ਇੰਜੀਨੀਅਰ ਦੀ ਨੌਕਰੀ ਛੱਡ ਕਿਸਾਨ ਬਣਿਆ ਸ਼ਖ਼ਸ, ਸਟ੍ਰਾਬੇਰੀ ਦੀ ਖੇਤੀ ਤੋਂ ਕਮਾ ਰਿਹੈ ਲੱਖਾਂ

03/11/2023 5:50:08 PM

ਨਵੀਂ ਦਿੱਲੀ- ਪਠਾਨਕੋਟ ਦੇ ਜੰਗਲਾ ਭਵਾਨੀ ਪਿੰਡ ਦਾ ਇੱਕ ਨੌਜਵਾਨ ਲੋਕਾਂ ਲਈ ਮਿਸਾਲ ਬਣਿਆ ਹੋਇਆ ਹੈ। ਕਿਸੇ ਸਮੇਂ ਇੰਜੀਨੀਅਰ ਰਹੇ ਰਮਨ ਸਲਾਰੀਆ ਅੱਜ ਸਟ੍ਰਾਬੇਰੀ ਦੀ ਖੇਤੀ ਤੋਂ ਲੱਖਾਂ ਦਾ ਮੁਨਾਫਾ ਕਮਾ ਰਿਹਾ ਹੈ। ਇਸ 'ਚ ਬਾਗਬਾਨੀ ਵਿਭਾਗ ਵੀ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਰਮਨ ਖੇਤਾਂ 'ਚ ਹੀ ਸਟ੍ਰਾਬੇਰੀ ਦੀ ਪੈਕਿੰਗ ਕਰਦਾ ਹੈ। ਇਸ ਤੋਂ ਬਾਅਦ ਪਠਾਨਕੋਟ ਦੇ ਨਾਲ-ਨਾਲ ਆਸ-ਪਾਸ ਦੀਆਂ ਕਈ ਮੰਡੀਆਂ 'ਚ ਭੇਜ ਦਿੰਦਾ ਹੈ।

ਇਹ ਵੀ ਪੜ੍ਹੋ- ਭਾਅ ਡਿੱਗਣ ਨਾਲ ਘਾਟੇ 'ਚ ਆਲੂ ਅਤੇ ਗੰਢਿਆਂ ਦੇ ਕਿਸਾਨ
ਇੰਜਨੀਅਰਿੰਗ ਦੀ ਨੌਕਰੀ ਛੱਡ ਕਰਨ ਲੱਗੇ ਖੇਤੀ-ਕਿਸਾਨੀ
ਪਠਾਨਕੋਟ ਦੇ ਰਮਨ ਸਲਾਰੀਆ ਪਹਿਲੇ ਇੰਜੀਨੀਅਰ ਸਨ। ਅਚਾਨਕ ਨੌਕਰੀ ਛੱਡ ਕੇ ਉਹ ਖੇਤੀ-ਕਿਸਾਨੀ ਕਰਨ ਲੱਗੇ। ਪਹਿਲੇ 3 ਸਾਲ ਉਨ੍ਹਾਂ ਨੇ ਡ੍ਰੈਗਨ ਫਰੂਟ ਦੀ ਖੇਤੀ ਕੀਤੀ। ਇਸ 'ਚ ਉਨ੍ਹਾਂ ਨੂੰ ਕਾਫੀ ਮੁਨਾਫਾ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ। ਡਰਿੱਪ ਏਰੀਗੇਸ਼ਨ ਦੀ ਤਕਨੀਕ ਅਪਣਾਈ। ਰਮਨ ਨੂੰ ਇੱਕ ਏਕੜ 'ਚ ਸਟ੍ਰਾਬੇਰੀ ਦੀ ਖੇਤੀ ਕਰਨ 'ਚ 4 ਤੋਂ 5 ਲੱਖ ਰੁਪਏ ਦਾ ਖਰਚਾ ਆਇਆ, ਸਾਰੇ ਖਰਚੇ ਕੱਢ ਕੇ ਉਸ ਨੂੰ ਕਰੀਬ 2.5 ਲੱਖ ਰੁਪਏ ਦਾ ਮੁਨਾਫਾ ਹੋ ਰਿਹਾ ਹੈ।

ਇਹ ਵੀ ਪੜ੍ਹੋ- ਕ੍ਰਿਪਟੋ ’ਤੇ ਕੱਸਿਆ ਸ਼ਿਕੰਜਾ! ਹਰ ਲੈਣ-ਦੇਣ ’ਤੇ ਹੋਵੇਗੀ ਸਰਕਾਰ ਦੀ ਨਜ਼ਰ
ਹੋਰ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ
ਰਮਨ ਸਲਾਰੀਆ ਦਾ ਕਹਿਣਾ ਹੈ ਕਿ ਸਟ੍ਰਾਬੇਰੀ ਦੇ ਫਲਾਂ ਨੂੰ ਰੋਜ਼ਾਨਾ ਤੋੜਿਆ ਜਾਂਦਾ ਹੈ। ਪੈਕ ਕੀਤਾ ਜਾਂਦਾ ਹੈ। ਇਸ ਦੀ ਖਪਤ ਮੰਡੀਆਂ 'ਚ ਹੁੰਦੀ ਹੈ। ਉਸ ਦੇ ਖੇਤ 'ਚ ਉਗਾਈ ਗਏ ਸਟਾਬ੍ਰੇਰੀ ਦੇ ਫਲ ਦਾ ਜੋ ਆਕਾਰ ਅਤੇ ਰੰਗ ਮਿਲ ਰਿਹਾ ਹੈ ਉਹ ਮੰਡੀਆਂ 'ਚ ਕਿਤੇ ਵੀ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਹੋਰ ਕਿਸਾਨਾਂ ਨੂੰ ਵੀ ਇਸ ਦੀ ਖੇਤੀ ਲਈ ਉਤਸ਼ਾਹਿਤ ਕਰ ਰਿਹਾ ਹਾਂ।

ਇਹ ਵੀ ਪੜ੍ਹੋ-ਏਅਰ ਏਸ਼ੀਆ ਦੇ ਜਹਾਜ਼ ਦੀ ਬੰਗਲੁਰੂ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਬਾਗਬਾਨੀ ਵਿਭਾਗ ਕਰ ਰਿਹਾ ਹੈ ਮਦਦ
ਬਾਗਬਾਨੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਮਨ ਸਲਾਰੀਆ ਵੱਲੋਂ ਹੋਰ ਵੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਉਹ ਹੋਰ ਕਿਸਾਨਾਂ ਨੂੰ ਵੀ ਸਟ੍ਰਾਬੇਰੀ ਦੀ ਖੇਤੀ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਪਹਿਲਾਂ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ, ਹੁਣ ਉਹ ਸਟ੍ਰਾਬੇਰੀ ਦੀ ਖੇਤੀ ਤੋਂ ਚੰਗਾ ਮੁਨਾਫਾ ਕਮਾ ਰਿਹਾ ਹੈ। ਬਾਗਬਾਨੀ ਵਿਭਾਗ ਵੱਲੋਂ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News