ਕਰਨਾਲ ''ਚ ਹੋਵੇਗੀ ਅੰਡਰ-17 ਫੁੱਟਸਾਲ ਚੈਂਪੀਅਨਸ਼ਿਪ

Sunday, August 13, 2017 7:01 PM
ਕਰਨਾਲ ''ਚ ਹੋਵੇਗੀ ਅੰਡਰ-17 ਫੁੱਟਸਾਲ ਚੈਂਪੀਅਨਸ਼ਿਪ

ਚੰਡੀਗੜ੍ਹ— ਹਰਿਆਣਾ ਫੁੱਟਸਾਲ ਐਸੋਸੀਏਸ਼ਨ ਵੱਲੋਂ ਪਹਿਲੀ ਅੰਡਰ-17 ਇੰਟਰ ਕਲੱਬ ਸਟੇਟ ਫੁੱਟਸਾਲ ਚੈਂਪੀਅਨਸ਼ਿਪ ਕਰਨਾਲ 'ਚ ਆਯੋਜਿਤ ਕੀਤੀ ਜਾਵੇਗੀ। ਇਹ ਚੈਂਪੀਅਨਸ਼ਿਪ 21 ਅਤੇ 22 ਅਗਸਤ ਨੂੰ ਕਰਨਾਲ ਦੇ ਕਰਣ ਸਟੇਡੀਅਮ 'ਚ ਆਯੋਜਿਤ ਹੋਵੇਗੀ। 

ਫੁੱਟਸਾਲ ਫੁੱਟਬਾਲ ਦਾ ਇਕ ਛੋਟਾ ਫਾਰਮੈਟ ਹੈ ਜਿਸ ਨੂੰ ਸਖਤ ਸਤ੍ਹ 'ਤੇ ਖੇਡਿਆ ਜਾਂਦਾ ਹੈ। ਫੁੱਟਸਾਲ ਭਾਰਤ 'ਚ ਬਹੁਤ ਚੰਗੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਹਰਿਆਣਾ ਫੁੱਟਸਾਲ ਐਸੋਸੀਏਸ਼ਨ ਦੇ ਸਕੱਤਰ ਵਿਕਾਸ ਗੁਪਤਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੈਂਪੀਅਨਸ਼ਿਪ 'ਚ ਪੂਰੇ ਸੂਬੇ ਤੋਂ 20 ਤੋਂ ਵੱਧ ਟੀਮਾਂ ਦੇ 200 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਇਸ ਚੈਂਪੀਅਨਸ਼ਿਪ ਦੇ ਅੰਤ 'ਚ ਸ਼੍ਰੇਸ਼ਠ ਖਿਡਾਰੀਆਂ ਦੀ ਚੋਣ ਹਰਿਆਣਾ ਟੀਮ ਦੇ ਲਈ ਕੀਤਾ ਜਾਵੇਗੀ ਜੋ ਅਗਲੇ ਮਹੀਨੇ ਉੱਤਰ ਪ੍ਰਦੇਸ਼ 'ਚ ਹੋਣ ਵਾਲੀ ਅੰਡਰ 17 ਰਾਸ਼ਟਰੀ ਫੁੱਟਸਾਲ ਚੈਂਪੀਅਨਸ਼ਿਪ 'ਚ ਹਰਿਆਣਾ ਦੀ ਨੁਮਾਇੰਦਗੀ ਕਰਨਗੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!