ਹੁਣ ਅੰਬ ਪਕਾਉਣ ਲਈ ਵਰਤੀ ਜਾਂਦੀ ਹੈ ‘ਜਾਪਾਨੀ ਬੈਗਿੰਗ ਤਕਨੀਕ’

Sunday, Aug 09, 2020 - 01:40 PM (IST)

ਹੁਣ ਅੰਬ ਪਕਾਉਣ ਲਈ ਵਰਤੀ ਜਾਂਦੀ ਹੈ ‘ਜਾਪਾਨੀ ਬੈਗਿੰਗ ਤਕਨੀਕ’

ਦੇਸ਼ ਅੰਦਰ ਅੰਬਾਂ ਨੂੰ ਮੌਸਮ ਦੀ ਮਾਰ ਅਤੇ ਕੀਟਨਾਸ਼ਕਾਂ ਦੇ ਮਾੜੇ ਅਸਰ ਤੋਂ ਬਚਾਉਣ ਲਈ ‘ਜਾਪਾਨੀ ਬੈਗਿੰਗ ਤਕਨੀਕ’ ਵਰਤੀ ਜਾ ਰਹੀ ਹੈ। ਇਸ ਲਈ ਅੰਬ ਦੇ ਫਲ ਨੂੰ ਛੋਟੇ ਹੁੰਦਿਆ ਹੀ ਮੇਡੀਕੇਟਡ ਲਿਫਾਫੇ ’ਚ ਬੰਦ ਕਰ ਦਿੱਤਾ ਜਾਂਦਾ ਹੈ। 40 ਦਿਨ ਲਿਫਾਫੇ ਅੰਦਰ ਹੀ ਇਹ ਫਲ ਵਧਦਾ ਹੈ ਅਤੇ ਫਿਰ ਇਸ ਨੂੰ ਤੋੜਕੇ ਵੇਚ ਦਿੱਤਾ ਜਾਂਦਾ ਹੈ। ਇਸ ਤਕਨੀਕ ਨਾਲ ਤਿਆਰ ਕੀਤੇ ਅੰਬਾਂ ਲਈ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਹੁੰਦੀ। ਇਨ੍ਹਾਂ ਦਾ ਰੰਗ ਗੂੜਾ-ਪੀਲਾ ਨਿਕਲਦਾ ਹੈ, ਨਾ ਹੀ ਫਲ ਨੂੰ ਦਾਗ ਲਗਦਾ ਹੈ ਅਤੇ ਨਾ ਹੀ ਕਿਸੇ ਪੰਛੀ ਦੇ ਖਾਣ ਦਾ ਡਰ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ) 

PunjabKesari

ਅਜਿਹੇ ਫਲ ਨੂੰ ਤਿਆਰ ਕਰਨ ’ਚ ਮਿਹਨਤ ਜ਼ਰੂਰ ਲਗਦੀ ਹੈ। ਕਿਉਂਕਿ ਇਕੱਲੇ ਅੰਬ ਨੂੰ ਲਿਫਾਫੇ ਅੰਦਰ ਬੰਦ ਕਰਨਾ ਹੁੰਦਾ ਹੈ। ਪਰ ਇਸ ਵਿਧੀ ਨਾਲ ਤਿਆਰ ਕੀਤਾ ਅੰਬ ਮਹਿੰਗਾ ਵਿਕਦਾ ਹੈ। ਜਿਸ ਨਾਲ ਕਿਸਾਨਾਂ ਨੂੰ ਚੋਖਾ ਲਾਭ ਹੁੰਦਾ ਹੈ। ਇਹ ਅੰਬ ਵਿਦੇਸ਼ਾਂ ਅੰਦਰ ਚੰਗੀ ਮੰਗ ਰੱਖਦੇ ਹਨ। ਇਸ ਤਰ੍ਹਾਂ ਅੰਬ ਪਕਾਉਣ ਦਾ ਕੰਮ ਮੇਰਠ, ਬੁਲੰਦ ਸ਼ਹਿਰ ਅਤੇ ਗੁਜਰਾਤ ਦੇ ਕਈ ਹਿੱਸਿਆ ’ਚ ਕੀਤਾ ਜਾਂਦਾ ਹੈ। ਜੁਲਾਈ ਮਹੀਨੇ ਇਨ੍ਹਾਂ ਅੰਬਾਂ ਨੂੰ ਲਿਫਾਫਿਆਂ ਅੰਦਰ ਬੰਦ ਕਰ ਦਿੱਤਾ ਗਿਆ ਹੈ ਅਤੇ ਅਗਸਤ ਦੇ ਦੂਜੇ ਹਫਤੇ ਇਗ ਤੋੜਕੇ ਵੇਚ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖਬਰ - ਪੰਜਾਬ ''ਚ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰਿਆ ਸ਼ਰਾਬ ਕਾਂਡ!

PunjabKesari

ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ


author

rajwinder kaur

Content Editor

Related News