ਤਮਿਲ ਥਲਾਈਵਾਸ ਨੇ ਯੂ ਮੁੰਬਾ ਨੂੰ ਹਰਾਇਆ

10/11/2017 8:59:46 AM

ਜੈਪੁਰ, (ਬਿਊਰੋ)— ਅਜੇ ਠਾਕੁਰ ਦੀ ਸ਼ਾਨਦਾਰ ਖੇਡ ਦੇ ਦਮ 'ਤੇ ਤਮਿਲ ਥਲਾਈਵਾਸ ਨੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੈਚ 'ਚ ਮੰਗਲਵਾਰ ਨੂੰ ਇੱਥੇ ਯੂ ਮੁੰਬਾ ਨੂੰ 38-35 ਨਾਲ ਹਰਾਇਆ। ਤਜਰਬੇਕਾਰ ਅਨੂਪ ਕੁਮਾਰ ਦੇ ਬਿਨਾ ਮੈਦਾਨ 'ਚ ਉਤਰੀ ਯੂ ਮੁੰਬਾ ਹਾਫ ਟਾਈਮ ਤੱਕ 18-15 ਨਾਲ ਅੱਗੇ ਸੀ ਪਰ ਦੂਜੇ ਹਾਫ 'ਚ ਤਮਿਲ ਥਲਾਈਵਾਸ ਨੇ ਵਾਪਸੀ ਕੀਤੀ। 

ਮੈਚ ਦੇ ਅੰਤਿਮ ਪਲਾਂ 'ਚ ਦੋਹਾਂ ਟੀਮਾਂ 35-35 ਦੀ ਬਰਾਬਰੀ 'ਤੇ ਸਨ। ਆਖਰੀ ਰੇਡ 'ਚ ਠਾਕੁਰ ਨੇ ਟੀਮ ਨੂੰ ਜੇਤੂ ਅੰਕ ਦਿਵਾ ਕੇ ਜਿੱਤ ਪੱਕੀ ਕਰ ਦਿੱਤੀ। ਠਾਕੁਰ ਨੇ ਮੈਚ 'ਚ 15 ਰੇਡ ਅੰਕ ਜੁਟਾਏ, ਇਸ ਨਾਲ ਉਹ ਪੀ.ਕੇ.ਐੱਲ. ਦੇ ਇਤਿਹਾਸ'ਚ ਪੰਜ ਸੌ ਰੇਡ ਅੰਕ ਜੁਟਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸ਼ਾਮਲ ਹੋ ਗਏ।  


Related News