ਮਹਿਲਾ ਹਾਕੀ ਕੈਂਪ ਲਈ 60 ਮੈਂਬਰੀ ਟੀਮ ’ਚ ਕਈ ਨਵੇਂ ਤੇ ਪੁਰਾਣੇ ਚਿਹਰੇ

04/01/2024 8:14:07 PM

ਬੈਂਗਲੁਰੂ, (ਭਾਸ਼ਾ)– ਗੋਲਕੀਪਰ ਸਵਿਤਾ ਪੂਨੀਆ ਤੇ ਫਾਰਵਰਡ ਵੰਦਨਾ ਕਟਾਰੀਆ ਵਰਗੀਆਂ ਤਜ਼ਰਬੇਕਾਰ ਖਿਡਾਰਨਾਂ ਸਮੇਤ 60 ਖਿਡਾਰਨਾਂ ਸੋਮਵਾਰ ਨੂੰ ਇੱਥੇ ਸ਼ੁਰੂ ਹੋਏ 7 ਦਿਨ ਦੇ ਮੁਲਾਂਕਣ ਕੈਂਪ ਵਿਚ ਹਿੱਸਾ ਲੈ ਰਹੀਆਂ ਹਨ। ਇਸ ਕੈਂਪ ਤੋਂ ਬਾਅਦ ਟ੍ਰਾਇਲ ਹੋਣਗੇ, ਜਿਨ੍ਹਾਂ ਦੇ ਆਧਾਰ ’ਤੇ ਰਾਸ਼ਟਰੀ ਟੀਮ ਲਈ 33 ਸੰਭਾਵਿਤ ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀ। ਇਸ ਮੁਲਾਂਕਣ ਕੈਂਪ ਦਾ ਆਯੋਜਨ ਭਾਰਤੀ ਖੇਡ ਅਥਾਰਟੀ (ਸਾਈ) ਕੰਪਲੈਕਸ ਵਿਚ ਕੀਤਾ ਜਾ ਰਿਹਾ ਹੈ। ਭਵਿੱਖ ਦੇ ਕੋਚਿੰਗ ਕੈਂਪ ਤੇ ਕੌਮਾਂਤਰੀ ਦੌਰਿਆਂ ਲਈ ਸੰਭਾਵਿਤ ਖਿਡਾਰਨਾਂ ਦੀ ਗਿਣਤੀ 33 ਕਰਨ ਲਈ 6 ਤੇ 7 ਅਪ੍ਰੈਲ ਨੂੰ ਟ੍ਰਾਇਲਾਂ ਦਾ ਆਯੋਜਨ ਕੀਤਾ ਜਾਵੇਗਾ।

ਸਾਰੀਆਂ ਖਿਡਾਰਨਾਂ ਮਹਿਲਾ ਹਾਕੀ ਟੀਮ ਦੀ ਕੋਚ ਅੰਕਿਤਾ ਬੀ. ਐੱਸ. ਨੂੰ ਰਿਪੋਰਟ ਕਰਨਗੀਆਂ, ਜਿਸ ਨੂੰ ਯਾਨੇਕ ਸ਼ੋਪਮੈਨ ਦੇ ਅਸਤੀਫੇ ਤੋਂ ਬਾਅਦ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ਵਿਚ ਕਈ ਨਵੇਂ ਚਿਹਰੇ ਵੀ ਸ਼ਾਮਲ ਹਨ।

ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ : 

ਗੋਲਕੀਪਰ- ਸਵਿਤਾ, ਸੋਨਲ ਮਿੰਜ, ਬਿਚੂ ਦੇਵੀ ਖਾਰੀਬਾਮ, ਮਾਧੁਰੀ ਕਿੰਡੋ, ਬੰਸਾਰੀ ਸੋਲੰਕੀ, ਪ੍ਰੋਮਿਲਾ, ਰਾਮਯਾ ਕੁਰਮਾਪੂ। 

ਡਿਫੈਂਡਰ-ਉਦਿਤਾ, ਨਿੱਕੀ ਪ੍ਰਧਾਨ, ਰੋਪਨੀ ਕੁਮਾਰੀ, ਲਾਲਹਲੁਨਮਾਵੀ, ਪ੍ਰੀਤੀ, ਟੀ. ਸੁਮਨ ਦੇਵੀ, ਅੰਜਨਾ ਡੁੰਗਡੁੰਗ, ਨਿਸ਼ੀ ਯਾਦਵ। 

ਮਿਡਫੀਲਡਰ- ਮੋਨਿਕਾ, ਸੋਨਿਕਾ, ਨੇਹਾ, ਮਹਿਮਾ ਚੌਧਰੀ, ਨਿਸ਼ਾ, ਜਯੋਤੀ, ਸਲੀਮਾ ਟੇਟੇ, ਮਾਨਸ਼੍ਰੀ ਸ਼ੇਡੇਜ, ਅਕਸ਼ਤਾ ਅਬਾਸੋ ਢੇਕਾਲੇ, ਲਾਲਰੂਆਤਫੇਲੀ, ਮਰੀਨਾ ਲਾਲਰਾਮਨਘਾਕੀ, ਪ੍ਰਭਲੀਨ ਕੌਰ, ਮਨੀਸ਼ਾ ਚੌਹਾਨ, ਇਸ਼ਿਕਾ ਚੌਧਰੀ, ਰਿਤਾਨਯਾ ਸਾਹੂ, ਜਯੋਤੀ ਸ਼ੇਤਰੀ, ਅਜਮੀਨਾ ਕੁਜੂਰ, ਸੁਜਾਤਾ ਕੁਜੂਰ, ਕ੍ਰਿਤਕਾ ਐੱਸ. ਪੀ., ਮਹਿਮਾ ਟੇਟੇ, ਮਮਤਾ ਭੱਟ, ਐਡੁਲਾ ਜਯੋਤੀ, ਅਨੀਸ਼ਾ ਡੁੰਗਡੁੰਗ, ਭਾਵਨਾ ਖਾੜੇ, ਮੈਕਸਿਮਾ ਟੋਪੋ।

ਫਾਰਵਰਡ- ਦੀਪਿਕਾ, ਸ਼ਰਮੀਲਾ ਦੇਵੀ, ਨਵਨੀਤ ਕੌਰ, ਦੀਪਿਕਾ ਸੋਰੇਂਗ, ਸੰਗੀਤਾ ਕੁਮਾਰ, ਵੈਸ਼ਣਵੀ ਵਿੱਠਲ ਫਾਲਕੇ, ਰੁਤਾਜਾ ਦਾਦਾਸੋ ਪਿਸਲ, ਲਾਲਰਿੰਡਿਕੀ, ਲਾਲਰੇਮਸਿਆਮੀ, ਵਰਤਿਕਾ ਰਾਵਤ, ਪ੍ਰੀਤੀ ਦੂਬੇ, ਰਿਤਿਕਾ ਸਿੰਘ, ਮਾਰਿਆਨਾ ਕੁਜੂਰ, ਮੁਮਤਾਜ ਖਾਨ, ਤਰਨਪ੍ਰੀਤ ਕੌਰ, ਬਲਜੀਤ ਕੌਰ, ਵੰਦਨਾ ਕਟਾਰੀਆ, ਦੀਪੀ ਮੋਨਿਕਾ ਟੋਪੋ, ਕਾਜਲ ਐੱਸ. ਅਟਪਡਕਰ, ਮੰਜੂ ਚੋਰਸੀਆ।


Tarsem Singh

Content Editor

Related News