ਫੈਂਸ ਲਈ ਵਿਲੇਨ ਬਣੇ ਕਪਤਾਨ ਧੋਨੀ

08/28/2016 3:32:58 PM

ਨਵੀਂ ਦਿੱਲੀ— ਵੈਸਟ ਇੰਡੀਜ਼ ਵਿਰੁੱਧ ਖੇਡੇ ਗਏ ਮੈਚ ''ਚ ਇਕ ਦੌੜ ਨਾਲ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੋ ਮੈਚਾਂ ਦੀ ਟੀ-20 ਸੀਰੀਜ਼ ''ਚ ਬੈਕਫੁੱਟ ''ਤੇ ਹੈ। ਰੋਮਾਂਚ ਨਾਲ ਭਰੇ ਇਸ ਮੈਚ ''ਚ ਧੋਨੀ ਆਖਰੀ ਗੇਂਦ ''ਤੇ ਦੋ ਦੌੜਾਂ ਵੀ ਨਹੀਂ ਬਣਾ ਸਕਿਆ। ਹਾਰ ਤੋਂ ਬਾਅਦ ਧੋਨੀ ਆਪਣੇ ਫੈਂਸ ਦੇ ਨਿਸ਼ਾਨੇ ''ਤੇ ਆ ਗਿਆ। ਧੋਨੀ ਦੇ ਫੈਂਸ ਨੇ ਸੋਸ਼ਲ ਮੀਡੀਆ ਟਵੀਟਰ ''ਤੇ ਗੁੱਸਾ ਜ਼ਾਹਿਰ ਕਰਦੇ ਹੋਏ ਧੋਨੀ ਨੂੰ ਕਈ ਟਵੀਟ ਕੀਤੇ ਅਤੇ ਧੋਨੀ ਦੇ ਨਾਲ-ਨਾਲ ਸੁਸ਼ਾਂਤ ''ਤੇ ਵੀ ਟਵੀਟ ਕੀਤਾ ਹੈ।
ਧੋਨੀ ਦੇ ਫੈਂਸ ਨੇ ਕਿਹਾ ਕਿ, ''ਆਖਰੀ ਗੇਂਦ ''ਤੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਉਣ ਲਈ ਮਸ਼ਹੂਰ ਧੋਨੀ ਦੋ ਦੌੜਾਂ ਵੀ ਨਹੀਂ ਬਣਾ ਸਕਿਆ।'' ਧੋਨੀ ਦੇ ਨਾਲ-ਨਾਲ ਸੁਸ਼ਾਂਤ ''ਤੇ ਵੀ ਲੋਕਾਂ ਨੇ ਟਿੱਪਣੀ ਕੀਤੀ ਹੈ ਅਤੇ ਇਕ ਫੈਨ ਨੇ ਕਿਹਾ, ''ਡਰੈਸਿੰਗ ਰੂਮ ਤੋਂ ਵਾਪਸ ਆਉਣ ਤੋਂ ਬਾਅਦ ਪਤਾ ਲੱਗਾ ਕਿ ਬੱਲੇਬਾਜ਼ੀ ਕਰਨ ਧੋਨੀ ਨਹੀਂ ਸਗੋਂ ਸੁਸ਼ਾਂਤ ਆ ਗਿਆ ਸੀ।''
ਦੂਜੇ ਫੈਨ ਨੇ ਟਵੀਟ ਕੀਤਾ ਕਿ, ''ਧੋਨੀ ਨੇ ਕੇ.ਐੱਲ. ਰਾਹੁਲ ਦੀ ਮਿਹਨਤ ਅਤੇ ਸੈਂਕੜੇ ''ਤੇ ਮਿੱਟੀ ਪਾ ਦਿੱਤੀ। ਕਦੇ ਬਿਹਤਰੀਨ ਫਿਨਿਸ਼ਰ ਰਹੇ ਕਪਤਾਨ ਧੋਨੀ ਵੈਸਟ ਇੰਡੀਜ਼ ਵਿਰੁੱਧ ਆਖਰੀ ਓਵਰ ''ਚ 8 ਅਤੇ ਆਖਰੀ ਗੇਂਦ ''ਤੇ 2 ਦੋੜਾਂ ਤੱਕ ਨਹੀਂ ਬਣਾ ਸਕਿਆ।''


Related News