ਤੇਜ਼ੀ ਤੇ ਸਟੀਕਤਾ ''ਚ ਸੁਧਾਰ ਦੀ ਲੋੜ : ਜਾਪਾਨੀ ਕੋਚ

10/19/2017 4:00:07 AM

ਕੋਲਕਾਤਾ- ਜਾਪਾਨ ਦੇ ਕੋਚ ਯੋਸ਼ਿਰੋ ਮੋਰੀਆਮਾ ਨੇ ਮੰਨਿਆ ਕਿ ਉਸਦੀ ਟੀਮ ਕੱਲ ਫੀਫਾ ਅੰਡਰ-17 ਵਿਸ਼ਵ ਕੱਪ ਪ੍ਰੀ ਕੁਆਰਟਰ ਫਾਈਨਲ ਵਿਚ ਸ਼ੂਟ ਆਊਟ ਵਿਚ 3-5 ਦੀ ਹਾਰ ਦੌਰਾਨ ਇੰਗਲੈਂਡ ਟੀਮ ਦੀ ਤੇਜ਼ੀ, ਤਕਨੀਕ ਤੇ ਸਟੀਕਤਾ ਦੀ ਬਰਬਾਰੀ ਨਹੀਂ ਕਰ ਸਕੀ।
ਤਜਰੇਬਕਾਰੀ ਕੋਚ ਨੇ ਕਿਹਾ ਕਿ ਸਾਨੂੰ ਆਪਣੀ ਤਕਨੀਕ, ਸਟੀਕਤਾ, ਤੇਜ਼ੀ ਤੇ ਮੈਦਾਨ 'ਤੇ ਜੋਸ਼ ਵਿਚ ਸੁਧਾਰ ਕਰਨ ਦੀ ਲੋੜ ਹੈ।
ਕੋਚ ਨੇ ਕਿਹਾ ਕਿ ਅਸੀਂ ਆਪਣੀ ਸ਼ੈਲੀ ਵਿਚ ਖੇਡਣ ਦੀ ਕੋਸ਼ਿਸ਼ ਕੀਤੀ, ਕੁਝ ਚੀਜ਼ਾਂ ਨੇ ਕੰਮ ਕੀਤਾ, ਕੁਝ ਚੀਜ਼ਾਂ ਨੇ ਨਹੀਂ। ਸਾਨੂੰ ਪਤਾ ਸੀ ਕਿ ਉਹ ਮਜ਼ਬੂਤ ਹਨ, ਇਸ ਲਈ ਇਸ ਨੂੰ ਧਿਆਨ ਵਿਚ ਰੱਖ ਕੇ ਅਸੀਂ ਰਣਨੀਤੀ ਬਣਾਈ। ਅਸੀਂ ਮੌਕੇ ਬਣਾਏ। ਸਭ ਕੁਝ ਲੱਗਭਗ ਯੋਜਨਾ ਤਹਿਤ ਹੋਇਆ ਪਰ ਚੀਜ਼ਾਂ ਜਿਸ ਦੀ ਕਮੀ ਸੀ, ਉਹ ਇਹ ਸੀ ਕਿ ਅਸੀਂ ਗੋਲ ਕਰਨ ਵਿਚ ਅਸਫਲ ਰਹੇ। 
ਮੋਰੀਆਮਾ ਨੂੰ 2013 ਵਿਚ ਜਾਪਾਨ ਦੀ ਅੰਡਰ-15 ਟੀਮ ਦਾ ਕੋਚ ਬਣਾਇਆ ਗਿਆ ਸੀ ਤੇ 2015 ਵਿਚ ਉਹ ਆਪਣੇ ਖਿਡਾਰੀਆਂ ਨਾਲ ਅੰਡਰ-17 ਟੀਮ ਨਾਲ ਜੁੜਿਆ। ਉਸ ਨੇ ਕਿਹਾ ਕਿ ਖਿਡਾਰੀ ਜਿਸ ਤਰ੍ਹਾਂ ਨਾਲ ਖੇਡੇ, ਉਸ ਤੋਂ ਮੈਂ ਕਾਫੀ ਪ੍ਰਭਾਵਿਤ ਹਾਂ। ਮੈਨੂੰ ਉਨ੍ਹਾਂ 'ਤੇ ਮਾਣ ਹੈ। ਅਸੀਂ ਮਜ਼ਬੂਤ ਟੀਮ ਵਿਰੁੱਧ ਖੇਡਦੇ ਹੋਏ ਇਕ ਇਕਾਈ ਦੇ ਰੂਪ ਵਿਚ ਆਪਣਾ ਮਜ਼ਬੂਤ ਪੱਖ ਦਿਖਾ ਸਕਦੇ ਹਾਂ।


Related News