ਪ੍ਰੋ ਕਬੱਡੀ ਲੀਗ 'ਚ ਹੈਟ੍ਰਿਕ ਨਾਲ ਪਟਨਾ ਚੋਟੀ 'ਤੇ

08/08/2017 12:17:29 AM

ਨਾਗਪੁਰ— ਸਾਬਕਾ ਚੈਂਪੀਅਨ ਪਟਨਾ ਪਾਈਰੇਟ੍ਰਸ ਨੇ ਬੈਂਗਲੁਰੂ ਬੁਲਸ ਨੂੰ 46-32 ਨਾਲ ਹਰਾ ਕੇ ਵੀ ਵੋ ਪ੍ਰੋ ਕਬੱਡੀ ਲੀਗ 'ਚ ਆਪਣੀ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ ਅਤੇ ਗਰੁੱਪ 'ਬੀ' 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਪਟਨਾ ਦੀ ਇਹ ਲਗਾਤਾਰ ਤੀਸਰੀ ਜਿੱਤ ਹੈ ਅਤੇ ਉਸ ਦੇ 15 ਅੰਕ ਹੋ ਗਏ ਹਨ। ਦੂਸਰੇ ਪਾਸੇ ਬੈਂਗਲੁਰੂ ਟੀਮ ਨੂੰ 4 ਮੈਚਾਂ 'ਚ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 11 ਅੰਕਾਂ ਨਾਲ ਗਰੁੱਪ 'ਚ ਦੂਸਰੇ ਸਥਾਨ 'ਤੇ ਹੈ।
ਪਟਨਾ ਨਾਲ ਹੋਏ ਇਸ ਮੁਕਾਬਲੇ 'ਚ ਰੇਡ ਅਤੇ ਡੀਫੇਨਸ ਦੋਵਾਂ 'ਚ ਵਧੀਆ ਪ੍ਰਦਰਸ਼ਨ ਰਿਹਾ। ਪਟਨਾ ਨੇ ਰੇਡ ਨਾਲ 24, ਡੀਫੇਨਸ ਨਾਲ 12 ਅਤੇ ਆਲ ਆਊਟ ਨਾਲ 8 ਅੰਕ ਪ੍ਰਾਪਤ ਕੀਤੇ। ਬੈਂਗਲੁਰੂ ਨੇ ਰੇਡ ਨਾਲ 22 ਅੰਕ ਪ੍ਰਾਪਤ ਕੀਤੇ ਪਰ ਉਹ ਡੀਫੇਨਸ ਨਾਲ 4 ਅੰਕ ਹੀ ਪ੍ਰਾਪਤ ਕਰ ਸਕੀ ਅਤੇ ਪਟਨਾ ਨੂੰ ਇਕ ਬਾਰ ਵੀ ਆਲ ਆਊਟ ਨਹੀਂ ਕਰ ਸਕੀ। ਜੇਤੂ ਟੀਮ ਦੇ ਹੀਰੋ ਪ੍ਰਦੀਪ ਨਰਵਾਲ ਜਿਨ੍ਹਾ ਨੇ 15 ਅੰਕ ਜੋੜੇ।
ਮੋਨੂੰ ਗੋਇਲ ਅਤੇ ਵਿਨੋਦ ਕੁਮਾਰ ਨੇ 7 ਸਾਲ ਅੰਕ ਜੋੜੇ। ਬੈਂਗਲੁਰੂ ਲਈ ਰੋਹਿਤ ਕੁਮਾਰ ਨੇ 8, ਵਿਜੇ ਕੁਮਾਰ ਨੇ 6, ਗੁਰਵਿੰਦਰ ਸਿੰਘ ਨੇ 4 ਅਤੇ ਆਸ਼ੀਸ਼ ਕੁਮਾਰ ਨੇ 4 ਅੰਕ ਜੋੜੇ। ਪਟਨਾ ਨੇ ਦੋਵਾਂ ਹਾਫ 'ਚ 23-23 ਅੰਕ ਜੋੜੇ ਬੁਲਸ ਨੂੰ ਕਾਬੂ 'ਚ ਰੱਖਿਆ। ਬੁਲਸ ਨੇ ਪਹਿਲੇ ਹਾਫ 'ਚ 11 ਅਤੇ ਦੂਸਰੇ ਹਾਫ 'ਚ 21 ਅੰਕ ਜੋੜੇ।


Related News