ਕੋਰੋਨਾ ਕਾਲ 'ਚ ਜਾਣੋ ਫ਼ਲ-ਸਬਜ਼ੀਆਂ ਨੂੰ ਕਿਵੇਂ ਕਰੀਏ ਸਾਫ਼

07/27/2020 12:30:26 PM

ਵਿਸ਼ਵ ਭਰ 'ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦਾ ਪ੍ਰਕੋਪ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। ਇਸ ਵਾਇਰਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਜਿਸ ਕਾਰਨ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਮਨੁੱਖ ਸਮਾਜਿਕ ਜੀਵ ਹੋਣ ਕਰਕੇ ਇਕ ਦੂਜੇ 'ਤੇ ਨਿਰਭਰ ਹੈ। ਫਲ-ਸਬਜ਼ੀਆਂ, ਸੁੱਕਾ ਰਾਸ਼ਨ ਆਦਿ ਅਨੇਕਾਂ ਵਸਤੂਆਂ ਦਾ ਆਦਾਨ ਪ੍ਰਦਾਨ ਹੱਥੋ-ਹੱਥੀ ਹੁੰਦਾ ਹੈ। ਇਨ੍ਹਾਂ ਰਾਹੀਂ ਇਨਫੈਕਸ਼ਨ ਤੋਂ ਬਚਾਅ ਲਈ ਸਾਨੂੰ ਅੱਜ ਦੇ ਦੌਰ 'ਚ ਲਾਜ਼ਮੀ ਤੌਰ ’ਤੇ ਸੁਚੇਤ ਤੇ ਸਾਵਧਾਨ ਰਹਿਣ ਦੀ ਬਹੁਤ ਲੋੜ ਹੈ। ਇਸ ਲਈ ਅੱਜ ਅਸੀਂ ਫਲ ਸਬਜ਼ੀਆਂ ਦੀ ਸਾਫ ਸਫਾਈ ਦੇ ਸਹੀ ਢੰਗ-ਤਰੀਕੇ ਦੇ ਬਾਰੇ ਜਾਣਾਂਗੇ।

ਕਈ ਪੱਖਾਂ ਤੋਂ ਲਾਹੇਵੰਦ ਹੋ ਸਕਦੀ ਹੈ ਬਰਸਾਤ ਦੇ ਦਿਨਾਂ ’ਚ ਫਲਦਾਰ ਬੂਟਿਆਂ ਦੀ ਕਾਸ਼ਤ

ਸੀ. ਡੀ. ਸੀ. (ਸੈਂਟਰਸ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ, ਅਮਰੀਕਾ) ਤੇ ਐੱਫ. ਡੀ. ਏ. (ਫ਼ੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ, ਅਮਰੀਕਾ) ਅਨੁਸਾਰ ਭੋਜਨ ਦੇ ਜ਼ਰੀਏ ਕੋਵਿਡ-19 ਦੇ ਇਨਫੈਕਸ਼ਨ ਦਾ ਕੋਈ ਵੀ ਸਬੂਤ ਮੌਜੂਦ ਨਹੀਂ ਹੈ। ਫਿਰ ਵੀ ਇਨ੍ਹਾਂ ਏਜੰਸੀਆਂ ਦੇ ਕੁਝ ਜ਼ਰੂਰੀ ਸੁਝਾਅ ਹਨ, ਜਿਨ੍ਹਾਂ ਦਾ ਪਾਲਣ ਭੋਜਨ ਸਬੰਧੀ ਇਨਫੈਕਸ਼ਨ ਦੇ ਬਚਾਅ ਲਈ ਹਮੇਸ਼ਾ ਕੀਤਾ ਜਾਣਾ ਚਾਹੀਦਾ ਹੈ। 

ਰਵਾਇਤੀ ਫ਼ਸਲਾਂ ਦੀ ਥਾਂ ਬਾਗ਼ਬਾਨੀ ਅਪਣਾ ਕਿਸਾਨ ਵਧਾ ਸਕਦੇ ਹਨ ਆਪਣੀ ਆਮਦਨ

ਫਲ-ਸਬਜ਼ੀਆਂ ਨੂੰ ਘਰ 'ਚ ਵਰਤਣ ਤੋਂ ਪਹਿਲਾਂ ਕੁਝ ਨੁਕਤੇ:
. ਆਪਣੇ ਹੱਥ, ਬਰਤਨ ਤੇ ਭੋਜਨ ਬਣਾਉਣ ਵਾਲੀ ਸਤ੍ਹਾ (ਸ਼ੈਲਫ, ਬੋਰਡ ਆਦਿ) ਭੋਜਨ ਬਣਾਉਣ ਤੋਂ ਪਹਿਲਾਂ ਤੇ ਬਾਅਦ 'ਚ ਚੰਗੀ ਤਰ੍ਹਾਂ ਧੋਵੋ। 

. ਫਲ-ਸਬਜ਼ੀਆਂ ਨੂੰ ਕੱਟਣ, ਖਾਣ ਜਾਂ ਪਕਾਉਣ ਤੋਂ ਪਹਿਲਾਂ ਚੰਗੀ ਤਰਾਂ ਧੋਵੋ।

.ਇਨਾਂ ਨੂੰ ਚਲਦੇ ਸਾਦੇ ਪਾਣੀ ਹੇਠ ਲਗਾਤਾਰ ਕੁਝ ਮਿੰਟ ਮਲ  ਕੇ ਤੇ ਸਖਤ ਫਲਾਂ-ਸਬਜ਼ੀਆਂ ਨੂੰ ਨਰਮ ਬੁਰਸ਼ ਨਾਲ ਰਗੜ ਕੇ ਧੋਵੋ। 

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ

. ਜੇਕਰ ਤੁਰੰਤ ਬਾਅਦ ਨਹੀਂ ਖਾਣਾ ਤਾਂ ਫਲ-ਸਬਜ਼ੀ ਨੂੰ ਕੱਟਣ, ਛਿੱਲਣ ਜਾਂ ਪਕਾਉਣ ਤੋਂ 2 ਘੰਟੇ ਦੇ ਅੰਦਰ ਫਰਿੱਜ਼ ਵਿੱਚ ਰੱਖੋ (ਜਾਂ 1 ਘੰਟੇ ਦੇ ਅੰਦਰ ਜੇਕਰ ਬਾਹਰੀ ਤਾਪਮਾਨ 32 ਡਿਗਰੀ ਸੈਲਸੀਅਸ ਤੋਂ ਵੱਧ ਹੋਵੇ)। ਇਨ੍ਹਾਂ ਨੂੰ ਸਾਫ ਬਰਤਨ ' ਚ  ਰੱਖ ਕੇ 4 ਡਿਗਰੀ ਸੈਲਸੀਅਸ ਜਾਂ ਇਸਤੋਂ ਵੀ ਘੱਟ ਤਾਪਮਾਨ 'ਤੇ ਠੰਡਾ ਕਰੋ। 

. ਫਲ-ਸਬਜ਼ੀਆਂ ਨੂੰ ਸਾਬਣ ਵਾਲੇ ਪਾਣੀ ਜਾਂ ਡਿਟੋਲ ਆਦਿ ਨਾਲ ਧੋਣਾ ਜਾਂ ਸਾਫ ਕਰਨਾ ਸਾਡੀ ਸਿਹਤ ਲਈ ਹਾਨੀਕਾਰਕਹੈ ਤੇ ਇਹ ਉਲਟੀਆਂ-ਦਸਤ ਦਾ ਕਾਰਨ ਬਣ ਸਕਦਾ ਹੈ। 

ਡਿਟੋਲ ਵਾਂਗ ਹੀ ਲਾਈਸੋਲ, ਬਲੀਚ ਨਾਲ ਫਲ-ਸਬਜ਼ੀ ਧੋਣਾ ਨੁਕਸਾਨਦਾਇਕ ਹੈ ਤੇ ਇਸ ਨਾਲ ਗੰਭੀਰ ਰੋਗ ਪੈਦਾ ਹੋ ਸਕਦੇ ਹਨ। ਕੁਝ ਲੋਕ ਕੋਵਿਡ-19 ਦੇ ਬਚਾਅ ਲਈ ਸਿਰਕਾ ਇਸਤੇਮਾਲ ਕਰ ਰਹੇ ਹਨ ਪਰ ਯੂਨੀਵਰਸਿਟੀ ਆਫ਼ ਅਲਬਰਟਾ ਦੇ ਅਧਿਐਨ ਅਤੇ ਯੂਨਿਸੈੱਫ ਅਨੁਸਾਰ ਸਿਰਕਾ ਆਦਿ ਕੁਦਰਤੀ ਉਤਪਾਦ ਕੋਵਿਡ-19 ਨੂੰ ਖਤਮ ਕਰਨ 'ਚ ਸਮਰੱਥ ਨਹੀਂ ਹਨ। 

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਸੋਡੀਅਮ ਬਾਈਕਾਰਬੋਨੇਟ (ਬੇਕਿੰਗ ਸੋਡਾ) ਨਿੰਬੂ ਆਦਿ ਦੇ ਇਸਤੇਮਾਲ ਦੁਆਰਾ ਵੀ ਕੋਵਿਡ-19 ਨੂੰ ਖਤਮ ਕਰਨ ਦਾ ਕੋਈ ਪ੍ਰਮਾਣ ਮੌਜੂਦ ਨਹੀਂ ਹੈ । ਇਸ ਲਈ ਫਲ-ਸਬਜ਼ੀਆਂ ਦੀ ਸਾਫ ਸਫਾਈ ਸਬੰਧੀ ਸੋਸ਼ਲ ਮੀਡੀਆ 'ਤੇ ਪ੍ਰਚਲਿਤ ਗਲਤ ਢੰਗ-ਤਰੀਕਿਆਂ ਤੋਂ ਬਚਣਾ ਚਾਹੀਦਾ ਹੈ ਅਤੇ ਭੋਜਨ ਸਬੰਧੀ ਇਨਫੈਕਸ਼ਨ  ਦੇ ਬਚਾਅ ਲਈ ਸੀ. ਡੀ. ਸੀ.,ਐੱਫ. ਡੀ.ਏ., ਯੂਨਿਸੈੱਫ ਵਰਗੀਆਂ ਪ੍ਰਸਿੱਧ ਅਤੇ ਭਰੋਸੇਯੋਗ ਸੰਸਥਾਵਾਂ ਦੀਆਂ ਉਪਰੋਕਤ ਸਿਫਾਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਡਾ. ਰੁਪਿੰਦਰ ਸਿੰਘ 
ਮੋ. 9302444222

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News