ਇਸ ਵੀਡੀਓ 'ਚ ਆਟੋ ਰਿਕਸ਼ਾ ਚਲਾਉਂਦੇ ਨਜ਼ਰ ਆਏ 'ਡੈਡੀ ਡੀ', ਪਿੱਛੇ ਬੈਠਾ ਸੀ ਇਹ ਦਿੱਗਜ

08/16/2017 3:17:17 PM

ਨਵੀਂ ਦਿੱਲੀ—ਸ਼ਿਖਰ ਧਵਨ ਆਪਣੇ ਪ੍ਰਸ਼ੰਸਕਾਂ ਦਾ ਕਿੰਨਾ ਖਿਆਲ ਰੱਖਦੇ ਹਨ, ਇਸ ਦਾ ਪਤਾ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਪੋਸਟ ਤੋਂ ਪਤਾ ਲੱਗਦਾ ਹੈ। ਆਪਣੇ ਚਾਹੁਣ ਵਾਲਿਆਂ ਨੂੰ ਉਹ ਲਗਾਤਾਰ ਅਪਡੇਟ ਕਰਦੇ ਰਹਿੰਦੇ ਹਨ। ਭਾਰਤੀ ਟੀਮ 'ਚ ਹੁਣ 'ਡੈਡੀ ਡੀ' ਨਾਮ ਨਾਲ ਮਸ਼ਹੂਰ ਸ਼ਿਖਰ ਧਵਨ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਇਕ ਆਟੋ ਰਿਕਸ਼ਾ ਚੱਲਾ ਰਿਹੇ ਹਨ। ਰਾਤ 'ਚ ਡਰਾਈ ਕਰਦੇ ਸਮੇਂ ਆਟੋ 'ਚ ਪੰਜਾਬੀ ਗਾਣਾ ਚੱਲ ਰਿਹਾ ਹੈ, ਜਿਸ ਦੀ ਪਿਛਲੀ ਸੀਟ 'ਤੇ ਬੈਠ ਕੇ ਹਾਰਦਿਕ ਪੰਡਯਾ ਮਜ਼ਾ ਲੈਂਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੇ ਧਵਨ ਦੇ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਅਤੇ 2 ਘੰਟਿਆਂ ਦੇ ਅੰਦਰ 50,000 ਲਾਇਕਸ ਮਿਲ ਚੁੱਕੇ ਹਨ। ਇਨ੍ਹੀ ਦਿਨੀ ਭਾਰਤੀ ਟੀਮ ਸ਼੍ਰੀਲੰਕਾ ਦੌਰੇ 'ਤੇ ਹੈ। ਟੈਸਟ ਸੀਰੀਜ਼ 'ਚ 3-0 ਨਾਲ ਬਾਜ਼ੀ ਮਾਰਨ ਤੋਂ ਬਾਅਦ ਹੁਣ 20 ਅਗਸਤ ਨੂੰ 5 ਵਨਡੇ ਮੈਚਾਂ ਦੀ ਸੀਰੀਜ਼ ਸ਼ੁਰੂ ਹੋਵੇਗੀ।

 

A post shared by Shikhar Dhawan (@shikhardofficial) on

ਸ਼੍ਰੀਲੰਕਾ ਖਿਲਾਫ ਆਖਰੀ ਟੈਸਟ ਮੈਚ 'ਚ ਸ਼ਿਖਰ ਧਵਨ ਨੇ ਆਪਣੇ ਸੈਂਕੜੇ ਦੇ ਜਸ਼ਨ ਨਵੇਂ ਸਟਾਈਲ 'ਚ ਮਨਾਇਆ ਸੀ। ਧਵਨ ਨੇ ਸੈਂਕੜਾ ਜਮਾਉਣ ਤੋਂ ਬਾਅਦ ਪੈਵਿਲੀਅਨ ਦੇ ਵੱਲ ਇਸ਼ਾਰਾ ਕਰਦੇ ਹੋਏ ਦੋਵੇਂ ਹੱਥ ਉਪਰ ਕਰਦੇ ਹੋਏ v- ਵਿਕਟਰੀ ਸਾਇਨ ਬਣਾਇਆ ਸੀ। ਉਸ ਨੂੰ ਉਨ੍ਹਾਂ ਨੇ  ‘Daddy D’ pose ਦਾ ਨਾਮ ਦਿੱਤਾ।
ਦਰਅਸਲ, ਪੱਲੇਕੇਲ ਟੈਸਟ ਤੋਂ ਪਹਿਲਾਂ ਕੇ.ਐੱਲ. ਰਾਹੁਲ ਅਤੇ ਹਾਰਦਿਕ ਪੰਡਯਾ ਨੇ ਭੱਵਿਖਬਾਣੀ ਕਰ ਦਿੱਤੀ ਸੀ ਕਿ ਧਵਨ ਸੈਂਕੜਾ ਬਣਾਵੇਗਾ ਅਤੇ ਇਹ ਸਹੀ ਨਿਕਲਿਆ। ਇਸ ਤੋਂ ਬਾਅਦ ਤਾਂ ਉਨ੍ਹਾਂ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ-ਡੈਡੀ ਡੀ ਕਹਿ ਕੇ ਸੰਬੋਧਿਤ ਕੀਤਾ।


Related News