ਮੇਰਾ ਅਰਜੁਨ ਐਵਾਰਡ ਭਾਰਤੀ ਮਹਿਲਾ ਫੁੱਟਬਾਲ ਲਈ ਹੈ : ਬੇਮਬੇਮ

08/21/2017 5:15:39 AM

ਨਵੀਂ ਦਿੱਲੀ— ਲਗਭਗ ਦੋ ਦਹਾਕਿਆਂ ਤਕ ਭਾਰਤੀ ਮਹਿਲਾ ਫੁੱਟਬਾਲ ਦੀ ਧੁਰੀ ਰਹੀ ਓਨਮ ਬੇਮਬੇਮ ਦੇਵੀ ਅਰਜੁਨ ਐਵਾਰਡ ਹਾਸਲ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਖਿਡਾਰੀ ਬਣੇਗੀ ਤੇ ਉਸਦਾ ਮੰਨਣਾ ਹੈ ਕਿ ਇਹ ਐਵਾਰਡ ਭਾਰਤੀ ਮਹਿਲਾ ਫੁੱਟਬਾਲ ਲਈ ਹੈ। ਅਰਜੁਨ ਐਵਾਰਡ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਸ਼ਾਂਤੀ ਮਲਿਕ ਸੀ, ਜਿਸ ਨੇ 1983 'ਚ ਇਹ ਪੁਰਸਕਾਰ ਹਾਸਲ ਕੀਤਾ ਸੀ। ਉਸਦੇ 34 ਸਾਲਾਂ ਬਾਅਦ ਜਾ ਕੇ ਬੇਮਬੇਮ ਨੂੰ ਇਹ ਪੁਰਸਕਾਰ ਮਿਲਣ ਜਾ ਰਿਹਾ ਹੈ। ਬੇਮਬੇਮ ਅਰਜੁਨ ਪੁਰਸਕਾਰ ਹਾਸਲ ਕਰਨ ਵਾਲੀ 25ਵੀਂ ਫੁੱਟਬਾਲਰ ਬਣੇਗੀ। ਆਖਰੀ ਵਾਰ ਅਰਜੁਨ ਬਣਨ ਵਾਲਾ ਫੁੱਟਬਾਲਰ ਸੁਬ੍ਰਤ ਪਾਲ ਸੀ, ਜਿਸ ਨੇ 2016 ਵਿਚ ਇਹ ਐਵਾਰਡ ਹਾਸਲ ਕੀਤਾ ਸੀ। ਸਾਬਕਾ ਭਾਰਤੀ ਖਿਡਾਰਨ ਨੇ ਕਿਹਾ, ''ਇਹ ਭਾਰਤੀ ਮਹਿਲਾ ਫੁੱਟਬਾਲ ਲਈ ਐਵਾਰਡ ਹੈ, ਜਿਹੜਾ ਦੇਸ਼ ਵਿਚ ਲੱਖਾਂ ਲੜਕੀਆਂ ਨੂੰ ਫੁੱਟਬਾਲ ਅਪਨਾਉਣ ਲਈ ਉਤਸ਼ਾਹਿਤ ਕਰੇਗਾ। ਮੈਂ  ਉਮੀਦ  ਕਰਦਾ ਹਾਂ ਕਿ ਇਸ ਐਵਾਰਡ ਨਾਲ ਲੜਕੀਆਂ ਨੂੰ ਖੇਡਾਂ 'ਚ ਉਤਰਨ ਵਿਚ ਮਦਦ ਮਿਲੇਗੀ ਤੇ ਉਹ ਫੁੱਟਬਾਲ ਨੂੰ ਅਪਣਾਉਣ ਤੋਂ ਝਿਜਕਣਗੀਆਂ ਨਹੀਂ।''


Related News