ਮਾਨ ਸਰਕਾਰ ਵੱਲੋਂ ਸੂਬੇ ''ਚ ਆਂਗਨਵਾੜੀ ਵਰਕਰਾਂ ਦੀ ਭਰਤੀ ਦਾ ਐਲਾਨ, ਜਾਣੋ ਪੂਰੀ ਜਾਣਕਾਰੀ
Friday, Aug 01, 2025 - 12:19 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 5000 ਤੋਂ ਵੱਧ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਨੂੰ 30 ਸਤੰਬਰ 2025 ਤੋਂ ਪਹਿਲਾਂ ਭਰਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ। ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਨੇ 23 ਜੁਲਾਈ ਤੋਂ 15 ਅਗਸਤ ਤੱਕ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਤਰੱਕੀਆਂ, ਬਦਲੀਆਂ/ਐਡਜਸਟਮੈਂਟਾਂ ਅਤੇ ਤਰਸ ਦੇ ਅਧਾਰ 'ਤੇ ਨਿਯੁਕਤੀਆਂ ਲਈ ਵਿਸ਼ੇਸ਼ ਸ਼ਡਿਊਲ ਜਾਰੀ ਕੀਤਾ ਹੈ। ਇਸ ਤਹਿਤ ਜਿਨ੍ਹਾਂ ਵਰਕਰਾਂ ਦੀ ਸੇਵਾ ਦੌਰਾਨ ਮੌਤ ਹੋ ਗਈ, ਉਨ੍ਹਾਂ ਦੇ ਆਸ਼ਰਤਾਂ ਨੂੰ ਨੌਕਰੀ ਦੇਣ ਲਈ 1 ਅਗਸਤ ਤੋਂ 8 ਅਗਸਤ ਤੱਕ ਕਾਰਵਾਈ ਹੋਵੇਗੀ, ਜਦਕਿ ਬਦਲੀਆਂ/ਐਡਜਸਟਮੈਂਟਾਂ 15 ਅਗਸਤ ਤੋਂ ਪਹਿਲਾਂ ਮੁਕੰਮਲ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ
ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਉਨ੍ਹਾਂ ਆਂਗਨਵਾੜੀ ਵਰਕਰਾਂ ਜਾਂ ਹੈਲਪਰਾਂ ਦੇ ਆਸ਼ਰਤਾਂ ਨੂੰ ਸਰਕਾਰੀ ਨੌਕਰੀ ਦਾ ਮੌਕਾ ਦਿੱਤਾ ਜਾ ਰਿਹਾ ਹੈ ਜੋ ਸੇਵਾ ਦੌਰਾਨ ਪੱਕੇ ਤੌਰ 'ਤੇ ਅਪੰਗ ਹੋ ਗਏ ਹਨ ਜਾਂ ਜਾਨਲੇਵਾ ਬੀਮਾਰੀ ਕਾਰਨ ਅਸਮਰਥ ਹੋ ਚੁੱਕੇ ਹਨ। ਡਾ. ਬਲਜੀਤ ਕੌਰ ਨੇ ਕਿਹਾ ਕਿ ਖਾਲੀ ਅਸਾਮੀਆਂ ਦੇ ਇਸ਼ਤਿਹਾਰ 22 ਅਗਸਤ ਨੂੰ ਜਾਰੀ ਹੋਣਗੇ, ਜਦਕਿ ਅਰਜ਼ੀਆਂ ਭਰਨ ਦੀ ਆਖਰੀ ਮਿਤੀ 22 ਸਤੰਬਰ ਹੋਵੇਗੀ।ਉਨ੍ਹਾਂ ਕਿਹਾ ਕਿ ਭਰਤੀ ਦੀ ਪੂਰੀ ਪ੍ਰਕਿਰਿਆ ਨਿਰੋਲ ਮੈਰਿਟ ਅਤੇ ਪਾਰਦਰਸ਼ਤਾ ਦੇ ਆਧਾਰ 'ਤੇ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਜਾਂ ਭੇਦਭਾਵ ਦੀ ਗੂੰਜਾਇਸ਼ ਨਹੀਂ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, ਸੂਬੇ ਦੇ ਸਾਰੇ ਸਕੂਲਾਂ ਵਿਚ ਅੱਜ ਤੋਂ...
ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਰਾਹੀਂ ਪੰਜਾਬ ਸਰਕਾਰ ਆਂਗਨਵਾੜੀ ਸੇਵਾਵਾਂ ਨੂੰ ਹੀ ਨਹੀਂ, ਸਗੋਂ ਹਰ ਵਰਗ ਦੀ ਮਹਿਲਾ ਅਤੇ ਬੱਚੇ ਦੀ ਜ਼ਿੰਦਗੀ ਵਿਚ ਸੁਧਾਰ ਲਿਆਉਣ ਲਈ ਬੁਨਿਆਦੀ ਪੱਧਰ 'ਤੇ ਬਦਲਾਅ ਲਿਆ ਰਹੀ ਹੈ। ਇਹ ਕਦਮ ਸਿਰਫ਼ ਭਰਤੀਆਂ ਜਾਂ ਬਦਲੀਆਂ ਤੱਕ ਸੀਮਿਤ ਨਹੀਂ, ਸਗੋਂ ਇਕ ਸਮਾਜਿਕ ਵਚਨਬੱਧਤਾ ਦਾ ਹਿੱਸਾ ਹਨ, ਜੋ ਪੰਜਾਬ ਨੂੰ ਨਿਆਇਕ, ਹਮਦਰਦੀ ਅਤੇ ਵਿਕਸਿਤ ਸਮਾਜ ਵੱਲ ਲੈ ਜਾਂਦੇ ਹਨ।
ਇਹ ਵੀ ਪੜ੍ਹੋ : ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਆਖੀਰ ਲਿਆ ਗਿਆ ਇਹ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e