ਬਲੈਕ ਆਊਟ ਦੇ ਹੁਕਮਾਂ ਦੀ ਨਹੀਂ ਹੋਈ ਪਾਲਣਾ! ਲੋਕ ਸੜਕਾਂ 'ਤੇ ਆਈਸਕ੍ਰੀਮ ਖਾਂਦੇ ਤੇ ਜੂਸ ਪੀਂਦੇ ਆਏ ਨਜ਼ਰ

Sunday, Jun 01, 2025 - 01:24 PM (IST)

ਬਲੈਕ ਆਊਟ ਦੇ ਹੁਕਮਾਂ ਦੀ ਨਹੀਂ ਹੋਈ ਪਾਲਣਾ! ਲੋਕ ਸੜਕਾਂ 'ਤੇ ਆਈਸਕ੍ਰੀਮ ਖਾਂਦੇ ਤੇ ਜੂਸ ਪੀਂਦੇ ਆਏ ਨਜ਼ਰ

ਤਰਨਤਾਰਨ (ਰਮਨ)- ਭਾਰਤ-ਪਾਕਿਸਤਾਨ ’ਚ ਜੰਗ ਦੀ ਬਣੀ ਸਥਿਤੀ ਤੋਂ ਬਾਅਦ ਸਭ ਕੁਝ ਆਮ ਵਾਂਗ ਹੁੰਦਾ ਵੇਖ ਜਿਥੇ ਲੋਕਾਂ ’ਚ ਕਾਫੀ ਸਕੂਨ ਪਾਇਆ ਜਾ ਰਿਹਾ ਸੀ, ਉਥੇ ਹੀ ਸਰਕਾਰ ਵੱਲੋਂ ਅੱਜ ਦਾ ਦਿਨ ਮੌਕ ਡਰਿਲ ਅਤੇ ਬਲੈਕ ਆਊਟ ਲਈ ਮਿਥਿਆ ਗਿਆ ਸੀ। ਇਸ ਦੌਰਾਨ ਦੇਖਿਆ ਗਿਆ ਕਿ ਜ਼ਿਆਦਾਤਰ ਲੋਕਾਂ ਵੱਲੋਂ ਬਲੈਕ ਆਊਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਪਰ ਕੁਝ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਅਮਲ ਵਿਚ ਲਿਆਂਦਾ। ਜ਼ਿਕਰਯੋਗ ਹੈ ਕਿ ਇਸ ਬਲੈਕ ਆਊਟ ਦੌਰਾਨ ਜਿਥੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿਚ ਲਾਈਟਾਂ ਬੰਦ ਕਰ ਕੇ ਬੈਠੇ ਨਜ਼ਰ ਆਏ, ਉਥੇ ਹੀ ਕਈ ਲੋਕ ਸੜਕਾਂ ਉੱਪਰ ਆਈਸਕ੍ਰੀਮ ਖਾਂਦੇ ਅਤੇ ਜੂਸ ਪੀਂਦੇ ਨਜ਼ਰ ਆਏ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਬਲਾਸਟ, ਮੁੰਡੇ ਦੀ ਮੌਕੇ 'ਤੇ ਮੌਤ

ਜਾਣਕਾਰੀ ਅਨੁਸਾਰ ਰਾਤ ਕਰੀਬ 8.30 ਵਜੇ ਬਲੈਕ ਆਊਟ ਹੋਣ ਕਾਰਨ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਪਰ ਕੁਝ ਦੁਕਾਨਦਾਰ ਅਤੇ ਆਮ ਲੋਕਾਂ ਵੱਲੋਂ ਇਸ ਦੀ ਪਾਲਣਾ ਨਹੀਂ ਕੀਤੀ ਗਈ। ਸੜਕਾਂ ਉੱਪਰ ਟਰੈਫਿਕ ਪੁਲਸ ਵਾਹਨ ਚਾਲਕਾਂ ਨੂੰ ਲਾਈਟਾਂ ਬੰਦ ਕਰਨ ਦੀ ਅਪੀਲ ਕਰਦੀ ਨਜ਼ਰ ਆਈ ਪਰ ਕੁਝ ਲੋਕਾਂ ਵੱਲੋਂ ਇਸ ਆਦੇਸ਼ ਨੂੰ ਮਜ਼ਾਕ ਸਮਝਿਆ ਗਿਆ। ਇਸ ਬਲੈਕ ਆਊਟ ਦੌਰਾਨ ਕਈ ਦੁਕਾਨਦਾਰ ਆਪਣੇ ਕੰਮ ਕਾਜ ਲਾਈਟਾਂ ਜਗਾ ਕੇ ਕਰਦੇ ਨਜ਼ਰ ਆਏ ਪਰ ਕਈਆਂ ਨੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦੀ ਇਨ-ਬਿਨ ਪਾਲਨਾ ਕੀਤੀ। ਘਰਾਂ ਵਿਚ ਬੈਠੇ ਲੋਕਾਂ ਨੇ ਆਪਣੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ। ਇਸ ਦੌਰਾਨ ਪਾਵਰ ਕਾਰਪੋਰੇਸ਼ਨ ਵੱਲੋਂ 9 ਵਜੇ ਬਲੈਕ ਆਊਟ ਦੇ ਖਤਮ ਹੋਣ ਦੌਰਾਨ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਰਾਜ਼ੀਨਾਮੇ ਲਈ ਬੁਲਾ ਕੇ ਨੌਜਵਾਨ ਦਾ 6 ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News