ਯੁਕੀ ਨੇ ਰਾਮਕੁਮਾਰ ਨੂੰ ਹਰਾ ਕੇ ਪੁਣੇ ਚੈਲੰਜਰ ਦਾ ਖਿਤਾਬ ਜਿੱਤਿਆ

11/19/2017 8:46:53 AM

ਨਵੀਂ ਦਿੱਲੀ, (ਬਿਊਰੋ)— ਯੁਕੀ ਭਾਂਬਰੀ ਨੇ ਅੱਜ ਪੁਣੇ 'ਚ ਕੇ.ਪੀ.ਆਈ.ਟੀ.-ਐੱਮ.ਐੱਸ.ਐੱਲ.ਟੀ.ਏ. ਟੈਨਿਸ ਚੈਲੰਜਰ ਦੇ ਫਾਈਨਲ 'ਚ ਹਮਵਤਨ ਰਾਮਕੁਮਾਰ ਰਾਮਨਾਥਨ 'ਤੇ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ ਜਿਸ ਨਾਲ ਉਨ੍ਹਾਂ ਨੇ ਏ.ਟੀ.ਪੀ ਚੈਲੰਜਰ 'ਚ 2017 ਦਾ ਸੈਸ਼ਨ ਦਾ ਪਹਿਲਾ ਖਿਤਾਬ ਆਪਣੇ ਨਾਂ ਕੀਤਾ ਹੈ। 
ਦੇਸ਼ ਦੇ ਚੋਟੀ ਦੇ ਸਿੰਗਲ ਖਿਡਾਰੀ ਯੁਕੀ ਨੇ ਬਾਲੇਵਾੜੀ ਖੇਡ ਕੰਪਲੈਕਸ 'ਚ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚਲੇ ਫਾਈਨਲ 'ਚ ਰਾਮਨਾਥਨ 'ਤੇ 4-6, 6-3, 6-4 ਨਾਲ ਜਿੱਤ ਦਰਜ ਕੀਤੀ। ਦਿਲਚਸਪ ਗੱਲ ਇਹ ਹੈ ਕਿ ਯੁਕੀ ਨੇ ਅੰਤਿਮ ਚੈਲੰਜਰ 2015 'ਚ ਇਸੇ ਸਥਾਨ ਅਤੇ ਟੂਰਨਾਮੈਂਟ 'ਚ ਖੇਡਿਆ ਸੀ।


Related News