ਪ੍ਰੋ ਕਬੱਡੀ ਲੀਗ : ਰੌਮਾਂਚਕ ਮੈਚ ''ਚ ਬੈਂਗਲੁਰੂ ਨੇ ਯੂ.ਪੀ. ਨੂੰ ਹਰਾਇਆ

10/15/2017 10:05:01 PM

ਪੁਣੇ— ਯੂ.ਪੀ. ਯੋਧਾ ਨੇ ਬੈਂਗਲੁਰੂ ਬੁਲਸ ਤੋਂ ਐਤਵਾਰ ਨੂੰ ਰੌਮਾਂਚਕ ਮੁਕਾਬਲੇ 'ਚ 32-38 ਤੋਂ ਹਾਰਨ ਦੇ ਬਾਅਦ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ ਦੇ ਪਲੇਆਫ ਦੇ ਲਈ ਕੁਆਲੀਫਾਈ ਕਰ ਲਿਆ। ਬੈਂਗਲੁਰੂ ਨੇ ਪਹਿਲੇ ਹਾਫ 'ਚ 19-9 ਦੀ ਬੜ੍ਹਤ ਬਣਾ ਲਈ ਸੀ ਅਤੇ ਮੈਚ ਵੀ ਜਿੱਤ ਲਿਆ ਪਰ ਯੂ.ਪੀ. ਨੂੰ ਕੁਆਲੀਫਾਈ ਦੇ ਲਈ ਜੋ ਜ਼ਰੂਰੀ ਇਕ ਅੰਕ ਚਾਹੀਦਾ ਸੀ ਉਹ ਉਸ ਨੂੰ ਹਾਰ ਦੇ ਬਾਵਜੂਦ ਮਿਲ ਗਿਆ। ਯੂ.ਪੀ. ਯੋਧਾ ਦੇ ਗਰੁੱਪ 'ਬੀ' 'ਚ 21 ਮੈਚਾਂ 'ਚ 60 ਅੰਕ ਹੋ ਗਏ ਹਨ ਅਤੇ ਉਸ ਨੇ ਇਸ ਗਰੁੱਪ ਤੋਂ ਤੀਜੀ ਟੀਮ ਦੇ ਰੂਪ 'ਚ ਕੁਆਲੀਫਾਈ ਕਰ ਲਿਆ ਹੈ। ਬੈਂਗਲੁਰੂ ਬੁਲਸ ਦੀ 20 ਮੈਚਾਂ 'ਚ ਇਹ 7ਵੀਂ ਜਿੱਤ ਹੈ ਅਤੇ ਉਸ ਦੇ 49 ਅੰਕ ਹੋ ਗਏ ਹਨ। ਬੈਂਗਲੁਰੂ ਜੇਕਰ ਹੁਣ ਆਪਣੇ 2 ਮੈਚ ਜਿੱਤ ਵੀ ਲੈਦਾ ਹੈ ਤਾਂ ਉਹ ਪਲੇਆਫ 'ਚ ਨਹੀਂ ਪਹੁੰਚ ਸਕਦਾ। ਐਤਵਾਰ ਦੇ ਮੈਚ ਤੋਂ ਬਾਅਦ ਪਲੇਆਫ ਦੀ 6 ਟੀਮਾਂ ਤੈਅ ਹੋ ਗਈਆਂ ਹਨ। ਗਰੁੱਪ 'ਏ' ਤੋਂ ਗੁਜਰਾਤ, ਹਰਿਆਣਾ ਅਤੇ ਪੁਣੇਰੀ, ਗਰੁੱਪ 'ਬੀ' ਤੋਂ ਬੰਗਾਲ, ਪਟਨਾ ਅਤੇ ਯੂ.ਪੀ. ਨੇ ਪਲੇਆਫ 'ਚ ਜਗ੍ਹਾ ਬਣਾ ਲਈ ਹੈ।


Related News