ਮੰਡੀ ਦੇ ਲਾਲੇ ਖ਼ਿਲਾਫ਼ FIR ਦੀ ਸਿਫ਼ਾਰਿਸ਼, ਰਮਨ ਅਰੋੜਾ ਦੇ ਕਹਿਣ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣੇ ਸ਼ੋਅਰੂਮ
Saturday, Jun 07, 2025 - 12:41 PM (IST)

ਜਲੰਧਰ (ਵਰੁਣ)–ਲਾਡੋਵਾਲੀ ਰੋਡ ’ਤੇ ਰਣਜੀਤ ਨਗਰ ਵਿਚ ਬਣਾਏ ਜਾ ਰਹੇ ਗੈਰ-ਕਾਨੂੰਨੀ ਸ਼ੋਅਰੂਮ ’ਤੇ ਆਖਿਰਕਾਰ ਕਾਰਵਾਈ ਹੋਣਾ ਤੈਅ ਹੋ ਗਿਆ ਹੈ। ਨਿਗਮ ਦੇ ਅਧਿਕਾਰੀਆਂ ਨੇ ਇਮਾਰਤ ਦੇ ਮਾਲਕ ਮੰਡੀ ਦੇ ਲਾਲੇ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ ਹੈ ਅਤੇ ਇਸ ਦੇ ਨਾਲ-ਨਾਲ ਗੈਰ-ਕਾਨੂੰਨੀ ਢੰਗ ਨਾਲ ਬਣੇ ਇਸ ਸ਼ੋਅਰੂਮ ’ਤੇ ਪੀਲਾ ਪੰਜਾ ਵੀ ਚਲਾਇਆ ਜਾਵੇਗਾ। ਨਗਰ ਨਿਗਮ ਦੇ ਐੱਮ. ਟੀ. ਪੀ. ਇਕਬਾਲਪ੍ਰੀਤ ਸਿੰਘ ਰੰਧਾਵਾ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
'ਜਗ ਬਾਣੀ' ਨੇ ਖ਼ੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਵਿਧਾਇਕ ਨੇ ਇਸ ਸ਼ੋਅਰੂਮ ਦੀ 2 ਵਾਰ ਸੀਲ ਆਪਣੇ ਪੱਧਰ ’ਤੇ ਤੁੜਵਾ ਕੇ ਮੰਡੀ ਦੇ ਲਾਲੇ ਨੂੰ ਸ਼ੋਅਰੂਮ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀ, ਜਿਸ ਤੋਂ ਬਾਅਦ ਟੀਨ ਦੀ ਆੜ ਲੈ ਕੇ ਉਸਾਰੀ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਸੀ। ਐੱਮ. ਟੀ. ਪੀ. ਇਕਬਾਲਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆਇਆ ਤਾਂ ਤੁਰੰਤ ਐਕਸ਼ਨ ਲਿਆ ਗਿਆ। ਜਲਦ ਲਾਲੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਜਾਵੇਗਾ ਅਤੇ ਸ਼ੋਅਰੂਮ ਵੀ ਢਾਹੇ ਜਾਣਗੇ। ਇਹੀ ਹਾਲ ਸ਼ਹਿਰ ਦੀਆਂ ਹੋਰਨਾਂ ਇਮਾਰਤਾਂ ਦਾ ਵੀ ਹੋਵੇਗਾ, ਜਿਨ੍ਹਾਂ ਵਿਚ ਰਾਮਾ ਮੰਡੀ, ਨਾਜ਼ ਸਿਨੇਮਾ, ਨਜ਼ਦੀਕ ਫੁੱਟਬਾਲ ਚੌਂਕ, ਨਜ਼ਦੀਕ ਕਪੂਰਥਲਾ ਚੌਂਕ ਆਦਿ ਸ਼ਾਮਲ ਹਨ। ਰਾਮਾ ਮੰਡੀ ਇਲਾਕੇ ਦੇ ਵਿਧਾਇਕ ਰਮਨ ਅਰੋੜਾ ਨੇ ਇਕ ਇਮਾਰਤ ਦੇ ਮਾਲਕ ਨਾਲ ਮਿਲੀਭੁਗਤ ਕਰਕੇ 5 ਮੰਜ਼ਿਲਾਂ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਇਮਾਰਤ ਨੂੰ 3 ਵਾਰ ਸੀਲ ਕੀਤਾ ਗਿਆ ਪਰ ਮੋਟੀ ਰਿਸ਼ਵਤ ਲੈ ਕੇ ਤਿੰਨੋਂ ਵਾਰ ਸੀਲ ਤੁੜਵਾ ਦਿੱਤੀ ਗਈ ਅਤੇ ਅੱਜ ਵੀ ਇਥੇ ਕੰਮ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ
ਦੱਸਿਆ ਜਾ ਰਿਹਾ ਹੈ ਕਿ ਤੀਜੀ ਮੰਜ਼ਿਲ ਸ਼ੁਰੂ ਕਰਦੇ ਹੀ ਨਿਗਮ ਵੱਲੋਂ 2 ਨੋਟਿਸ ਭੇਜੇ ਗਏ ਅਤੇ ਸੀਲ ਵੀ ਲਾਈ ਗਈ ਪਰ ਵਿਧਾਇਕ ਨੇ ਕੋਈ ਐਕਸ਼ਨ ਨਹੀਂ ਹੋਣ ਦਿੱਤਾ, ਜਿਸ ਕਾਰਨ 5 ਮੰਜ਼ਿਲਾਂ ਤਿਆਰ ਕਰ ਦਿੱਤੀਆਂ ਗਈਆਂ। ਇਸ ਇਮਾਰਤ ਨੂੰ ਲੈ ਕੇ ਨਿਗਮ ਨੇ ਡੈਮੋਲਿਸ਼ਨ ਨੋਟਿਸ ਨੰਬਰ 1 ਐੱਸ. ਪੀ. ਐੱਲ. 26-1-2024 ਵੀ ਜਾਰੀ ਕੀਤਾ ਅਤੇ ਐੱਫ. ਆਈ. ਆਰ. ਦੀ ਸਿਫ਼ਾਰਿਸ਼ ਵੀ ਕੀਤੀ ਗਈ ਪਰ ਵਿਧਾਇਕ ਨੇ ਹੈਂਕੜ ਵਿਖਾਉਂਦੇ ਹੋਏ ਨਾ ਤਾਂ ਨਿਗਮ ਦੀ ਕਾਰਵਾਈ ਹੋਣ ਦਿੱਤੀ ਅਤੇ ਨਾ ਹੀ ਸ਼ੋਅਰੂਮ ਦੇ ਮਾਲਕ ’ਤੇ ਐੱਫ਼. ਆਈ. ਆਰ.। ਦੱਸਿਆ ਜਾ ਰਿਹਾ ਹੈ ਕਿ ਮਾਣਯੋਗ ਹਾਈ ਕੋਰਟ ਨੇ ਬਿਲਡਿੰਗ ਦੇ ਮਾਲਕ ਨੂੰ ਨੋਟਿਸ ਭੇਜਿਆ ਸੀ, ਜਿਸ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।
ਇਹ ਵੀ ਪੜ੍ਹੋ: ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ ਤੇ ਭਾਜਪਾ ਮੈਦਾਨ ਤੋਂ ਭੱਜ ਰਹੀ : ਭਗਵੰਤ ਮਾਨ
ਪੁਲਸ ਦੀ ਰੇਡ ਦੇ ਡਰੋਂ ਪਤੰਗਾਂ ਵਾਲੇ ਭਰਾਵਾਂ ਨੇ ਚਾਈਨਾ ਡੋਰ ਦਾ ਸਾਰਾ ਮਾਲ ਖ਼ੁਰਦ-ਬੁਰਦ ਕੀਤਾ
ਸੂਤਰਾਂ ਦੀ ਮੰਨੀਏ ਤਾਂ ਸ਼ੇਖਾਂ ਬਾਜ਼ਾਰ ਦੇ ਪਤੰਗਾਂ ਵਾਲੇ ਭਰਾਵਾਂ ਨੇ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਚਾਈਨਾ ਡੋਰ ਦਾ ਸਾਰਾ ਮਾਲ ਖ਼ੁਰਦ-ਬੁਰਦ ਕਰਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਰਾਅ ਮਟੀਰੀਅਲ ਵੀ ਸੀ, ਜੋ ਦਿੱਲੀ ਸਥਿਤ ਫੈਕਟਰੀ ਵਿਚ ਭੇਜ ਦਿੱਤਾ ਗਿਆ ਪਰ ਬਾਕੀ ਦਾ ਮਾਲ ਸ਼ਹਿਰ ਦੇ ਬਾਹਰ ਡੰਪ ਕਰਵਾ ਦਿੱਤਾ। ਇਥੋਂ ਸਾਰਾ ਤਿਆਰ ਚਾਈਨਾ ਡੋਰ ਦਾ ਮਾਲ ਸਪਲਾਈ ਹੋਣ ਲਈ ਜਾਰੀ ਸੀ ਪਰ ਇਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਪੁਲਸ ਕਦੀ ਵੀ ਰੇਡ ਕਰ ਕੇ ਚਾਈਨਾ ਡੋਰ ਦਾ ਕਰੋੜਾਂ ਦਾ ਮਾਲ ਜ਼ਬਤ ਕਰ ਸਕਦੀ ਹੈ, ਜਿਸ ਦੇ ਡਰੋਂ ਸਾਰਾ ਮਾਲ ਗਾਇਬ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ: Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e