ਹਫੀਜ਼ ਦੀ ਟੀ-20 ਟੀਮ ਵਿਚ ਵਾਪਸੀ

10/19/2017 4:22:31 AM

ਲਾਹੌਰ- ਆਲਰਾਊਂਡਰ ਮੁਹੰਮਦ ਹਫੀਜ਼ ਦੀ ਸ਼੍ਰੀਲੰਕਾ ਵਿਰੁੱਧ 26 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਪਾਕਿਸਤਾਨੀ ਟੀਮ ਵਿਚ ਵਾਪਸੀ ਹੋ ਗਈ ਹੈ। 37 ਸਾਲਾ ਤਜਰਬੇਕਾਰ ਹਫੀਜ਼ ਵਿਸ਼ਵ ਇਲੈਵਨ ਵਿਰੁੱਧ ਹੋਈ ਘਰੇਲੂ ਸੀਰੀਜ਼ ਤੋਂ ਬਾਅਦ ਤੋਂ ਬਾਹਰ ਸੀ ਪਰ ਹੁਣ ਉਹ ਸ਼੍ਰੀਲੰਕਾ ਨਾਲ ਚੱਲ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਟੀਮ ਦਾ ਹਿੱਸਾ ਹੈ। ਹਫੀਜ਼ ਨੇ ਪਾਕਿਸਤਾਨ ਲਈ ਹੁਣ ਤਕ 78 ਟੀ-20 ਕੌਮਾਂਤਰੀ ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ 1619 ਦੌੜਾਂ ਬਣਾਉਣ ਦੇ ਇਲਾਵਾ 46 ਵਿਕਟਾਂ ਵੀ ਲਈਆਂ ਹਨ। 
ਹਫੀਜ਼ ਦੇ ਇਲਾਵਾ ਅਮਰ ਅਮੀਨ, ਫਹੀਮ ਅਸ਼ਰਫ ਤੇ ਆਮੇਰ ਯਾਮੀਨ ਟੀਮ ਵਿਚ ਬਣੇ ਹੋਏ ਹਨ। ਵਿਸ਼ਵ ਇਲੈਵਨ ਵਿਰੁੱਧ ਟੀਮ ਦਾ ਹਿੱਸਾ ਰਹੇ ਤੇਜ਼ ਗੇਂਦਬਾਜ਼ ਸੋਹੇਲ ਖਾਨ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਇਲਾਵਾ ਸ਼੍ਰੀਲੰਕਾ ਵਿਰੁੱਧ ਦੂਜੇ ਟੈਸਟ ਦੌਰਾਨ ਜ਼ਖ਼ਮੀ ਹੋਇਆ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਵੀ ਟੀਮ ਤੋਂ ਬਾਹਰ ਹੈ।


Related News