ਗੁਜਰਾਤ ਫਾਰਚਿਊਨ ਨੇ ਪੁਣੇਰੀ ਪਲਟਨ ਨੂੰ 44-20 ਨਾਲ ਹਰਾਇਆ

10/14/2017 8:43:54 AM

ਪੁਣੇ, (ਬਿਊਰੋ)— ਸੁਕੇਸ਼ ਹੇਗੜੇ ਦੇ ਸੈਸ਼ਨ ਦੇ ਪਹਿਲੇ ਸੁਪਰ 10 ਦੀ ਮਦਦ ਨਾਲ ਗੁਜਰਾਤ ਫਾਰਚਿਊਨ ਜਾਇੰਟਸ ਨੇ ਪ੍ਰੋ ਕਬੱਡੀ ਲੀਗ 'ਚ ਅੱਜ ਇੱਥੇ ਪੁਣੇਰੀ ਪਲਟਨ ਨੂੰ 44-20 ਨਾਲ ਹਰਾਇਆ। ਗੁਜਰਾਤ ਦੀ ਇਹ ਸੈਸ਼ਨ ਦੀ 14ਵੀਂ ਜਿੱਤ ਹੈ ਅਤੇ ਹੁਣ ਉਸ ਦੇ 21 ਮੈਚਾਂ 'ਚ 82 ਅੰਕ ਹਨ। ਉਹ ਦੂਜੇ ਸਥਾਨ 'ਤੇ ਕਾਬਜ਼ ਹਰਿਆਣਾ ਤੋਂ 8 ਅੰਕ ਪਿੱਛੇ ਹੈ ਜਿਸ ਦੇ 21 ਮੈਚਾਂ 'ਚ 74 ਅੰਕ ਹਨ। 
ਪੁਣੇ ਦੀ ਟੀਮ ਦੇ 17 ਮੈਚਾਂ 'ਚ 63 ਅੰਕ ਹਨ। ਸੁਕੇਸ਼ ਹੇਗੜੇ ਨੇ ਆਪਣੇ ਕਰੀਅਰ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ ਅਤੇ 15 ਅੰਕਾਂ ਦਾ ਯੋਗਦਾਨ ਦਿੱਤਾ। ਉਨ੍ਹਾਂ ਨੂੰ ਚਾਰ ਮੈਚਾਂ 'ਚ ਪਹਿਲੀ ਵਾਰ ਸ਼ੁਰੂਆਤੀ 7 ਖਿਡਾਰੀਆਂ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਨਿਰਾਸ਼ ਨਹੀਂ ਕੀਤਾ।


Related News