ਲਾਡਰਸ ''ਚ ਇਤਿਹਾਸ ਦੁਹਰਾਉਣ ਉੱਤਰਨਗੀਆਂ ਭਾਰਤੀ ਮਹਿਲਾਵਾਂ

07/23/2017 12:45:18 AM

ਲੰਡਨ— ਸਾਲ 1983 ਵਿਚ ਕਪਿਲ ਦੇਵ ਦੀ ਕਪਤਾਨੀ 'ਚ ਜਿਸ ਤਰ੍ਹਾਂ ਪੁਰਸ਼ ਟੀਮ ਨੇ ਆਈ.ਸੀ.ਸੀ. ਵਿਸ਼ਵ ਕੱਪ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ, ਉਸ ਨੂੰ ਲਾਡਰਸ ਦੇ ਇਸੇ ਮੈਦਾਨ 'ਤੇ ਦੁਹਰਾਉਣ ਤੋਂ ਹੁਣ ਦੇਸ਼ ਦੀ ਮਹਿਲਾ ਕਿਕ੍ਰਟ ਟੀਮ ਬਸ ਇਕ ਕਦਮ ਦੀ ਦੂਰੀ 'ਤੇ ਹੈ। ਮਿਤਾਲੀ ਰਾਜ ਦੀ ਕਪਤਾਨੀ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸਿਰਫ ਦੂਜੀ ਵਾਰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਹੈ, ਜਿੱਥੇ ਉਸਦੇ ਸਾਹਮਣੇ ਐਤਵਾਰ ਨੂੰ 3 ਵਾਰ ਹੀ ਚੈਂਪੀਅਨ ਇੰਗਲੈਂਡ ਦੀ ਚੁਣੌਤੀ ਹੋਵੇਗੀ। ਭਾਰਤ ਨੇ 2005 ਵਿਚ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਵਿਚ ਜਗ੍ਹਾ ਬਣਾਈ ਸੀ, ਜਿੱਥੇ ਉਹ ਆਸਟ੍ਰੇਲੀਆ ਤੋਂ ਹਾਰ ਕੇ ਉਪ ਜੇਤੂ ਰਹੀ ਸੀ। ਮਹਿਲਾ ਟੀਮ ਦਾ ਇਹ ਟੂਰਨਾਮੈਂਟ ਵਿਚ ਸਭ ਤੋਂ ਚੰਗਾ ਪ੍ਰਦਰਸ਼ਨ ਸੀ ਪਰ ਇਸ ਵਾਰ ਉਸ ਤੋਂ ਇਕ ਕਦਮ ਅੱਗੇ ਵਧ ਕੇ ਪਹਿਲੀ ਵਾਰ ਖਿਤਾਬ ਹਾਸਲ ਕਰ ਕੇ ਭਾਰਤੀ ਮਹਿਲਾ ਕ੍ਰਿਕਟ ਇਤਿਹਾਸ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰਨ ਦੀ ਉਮੀਦ ਹੈ। ਪੁਰਸ਼ ਟੀਮ ਦੇ ਲਈ ਕਪਿਲ 1983 'ਚ ਲਾਡਰਸ ਦੇ ਇਸੇ ਮੈਦਾਨ 'ਤੇ ਪਹਿਲੇ ਵਿਸ਼ਵ ਜੇਤੂ ਕਪਤਾਨ ਬਣੇ ਤਾਂ ਹੁਣ ਮਿਤਾਲੀ 'ਤੇ ਵੀ ਕ੍ਰਿਕਟ ਦੇ 'ਮੱਕਾ' ਲਾਡਰਸ ਦੇ ਮੈਦਾਨ 'ਤੇ ਪਹਿਲੀ ਵਾਰ ਮਹਿਲਾ ਟੀਮ ਇੰਡੀਆ ਨੂੰ ਵਿਸ਼ਵ ਜੇਤੂ ਬਣਾਉਣ ਦੀ ਜ਼ਿੰਮੇਵਾਰੀ ਹੈ। ਭਾਰਤ ਜੇਕਰ ਖਿਤਾਬ ਜਿੱਤ ਲੈਂਦਾ ਹੈ ਤਾਂ ਉਹ ਅਜਿਹਾ ਕਰਨ ਵਾਲੀ ਸਿਰਫ ਚੌਥੀ ਟੀਮ ਬਣੇਗਾ। ਖਿਤਾਬੀ ਮੁਕਾਬਲੇ ਤਕ ਦੇ ਸਫਰ ਦੌਰਾਨ ਟੀਮ ਨੂੰ ਸਮੂਹਿਕ ਪ੍ਰਦਰਸ਼ਨ ਦਾ ਫਾਇਦਾ ਮਿਲਿਆ, ਜਿਸ ਵਿਚ ਮਿਤਾਲੀ ਨੇ ਮੋਰਚੇ ਤੋਂ ਅਗਵਾਈ ਕੀਤੀ। ਉਹ 392 ਦੌੜਾਂ ਨਾਲ ਆਸਟ੍ਰੇਲੀਆ ਦੀ ਇਲੀਸ ਪੈਰੀ (404) ਤੋਂ ਬਾਅਦ ਟੂਰਨਾਮੈਂਟ ਦੀ ਦੂਜੀ ਸਭ ਤੋਂ ਸਫਲ ਬੱਲੇਬਾਜ਼ ਹੈ। ਦੂਜੇ ਪਾਸੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਭਾਰਤ ਖਿਲਾਫ ਹਾਰ ਤੋਂ ਬਾਅਦ ਇੰਗਲੈਂਡ ਨੇ ਜ਼ੋਰਦਾਰ ਵਾਪਸੀ ਕੀਤੀ ਹੈ ਅਤੇ ਭਾਰਤ ਲਈ ਰਾਊਂਡ ਰੋਬਿਨ ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਆਸਾਨ ਹੋਵੇਗਾ।


ਟੀਮਾਂ ਇਸ ਤਰ੍ਹਾਂ ਹੈ
ਭਾਰਤ ਟੀਮ—
ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ, ਵੇਦਾ ਕ੍ਰਿਸ਼ਨਾਮੂਰਤੀ
, ਮੋਨਾ ਮੇਸ਼ਰਾਮ, ਪੂਨਮ ਰਾਊਤ, ਦੀਪਤੀ ਸ਼ਰਮਾ, ਝੂਲਨ ਗੋਸਵਾਮੀ, ਸ਼ਿਖਾ ਪਾਂਡੇ, ਏਕਤਾ ਬਿਸ਼ਟ, ਸੁਸ਼ਮਾ ਵਰਮਾ, ਮਾਨਸੀ ਜੋਸ਼ੀ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਨੁਜਹਤ ਪ੍ਰਵੀਨ ਅਤੇ ਸਮ੍ਰਿਤੀ ਮੰਧਾਨਾ।
ਇੰਗਲੈਂਡ ਟੀਮ— 
ਹੀਥਰ ਨਾਈਟ (ਕਪਤਾਨ), ਟੈਮੀ ਬਿਊਮੋਂਟ, ਕੈਥਰੀਨ ਬ੍ਰੰਟ, ਜਾਰਜੀਆ ਐਲਵਿਸ, ਜੇਨੀ ਗੁਨ, ਅਲੈਕਸ ਹਰਟਲੇ, ਡੇਨੀਅਲ ਹੇਜੇਲ, ਬੇਥ ਲੇਂਗਸਟਨ, ਲਾਰਾ ਮਾਰਸ਼, ਆਨਯਾ ਸ਼ਰੁਬਸ਼ੋਲ, ਨਤਾਲੀ ਸ਼ਿਵਰ, ਸਾਰਾ ਟੇਲਰ, ਫ੍ਰੈਨ ਵਿਲਸਨ, ਡੇਨੀਅਲ ਵਾਟ ਅਤੇ ਲਾਰੇਨ ਵਿਨਫੀਲਡ।


Related News