ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut

Monday, Aug 04, 2025 - 11:17 AM (IST)

ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut

ਜਲੰਧਰ (ਪੁਨੀਤ)- ਨਵੀਂ ਕੇਬਲ ਵਿਛਾਉਣ ਦੇ ਕੰਮ ਕਾਰਨ 4 ਅਗਸਤ ਨੂੰ 66 ਕੇ. ਵੀ. ਰੇਡੀਅਲ ਸਬ-ਸਟੇਸ਼ਨ ਤੋਂ ਚੱਲਦੇ 11 ਕੇ. ਵੀ. ਅੱਡਾ ਹੁਸ਼ਿਆਰਪੁਰ ਅਤੇ ਪ੍ਰਤਾਪ ਬਾਗ, ਮੰਡੀ ਰੋਡ, ਸੈਂਟਰਲ ਮਿੱਲ, ਰੇਲਵੇ ਰੋਡ ਤੇ ਲਕਸ਼ਮੀਪੁਰਾ ਫੀਡਰਾਂ ਦੀ ਸਪਲਾਈ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖੀ ਜਾਵੇਗੀ। ਇਸ ਕਾਰਨ ਉਪਰੋਕਤ ਫੀਡਰਾਂ ਅਧੀਨ ਆਉਂਦੇ ਇਲਾਕੇ ਫਗਵਾੜਾ ਗੇਟ, ਪ੍ਰਤਾਪ ਬਾਗ ਦਾ ਇਲਾਕਾ, ਆਵਾਂ ਮੁਹੱਲਾ, ਰਿਆਜ਼ਪੁਰਾ, ਚਹਾਰ ਬਾਗ, ਰਸਤਾ ਮੁਹੱਲਾ, ਖੋਦਿਆਂ ਮੁਹੱਲਾ, ਸੈਦਾਂ ਗੇਟ, ਖਜੂਰਾਂ ਮੁਹੱਲਾ, ਚੌਕ ਸੂਦਾਂ, ਸ਼ੇਖਾਂ ਬਜ਼ਾਰ, ਟਾਹਲੀ ਮੁਹੱਲਾ, ਕੋਟ ਪਕਸ਼ੀਆਂ, ਸੰਤੋਸ਼ੀ ਨਗਰ, ਢੰਨ ਮੁਹੱਲਾ, ਕਿਲਾ ਮੁਹੱਲਾ, ਅੱਡਾ ਹੁਸ਼ਿਆਰਪੁਰ ਚੌਕ ਦਾ ਇਲਾਕਾ, ਕਾਜ਼ੀ ਮੁਹੱਲਾ, ਅਟਾਰੀ ਬਾਜ਼ਾਰ, ਮੰਡੀ ਰੋਡ, ਪ੍ਰਤਾਪ ਰੋਡ, ਕਿਸ਼ਨਪੁਰਾ ਤੇ ਆਲੇ ਦੁਆਲੇ ਦਾ ਇਲਾਕਾ, ਭਗਤ ਸਿੰਘ ਚੌਕ ਦਾ ਇਲਾਕਾ, ਅਜੀਤ ਨਗਰ, ਬਲਦੇਵ ਨਗਰ, ਦੌਲਤਪੁਰੀ, ਲਕਸ਼ਮੀਪੁਰਾ, ਜਗਤਪੁਰਾ ਅਤੇ ਆਲੇ ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ

ਨੂਰਪੁਰਬੇਦੀ 'ਚ ਵੀ ਬਿਜਲੀ ਸਪਲਾਈ ਬੰਦ ਰਹੇਗੀ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ ਨੂਰਪੁਰਬੇਦੀ ਇੰਜ. ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬੂਟਿਆਂ ਦੀ ਕਟਾਈ ਤੇ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ ਹਾਸਲ ਪਰਮਿਟ ਤਹਿਤ ਪਿੰਡ ਬੜਵਾ ਦੇ 11 ਕੇ.ਵੀ. ਫੀਡਰ ਅਧੀਨ ਪੈਂਦੇ ਬਸੀ, ਚਨੌਲੀ, ਬੜਵਾ, ਲਾਲਪੁਰ, ਚੈਹਿੜਮਜਾਰਾ, ਰੌਲੀ, ਝਿੰਜੜੀ, ਮਾਜਰਾ, ਸਸਕੌਰ, ਖੇੜੀ ਅਤੇ ਸ਼ਾਹਪੁਰ ਆਦਿ ਦਰਜਨ ਪਿੰਡਾਂ ਦੀ ਘਰੇਲੂ ਬਿਜਲੀ ਸਪਲਾਈ 4 ਅਗਸਤ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖੀ ਜਾਵੇਗੀ।

ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਵੇਕਲੀ ਪਹਿਲ, ਅੱਜ ਤੇ ਕੱਲ੍ਹ ਔਰਤਾਂ ਸਣੇ ਕਿਸਾਨਾਂ ਲਈ ਵਧੀਆ ਮੌਕਾ

ਓਵਰਲੋਡ ਟਰਾਲੀ ਨੇ ਤੋੜੀਆਂ ਬਿਜਲੀ ਸਪਲਾਈ ਦੀਆਂ ਤਾਰਾਂ, ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਠੱਪ

ਭੋਗਪੁਰ (ਜ. ਬ.)-ਅੱਜ ਸਵੇਰੇ ਪਿੰਡ ਬਿਨਪਾਲਕੇ ਤੋਂ ਸੱਦਾ ਚੱਕ ਨੂੰ ਜਾਂਦੀ ਸੰਪਰਕ ਸੜਕ ’ਤੇ ਪਿੰਡ ਸੱਦਾ ਚੱਕ ਦੀ ਇਕ ਲੱਕੜ ਫੈਕਟਰੀ ਨੂੰ ਲੱਕੜ ਸਪਲਾਈ ਕਰਨ ਜਾਂਦੀ ਓਵਰ ਲੋਡ ਟਰਾਲੀ ਨੇ ਖੇਤੀਬਾੜੀ ਬਿਜਲੀ ਮੋਟਰਾਂ ਦੀ ਸਪਲਾਈ ਲਾਈਨ ਨੂੰ ਤੋੜ ਦਿੱਤਾ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਬਿਜਲੀ ਸਪਲਾਈ ਚੱਲ ਰਹੀ ਸੀ, ਜਿਵੇਂ ਹੀ ਓਵਰਲੋਡ ਟਰਾਲੀ ਬਿਜਲੀ ਸਪਲਾਈ ਦੀ ਲਾਈਨ ਦੇ ਸੰਪਰਕ ਵਿਚ ਆਈ ਤਾਂ ਅਚਾਨਕ ਧਮਾਕਾ ਹੋ ਗਿਆ ਅਤੇ ਬਿਜਲੀ ਸਪਲਾਈ ਦੀਆਂ ਤਾਰਾਂ ਉਕਤ ਟਰਾਲੀ ਉੱਤੇ ਡਿੱਗ ਪਈਆਂ, ਸਪਾਰਕਿੰਗ ਇੰਨੀ ਭਾਰੀ ਸੀ ਕਿ ਟਰਾਲੀ ਦੇ ਟਰੈਕਟਰ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਕਾਰਨ ਕਾਫੀ ਦੇਰ ਇਸ ਸੰਪਰਕ ਸੜਕ ਤੇ ਆਵਾਜਾਈ ਠੱਪ ਰਹੀ। ਇਸ ਫੀਡਰ ਦੇ ਜੇ. ਈ. ਨੂੰ ਖਪਤਕਾਰਾਂ ਵੱਲੋਂ ਕਈ ਫੋਨ ਕੀਤੇ ਗਏ ਪਰ ਉਨ੍ਹਾਂ ਨੇ ਫੋਨ ਦਾ ਜਵਾਬ ਦੇਣ ਦੀ ਖੇਚਲ ਨਹੀਂ ਕੀਤੀ।ਇਸ ਸਬੰਧੀ ਪੰਜਾਬ ਪਾਵਰਕਾਮ ਭੋਗਪੁਰ ਸਬ ਡਿਵੀਜ਼ਨ ਨੰਬਰ ਦੋ ਦੇ ਐੱਸ. ਡੀ. ਓ. ਨੂੰ ਸਵੇਰੇ 10 ਵਜੇ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦ ਇਸ ਸਪਲਾਈ ਲਾਈਨ ਨੂੰ ਚਾਲੂ ਕਰ ਦਿੱਤਾ ਜਾਵੇਗਾ ਪ੍ਰੰਤੂ ਦੇਰ ਰਾਤ ਤੱਕ ਬਿਜਲੀ ਸਪਲਾਈ ਦੀਆਂ ਇਹ ਟੁੱਟੀਆਂ ਹੋਈਆਂ ਤਾਰਾਂ ਉਸੇ ਤਰ੍ਹਾਂ ਹੀ ਸੜਕ ਵਿਚਕਾਰ ਪਈਆਂ ਰਹੀਆਂ।

ਇਹ ਵੀ ਪੜ੍ਹੋ- ਹੋਟਲ ’ਚ ਪੁਲਸ ਦੀ ਰੇਡ, ਮਾਲਕ ਸਮੇਤ 10 ਮੁਲਜ਼ਮ ਗ੍ਰਿਫ਼ਤਾਰ

ਤਰਨਤਾਰਨ ਵੀ 5 ਘੰਟੇ ਰਹੇਗੀ ਬਿਜਲੀ ਗੁੱਲ

ਤਰਨਤਾਰਨ (ਆਹਲੂਵਾਲੀਆ)- ਅੱਜ ਸਬ ਅਰਬਨ ਸਬ ਡਵੀਜ਼ਨ ਫੋਕਲ ਪੁਆਇੰਟ ਤਰਨਤਾਰਨ ਦੇ ਮੱਲੀਆਂ ਏ.ਪੀ ਫੀਡਰ 11 ਕੇ.ਵੀ ਲਾਈਨ ਦੀ ਜ਼ਰੂਰੀ ਮੇਨਟੀਨੈਂਸ ਕਰਨ ਕਰਕੇ ਸੇਫਟੀ ਲਈ ਇੰਡਸਟੀਅਲ ਫੀਡਰ ਅਰਬਨ ਕੱਦ ਗਿੱਲ ਯੂ.ਪੀ.ਐੱਸ ਕਲੇਰ ਅਤੇ ਬਾਗੜੀਆਂ ਏ.ਪੀ ਸਮਾਂ 11 ਵਜੋਂ ਤੋਂ ਸ਼ਾਮ 04 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਇੰਜੀ. ਮਨੋਜ ਕੁਮਾਰ ਐੱਸ.ਡੀ.ਓ, ਇੰਜੀ.ਅਮਨਦੀਪ ਸਿੰਘ ਜੇ.ਈ, ਨਰਿੰਦਰ ਸਿੰਘ ਨੇ ਜਗਬਾਣੀ ਨਾਲ ਸਾਂਝੀ ਕੀਤੀ।

ਇਹ ਵੀ ਪੜ੍ਹੋ- ਤਰਨਤਾਰਨ 'ਚ ਐਨਕਾਊਂਟਰ, ਇਕ ਬਦਮਾਸ਼ ਢੇਰ

ਜਗਰਾਓਂ 'ਚ ਵੀ ਲੱਗੇਗਾ ਲੰਮਾ ਕੱਟ

ਜਗਰਾਓਂ (ਮਾਲਵਾ)-220 ਕੇ. ਵੀ. ਐੱਸ./ਐੱਸ. ਜਗਰਾਓਂ ਤੋਂ ਚਲਦੇ 11 ਕੇ. ਵੀ. ਫੀਡਰ ਦੇ ਸਿਟੀ ਫੀਡਰ 10 ਦੀ ਬਿਜਲੀ ਸਪਲਾਈ 4 ਅਗਸਤ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਬੰਦ ਰਹੇਗੀ। ਐੱਸ. ਡੀ. ਓ. ਸਿਟੀ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ ਜਗਰਾਓਂ ਦੇ ਪ੍ਰੀਤ ਵਿਹਾਰ, ਗੁਰੂ ਨਾਨਕ ਕਾਲੋਨੀ, ਮੋਤੀ ਬਾਗ, ਈਸਟ ਮੋਤੀ ਬਾਗ, ਸੈਂਟਰਲ ਸਿਟੀ, ਮਾਡਲ ਟਾਊਨ, ਰਾਏਕੋਟ ਰੋਡ, 5 ਨੰਬਰ ਚੁੰਗੀ, ਕੋਠੇ ਖੰਜੂਰਾਂ ਰੋਡ ਤੇ ਮਾਈ ਜੀਨਾ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News