ਲੁਧਿਆਣਾ ਜ਼ਿਮਨੀ ਚੋਣ ਦੇ ਪ੍ਰਚਾਰ ''ਚ ਡਟੇ ਸੰਜੀਵ ਅਰੋੜਾ, ਵੱਡੀ ਗਿਣਤੀ ''ਚ ''ਆਪ'' ਨਾਲ ਜੁੜ ਰਹੇ ਲੋਕ
Friday, Jun 13, 2025 - 02:06 PM (IST)

ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਜ਼ਿਮਨੀ ਚੋਣ ਨੂੰ ਕੁਝ ਦਿਨ ਹੀ ਬਚੇ ਹਨ ਅਤੇ ਪੰਜਾਬ ਵਿਚ ਸਿਆਸੀ ਅਖਾੜਾ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਪਾਰਟੀ ਚੋਣ ਪ੍ਰਚਾਰ ਕਰਨ ਵਿਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਿਚ ਵੱਡੀ ਗਿਣਤੀ ਵਿਚ ਵੀ ਆਗੂ ਸ਼ਾਮਲ ਹੋ ਰਹੇ ਹਨ। ਇਸੇ ਤਹਿਤ ਸ਼ੈਰੀ ਕਲਸੀ ਦੀ ਮੌਜੂਦਗੀ ਵਿਚ ਲੁਧਿਆਣਾ ਵੈਸਟ ਦੇ ਵਾਰਡ ਨੰ. 56 ਤੋਂ ਜ਼ਿਲ੍ਹਾ ਪ੍ਰਧਾਨ ਸ. ਸ਼ਰਨਪਾਲ ਮੱਕੜ, ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ (ਯੂਥ ਕਾਰਡੀਨੇਟਰ ਹਲਕਾ ਵੈਸਟ) ਦੁਆਰਾ ਯੂਥ ਦੇ ਸੈਂਕੜੇ ਆਗੂ ਰਿਵਾਇਤੀ ਪਾਰਟੀ ਨੂੰ ਛੱਡ ਕੇ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ (ਸੂਬਾ ਜਨਰਲ ਸਕੱਤਰ ਆਪ ਪੰਜਾਬ), ਸਟੇਟ ਵਰਕਿੰਗ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਵਾਲੇ ਯੂਥ ਆਗੂਆਂ ਦਾ ਨਿੱਘਾ ਸਵਾਗਤ ਕਰਦੇ ਹਾਂ।
ਲੁਧਿਆਣਾ ਦੇ ਵਾਰਡ ਨੰਬਰ 58 ਵਿਖੇ 'ਆਪ' ਨੂੰ ਮਿਲਿਆ ਜ਼ਬਰਦਸਤ ਸਮਰਥਨ!
ਸੰਜੀਵ ਅਰੋੜਾ ਨੇ ਪੋਸਟ ਪਾ ਕੇ ਦੱਸਦਿਆਂ ਕਿਹਾ ਕਿ ਵਾਰਡ ਨੰਬਰ 58 ਤੋਂ ਕੌਂਸਲਰ ਸਤਨਾਮ ਸਿੰਘ ਸੰਨੀ ਦੀ ਅਗਵਾਈ ਹੇਠ ਲੋਕਾਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਇਹ ਝੁਕਾਅ ਸਾਫ਼ ਦੱਸ ਰਿਹਾ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ 'ਆਪ' ਵਿੱਚ ਉਹਨੂੰ ਇਮਾਨਦਾਰ ਅਤੇ ਲੋਕ-ਕੇਂਦਰਤ ਸਿਆਸਤ ਦੀ ਲੋੜੀਂਦੀ ਚਮਕ ਵਿਖਾਈ ਦੇ ਰਹੀ ਹੈ। ਲੋਕਾਂ ਦਾ ਇਹ ਭਰੋਸਾ ਸਾਡੀ ਜਿੱਤ ਨੂੰ ਹੋਰ ਪੱਕਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਲਬ ਕੀਤੇ ਜੇ. ਈਜ਼ ਤੇ ਐੱਸ. ਡੀ. ਓਜ਼
ਸੰਜੀਵ ਅਰੋੜਾ ਵੱਲੋਂ ਚੋਣ ਪ੍ਰਚਾਰ ਨੂੰ ਅੱਗੇ ਵਧਾਉਂਦੇ ਹੋਏ ਵਾਰਡ ਨੰ. 53 ਮਾਡਲ ਟਾਊਨ ਐਕਸਟੈਂਸ਼ਨ A ਬਲਾਕ ਵਿਖੇ ਇਲਾਕੇ ਦੇ ਵਸਨੀਕਾਂ ਨੂੰ ਸੰਬੋਧਨ ਕਰਕੇ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ ਗਿਆ। ਲੋਕਾਂ ਨੂੰ ਪਾਰਟੀ ਦੀ ਨੀਤੀਆਂ ਨਾਲ ਜੋੜਦੇ ਹੋਏ, ਉਨ੍ਹਾਂ ਨੂੰ 19 ਜੂਨ ਨੂੰ 1 ਨੰਬਰ ‘ਤੇ ਝਾੜੂ ਦੇ ਬਟਨ ‘ਤੇ ਵੋਟ ਪਾਉਣ ਦੀ ਅਪੀਲ ਕੀਤੀ। ਆਓ, ਮਿਲ ਕੇ ਲੁਧਿਆਣਾ ਪੱਛਮੀ ਨੂੰ ਚੌਗੁਣੀ ਤਰੱਕੀ ਵੱਲ ਲੈ ਕੇ ਜਾਈਏ! ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਲਖਵੀਰ ਸਿੰਘ ਰਾਏ, ਵਿਧਾਇਕ ਸਰਵਣ ਸਿੰਘ ਧੁਨ,ਕੌਂਸਲਰ ਮਹਿਕ ਟਿੰਨਾ, ਆਪ ਆਗੂ ਗੁਰਕਰਨ ਟਿੰਨਾ ਜੀ ਹਾਜ਼ਰ ਰਹੇ।
ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, PSEB ਨੇ ਸ਼ੁਰੂ ਕੀਤਾ...
ਸ. ਗਗਨਦੀਪ ਸਿੰਘ ਸੈਣੀ (ਸੂਬਾ ਉਪ ਪ੍ਰਧਾਨ, ਆਮ ਆਦਮੀ ਪਾਰਟੀ ਲੀਗਲ ਵਿੰਗ ਪੰਜਾਬ) ਅਤੇ ਸ. ਗੁਰਪ੍ਰੀਤ ਸਿੰਘ ਸੈਣੀ (ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਲੀਗਲ ਵਿੰਗ ਲੁਧਿਆਣਾ) ਦੇ ਰਾਹੀਂ ਮਜ਼ਦੂਰ, ਕਿਸਾਨ ਅਤੇ ਦਲਿਤ ਫਰੰਟ ਦੇ ਕਈ ਜੁਝਾਰੂ ਸਾਥੀ ਤਜਿੰਦਰ ਕੁਮਾਰ (ਮਮਤਾ ਸ਼ਾਲ ), ਜੋਤੀ ਬਜਾਜ (Textil Industry), ਸੁਪ੍ਰੀਤ ਸਿੰਘ ਲੂਥਰਾ (ਸੂਬਾ ਪ੍ਰਧਾਨ ਇੰਡਸਟਰੀ ਐਂਡ ਐਮਪਲੋਇਮੈਂਟ ਕਮੇਟੀ), CA ਲੋਕੇਸ਼ ਬਾਕੂ , CA Kshitij Aggerwal ,ਪਰਮਿੰਦਰ ਸਿੰਘ (ਰੀਅਲ ਏਸ੍ਟੇਟ ), PS Makkar(forgeion consultant ) ਅਤੇ ਅਮਰਜੋਤ ਸਿੰਘ ਐਮੀ (ਸੂਬਾ ਨੌਜਵਾਨ ਪ੍ਰਧਾਨ ਮਜ਼ਦੂਰ ਕਿਸਾਨ ਅਤੇ ਦਲਿਤ ਫ਼ਰੰਟ ) ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ। ਇਹ ਸ਼ਮੂਲੀਅਤ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ, ਸ.ਹਰਚੰਦ ਸਿੰਘ ਬਰਸਟ ਚੇਅਰਮੈਨ ਅਤੇ ਸੰਨੀ ਆਹਲੂਵਾਲੀਆ ਦੀ ਮੌਜ਼ੂਦਗੀ ‘ਚ ਹੋਈ।
ਸੰਜੀਵ ਅਰੋੜਾ ਵੱਲੋਂ ਲੁਧਿਆਣਾ ਦੇ ਵਾਰਡ ਨੰ. 71 ਵਿਖੇ ਗਿਰੀਸ਼ ਕਪੂਰ ਦੇ ਗ੍ਰਹਿ ‘ਚ ਇਲਾਕਾ ਨਿਵਾਸੀਆਂ ਨਾਲ਼ ਮੁਲਾਕਾਤ ਕਰਕੇ ਸਭ ਨੂੰ ਪਾਰਟੀ ਦੀ ਨੀਤੀਆਂ ਅਤੇ ਵਿਕਾਸ ਯੋਜਨਾਵਾਂ ਨਾਲ ਅਗਾਹ ਕਰਕੇ, ਉਨ੍ਹਾਂ ਨੂੰ ਪਾਰਟੀ ਦੇ ਹੱਕ ‘ਚ ਲਾਮਬੰਦ ਕੀਤਾ। ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਸਮਰਥਨ, ਜਿੱਤ ਦੀ ਪੱਕੀ ਮੋਹਰ ਲਾ ਰਿਹਾ ਹੈ। ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ,ਕੌਂਸਲਰ ਨਿੰਦਨੀ ਜੈਰੱਥ, ਮਨੂ ਜੈਰੱਥ,ਅਤੇ ਸੋਨੀਆ ਮਾਨ ਜੀ ਹਾਜ਼ਰ ਰਹੇ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਵੱਡੀ ਵਾਰਦਾਤ! ਦੋ ਧਿਰਾਂ ਵਿਚਾਲੇ ਪਥਰਾਅ ਮਗਰੋਂ ਚੱਲੀਆਂ ਗੋਲ਼ੀਆਂ
ਉਥੇ ਹੀ ਸੰਜੀਵ ਅਰੋੜਾ ਵੱਲੋਂ ਲੁਧਿਆਣਾ-ਫਿਰਜ਼ੋਪੁਰ ਰੋਡ ਵਿਖੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਹੱਕ ‘ਚ ਲਾਮਬੰਦ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਆਓ ਤਕੜੇ ਹੋ ਕੇ 19 ਤਾਰੀਖ਼ ਨੂੰ ਬੈਲਟ ਮਸ਼ੀਨ ‘ਤੇ 1 ਨੰਬਰ ਵਾਲਾ ਬਟਨ ਦਬਾ ਕੇ ਜਿੱਤ ਯਕੀਨੀ ਬਣਾਈਏ। ਇਸ ਮੌਕੇ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ,ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਦ, ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ, ਵਿਧਾਇਕ ਦਲਜੀਤ ਸਿੰਘ ਭੋਲਾ, ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰ, 'ਆਪ' ਆਗੂ ਵਿਜੇ ਦਾਨਵ ਜੀ ਹਾਜ਼ਰ ਰਹੇ।
ਇਹ ਵੀ ਪੜ੍ਹੋ: ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ ਰਾਤਾਂ, Red Alert ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e