ਇਹ ਪਾਗਲਪਨ ਸੀ : ਰਿਕਾਰਡ ਜਿੱਤ ਹਾਸਲ ਕਰਕੇ ਬੋਲੇ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ

Thursday, Mar 28, 2024 - 11:02 AM (IST)

ਇਹ ਪਾਗਲਪਨ ਸੀ : ਰਿਕਾਰਡ ਜਿੱਤ ਹਾਸਲ ਕਰਕੇ ਬੋਲੇ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ

ਸਪੋਰਟਸ ਡੈਸਕ : ਪੈਟ ਕਮਿੰਸ ਨੇ ਸਨਰਾਈਜ਼ਰਸ ਹੈਦਰਾਬਾਦ ਦੀ ਕਪਤਾਨੀ ਕਰਦੇ ਹੋਏ ਆਖਿਰਕਾਰ ਸੈਸ਼ਨ ਦੀ ਪਹਿਲੀ ਜਿੱਤ ਹਾਸਲ ਕਰ ਲਈ। ਕਮਿੰਸ ਮੁੰਬਈ ਖਿਲਾਫ ਰਿਕਾਰਡ 277 ਦੌੜਾਂ ਬਣਾਉਣ ਤੋਂ ਬਾਅਦ ਖੁਸ਼ ਨਜ਼ਰ ਆਏ। ਮੈਚ ਤੋਂ ਬਾਅਦ ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਗਲਪਨ ਸੀ। ਗੇਂਦ ਸੱਚਮੁੱਚ ਘੁੰਮ ਰਹੀ ਸੀ। ਜਦੋਂ ਤੱਕ ਅਸੀਂ ਗੇਂਦਬਾਜ਼ੀ ਨਹੀਂ ਕੀਤੀ। ਜਦੋਂ ਵੀ ਲੋੜ ਪਈ, ਸਾਡੇ ਬੱਲੇਬਾਜ਼ਾਂ ਨੇ ਬਾਊਂਡਰੀ ਲੱਭੀ। ਅਭਿਸ਼ੇਕ ਸ਼ਰਮਾ ਸੱਚਮੁੱਚ ਪ੍ਰਭਾਵਸ਼ਾਲੀ ਹੈ। ਆਈਪੀਐੱਲ ਵਰਗੇ ਈਵੈਂਟ 'ਚ ਤੁਸੀਂ ਕਾਫੀ ਦਬਾਅ ਨਾਲ ਖੇਡਦੇ ਹੋ ਪਰ ਇਸ ਦੇ ਉਲਟ ਉਹ ਕਾਫੀ ਆਜ਼ਾਦੀ ਨਾਲ ਖੇਡ ਰਹੇ ਹਨ।
ਬੱਲੇਬਾਜ਼ੀ ਯੋਜਨਾ ਬਾਰੇ ਗੱਲ ਕਰਦੇ ਹੋਏ ਕਮਿੰਸ ਨੇ ਕਿਹਾ ਕਿ ਤੁਸੀਂ ਕਦੇ ਵੀ 270 ਲਈ ਨਹੀਂ ਖੇਡਦੇ। ਤੁਸੀਂ ਸਿਰਫ਼ ਸਕਾਰਾਤਮਕ ਜਾਂ ਹਮਲਾਵਰ ਹੋਣਾ ਚਾਹੁੰਦੇ ਹੋ। ਇਸ ਤਰ੍ਹਾਂ ਖੇਡ ਅੱਗੇ ਵਧਦੀ ਹੈ। ਇਹ ਚੰਗੀ ਵਿਕਟ ਸੀ, ਇਸ ਲਈ ਸਾਨੂੰ ਪਤਾ ਸੀ ਕਿ ਸਾਨੂੰ ਕੁਝ ਚੌਕੇ ਲਗਾਉਣੇ ਪੈਣਗੇ। ਸਾਡੇ ਲਈ ਗੇਂਦ ਨੂੰ ਲੈ ਕੇ ਸਪੱਸ਼ਟ ਯੋਜਨਾਵਾਂ ਬਣਾਉਣਾ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਸਟੇਡੀਅਮ 'ਚ ਪਹੁੰਚੇ ਦਰਸ਼ਕਾਂ 'ਤੇ ਕਮਿੰਸ ਨੇ ਕਿਹਾ ਕਿ ਗਰਾਊਂਡ 'ਚ ਅਦਭੁਤ ਮਾਹੌਲ ਸੀ, ਇੱਥੇ ਖੇਡਣ ਦਾ ਮਜ਼ਾ ਆ ਰਿਹਾ ਸੀ, ਬੇਹੱਦ ਰੌਲਾ ਸੀ।
ਮੈਚ ਦੀ ਗੱਲ ਕਰੀਏ ਤਾਂ ਹੈਦਰਾਬਾਦ ਨੇ ਪਹਿਲਾਂ ਖੇਡਦੇ ਹੋਏ ਕਲਾਸੇਨ, ਅਭਿਸ਼ੇਕ ਅਤੇ ਟ੍ਰੈਵਿਸ ਹੈੱਡ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 277 ਦੌੜਾਂ ਬਣਾਈਆਂ। ਇਹ ਆਈਪੀਐੱਲ ਇਤਿਹਾਸ ਵਿੱਚ ਕਿਸੇ ਟੀਮ ਵੱਲੋਂ ਇੱਕ ਪਾਰੀ ਵਿੱਚ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਜਵਾਬ 'ਚ ਮੁੰਬਈ ਇੰਡੀਅਨਜ਼ ਦੀ ਟੀਮ ਟੀਚੇ ਦਾ ਪਿੱਛਾ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ 'ਤੇ 246 ਦੌੜਾਂ ਹੀ ਬਣਾ ਸਕੀ। ਮੁੰਬਈ ਲਈ ਤਿਲਕ ਵਰਮਾ ਨੇ 64 ਦੌੜਾਂ ਅਤੇ ਟਿਮ ਡੇਵਿਡ ਨੇ 42 ਦੌੜਾਂ ਬਣਾਈਆਂ ਪਰ ਇਹ ਟੀਮ ਦੇ ਕੰਮ ਨਹੀਂ ਆਈ ਅਤੇ ਉਸ ਨੂੰ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੋਵੇਂ ਟੀਮਾਂ ਦੀ ਪਲੇਇੰਗ 11 
ਮੁੰਬਈ ਇੰਡੀਅਨਜ਼
: ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਨਮਨ ਧੀਰ, ਤਿਲਕ ਵਰਮਾ, ਹਾਰਦਿਕ ਪੰਡਿਆ (ਕਪਤਾਨ), ਟਿਮ ਡੇਵਿਡ, ਗੇਰਾਲਡ ਕੋਏਟਜ਼ੀ, ਸ਼ਮਸ ਮੁਲਾਨੀ, ਪੀਯੂਸ਼ ਚਾਵਲਾ, ਜਸਪ੍ਰੀਤ ਬੁਮਰਾਹ, ਕਵੇਨਾ ਮਾਫਾਕਾ।
ਸਨਰਾਈਜ਼ਰਜ਼ ਹੈਦਰਾਬਾਦ: ਟ੍ਰੈਵਿਸ ਹੈੱਡ, ਮਯੰਕ ਅਗਰਵਾਲ, ਅਭਿਸ਼ੇਕ ਸ਼ਰਮਾ, ਏਡਨ ਮਾਰਕਰਮ, ਹੇਨਰਿਕ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਜੈਦੇਵ ਉਨਾਦਕਟ।


author

Aarti dhillon

Content Editor

Related News