪਾਊਡਰ ਅਤੇ ਸ਼ਹਿਦ ਨੂੰ ਮਿਲਾ ਕੇ ਜ਼ਖਮਾਂ ’ਤੇ ਲਾਉਣ ਲਈ ਲੇਪ ਤਿਆਰ ਕੀਤਾ ਜਾ ਸਕਦਾ ਹੈ। ਚਮੜੀ ਦੇ ਰੋਗਾਂ ਲਈ ਤਿੰਨ ਗ੍ਰਾਮ ਨਿੰਮ ਦੇ ਪੱਤੇ ਅਤੇ ਤਿੰਨ ਗ੍ਰਾਮ ਅਮਾਲਕੀ ਪਾਊਡਰ ਨੂੰ ਘਿਓ ਵਿਚ ਮਿਲਾ ਕੇ ਵਰਤਣਾ ਚਾਹੀਦਾ ਹੈ।

ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

ਖੇਤਾਂ ’ਚ ਦੁਸ਼ਮਣ ਕੀੜਿਆਂ ਨੂੰ ਕੰਟਰੋਲ ਕਰਦੀ ਹੈ ਨਿੰਮ
ਉਨ੍ਹਾਂ ਦੱਸਿਆ ਕਿ ਨਿੰਮ ਤੋਂ ਤਿਆਰ ਕੀਤੇ ਪਦਾਰਥ ਕਈ ਤਰ੍ਹਾਂ ਦੇ ਦੁਸ਼ਮਣ ਕੀੜਿਆਂ ਦੇ ਵਾਧੇ ਵਿਚ ਅੜਿੱਕਾ ਪਾਉਣ ਦੀ ਸਮਰਥਾ ਰੱਖਦੇ ਹਨ। ਚਿੱਟੀ ਮੱਖੀ ਅਤੇ ਤਣਾ ਛੇਦਕ ਸੁੰਡੀ ਲਈ ਨਿੰਮ ਅਧਾਰਿਤ ਘੋਲ ਨਿੰਬੀਸਾਈਡ ਜਾਂ ਅਚੂਕ ਇੱਕ ਲਿਟਰ ਪ੍ਰਤੀ ਏਕੜ ਵਰਤਿਆ ਜਾ ਸਕਦਾ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆ) ਨੂੰ 10 ਲਿਟਰ ਪਾਣੀ ਵਿਚ 30 ਮਿੰਟ ਲਈ ਉਬਾਲਣ ਦੇ ਬਾਅਦ ਇਸ ਘੋਲ ਨੂੰ ਕੱਪੜੇ ਨਾਲ ਛਾਣ ਲੈਣਾ ਚਾਹੀਦਾ ਹੈ ਅਤੇ ਇਸ ਤਰਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਕ ਛਿੜਕਾਉਣਾ ਚਾਹੀਦਾ ਹੈ।

PunjabKesari

ਵਿਲੱਖਣ ਗੁਣਾਂ ਵਾਲਾ ਚਮਤਕਾਰੀ ਰੁੱਖ ਹੈ ਸੁਹਾਜਣਾ
ਸੁਹਾਜਣਾ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸ ਦੇ ਸੁੱਕੇ ਪੱਤਿਆਂ ਵਿਚ 40-45 ਫੀਸਦੀ ਕਾਰਬੋਹਾਈਡ੍ਰੇਟ, 25-30 ਫੀਸਦੀ ਸ਼ੁੱਧ ਪ੍ਰੋਟੀਨ ਅਤੇ 10-12 ਫੀਸਦੀ ਫਾਈਬਰ ਪਾਏ ਜਾਂਦੇ ਹਨ। ਇਸ ਵਿਚ ਘੱਟ ਲਿਪਿਡ ਤੱਤ ਹੋਣ ਕਾਰਣ ਮੋਟਾਪੇ ਵਿਚ ਇਸਨੂੰ ਬਹੁਤ ਗੁਣਕਾਰੀ ਸਮਝਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ 14 ਵੱਡੇ ਖੁਰਾਕੀ ਤੱਤ ਅਤੇ 21 ਲਘੂ ਖੁਰਾਕੀ ਤੱਤ ਪਾਏ ਜਾਂਦੇ ਹਨ। ਇਸਦੇ ਪੱਤਿਆਂ ਵਿਚ ਵੱਡੀ ਮਾਤਰਾ ਦੇ ’ਚ ਕੈਲਸ਼ੀਅਮ, ਲੋਹਾ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਤੱਤ ਪਾਏ ਜਾਂਦੇ ਹਨ। ਕੁਪੋਸ਼ਣ ਨਜਿੱਠਣ ਲਈ ਸੁਹਾਜਣਾ ਇਕ ਵੱਡਮੁੱਲਾ ਸੋਮਾ ਹੋ ਸਕਦਾ ਹੈ। ਆਯੂਰਵੈਦਿਕ ਦਵਾਈਆਂ ਵਿਚ ਇਸ ਦੀ ਭਰਪੂਰ ਵਰਤੋਂ ਹੁੰਦੀ ਹੈ। ਇਸ ਦੇ ਪੱਤਿਆਂ ਦਾ ਰਸ ਉੱਚ ਰਕਤ ਦਾਬ ਨੂੰ ਕਾਬੂ ਕਰਨ ਵਿਚ ਬਹੁਤ ਸਹਾਇਕ ਹੁੰਦਾ ਹੈ ਅਤੇ ਅਚਬੀ ਦੀ ਸਥਿਤੀ ਵਿੱਚ ਬਹੁਤ ਲਾਭਦਾਇਕ ਗਿਣਿਆ ਗਿਆ ਹੈ।

ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

ਹੈਜ਼ੇ ਅਤੇ ਭਗੰਦਰ ਦੀ ਬੀਮਾਰੀ ਵਿਚ ਵੀ ਇਸ ਦਾ ਰਸ ਕਾਫ਼ੀ ਲਾਭਦਾਇਕ ਹੁੰਦਾ ਹੈ। ਪੱਤਿਆਂ ਦਾ ਗੁੱਦਾ ਜਲਣ ਅਤੇ ਧੱਫੜਾਂ ਦੀ ਸਮੱਸਿਆ ਹਟਾਉਣ ਲਈ ਲਾਹੇਵੰਦ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪੱਤੇ ਕੈਂਸਰ ਅਤੇ ਸ਼ੱਕਰ ਰੋਗ ਦਾ ਮੁਕਾਬਲਾ ਕਰਨ ਦੇ ਵੀ ਸਮਰੱਥ ਹਨ। ਸੁਹਾਜਣੇ ਦੇ ਫੁੱਲ ਮੁੱਢ ਤੋਂ ਅੱਖਾਂ ਦੇ ਟਾਨਿਕ ਵਜੋਂ ਵਰਤੇ ਜਾਂਦੇ ਰਹੇ ਹਨ। ਖੰਘ, ਪਿੱਤੇ ਦੀ ਗਰਮੀ, ਸੋਜ਼ਸ ਦੇ ਵਿਚ ਵੀ ਇਹ ਲਾਭਕਾਰੀ ਹੁੰਦੇ ਹਨ। ਇਸ ਦੇ ਫੁੱਲਾਂ ਅਤੇ ਜੜ੍ਹਾਂ ’ਚ ਕੁਦਰਤੀ ਤੌਰ ’ਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ, ਜੋ ਹੈਜ਼ੇ ਲਈ ਲਾਭਕਾਰੀ ਹੁੰਦੇ ਹਨ। ਇਸ ਦੀਆਂ ਫਲੀਆਂ ਅਤੇ ਬੀਜਾਂ ਦੀ ਵਰਤੋਂ ਮਾਸਪੇਸ਼ੀਆਂ ਦੇ ਦਰਦ ਅਤੇ ਜ਼ਖਮ ਨੂੰ ਠੀਕ ਕਰਨ ਲਈ ਵੀ ਕੀਤੀ ਜਾਦੀ ਹੈ। ਬੀਜ ਦੇ ਪਾਉਡਰ ਦੀ ਵਰਤੋਂ ਜਿਗਰ ਅਤੇ ਗੁਰਦੇ ਵਿਚੋਂ ਆਰਸੈਨਿਕ ਨੂੰ ਘਟਾਉਣ ਲਈ ਕੀਤੀ ਜਾਦੀ ਹੈ। ਇਸ ਦਾ ਤਣਾ ਅਤੇ ਜੜਾਂ ਦੇ ਭਾਗ ਨੂੰ ਭੁੱਖ ਅਤੇ ਪਾਚਨ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀ ਗੂੰਧ ਦੇ ਤੇਲ ਨੂੰ ਤਿਲ ਦੇ ਤੇਲ ਨਾਲ ਮਿਲਾ ਕੇ, ਸਿਰਦਰਦ ਤੋ ਰਾਹਤ ਲਈ ਵਰਤਿਆ ਜਾਂਦਾ ਹੈ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari


rajwinder kaur

Content Editor

Related News