ਦਿਮਿਤ੍ਰੋਵ ਨੇ ਗੋਫਿਨ ਨੂੰ ਹਰਾ ਕੇ ਏ.ਟੀ.ਪੀ. ਫਾਈਨਲਸ ਜਿੱਤਿਆ

11/20/2017 11:50:14 AM

ਲੰਡਨ, (ਬਿਊਰੋ)— ਬੈਲਜੀਅਮ ਦੇ ਗ੍ਰਿਗੋਰ ਦਿਮਿਤ੍ਰੋਵ ਨੇ ਡੇਵਿਡ ਗੋਫਿਨ ਨੂੰ 7-5, 4-6, 6-3 ਨਾਲ ਹਰਾ ਕੇ ਏ.ਟੀ.ਪੀ. ਫਾਈਨਲਸ ਜਿੱਤ ਲਿਆ ਅਤੇ ਉਹ 1998 ਦੇ ਬਾਅਦ ਡੈਬਿਊ ਸਾਲ 'ਚ ਖਿਤਾਬ ਜਿੱਤਣ ਵਾਲੇ ਪਹਿਲੇ ਖਿਡਾਰੀ ਬਣ ਗਏ। 

ਫਾਈਨਲ 'ਚ ਛੇਵਾਂ ਦਰਜਾ ਪ੍ਰਾਪਤ ਦਿਮਿਤ੍ਰੋਵ ਨੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਮੈਚ ਜਿੱਤਿਆ। ਹੁਣ ਉਹ ਰਾਫੇਲ ਨਡਾਲ ਅਤੇ ਰੋਜਰ ਫੈਡਰਰ ਦੇ ਬਾਅਦ ਰੈਂਕਿੰਗ 'ਚ ਤੀਜੇ ਸਥਾਨ 'ਤੇ ਆ ਜਾਣਗੇ। ਟੂਰਨਾਮੈਂਟ ਦੇ ਇਤਿਹਾਸ 'ਚ ਪਹਿਲੀ ਵਾਰ ਕੁਆਲੀਫਾਈ ਕਰਨ ਵਾਲੇ ਦੋ ਖਿਡਾਰੀਆਂ ਨੇ ਫਾਈਨਲ ਖੇਡਿਆ। ਆਖਰੀ ਵਾਰ ਕੁਆਲੀਫਾਇਰ ਦੇ ਤੌਰ 'ਤੇ ਖਿਤਾਬ ਜਿੱਤਣ ਵਾਲੇ ਐਲੇਕਸ ਕੋਰੇਤਜਾ ਸਨ ਜਿਨ੍ਹਾਂ ਨੇ 1998 'ਚ ਖਿਤਾਬ ਜਿੱਤਿਆ ਸੀ।


Related News