ਘੋਸ਼ਾਲ ਵੀ. ਏ. ਐੱਸ. ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ

10/22/2017 4:14:58 AM

ਸਰੇ— ਭਾਰਤ ਲਈ ਸਵਦੇਸ਼ 'ਚ ਸ਼ਨੀਵਾਰ ਦਾ ਦਿਨ ਮਿਕਸਡ ਡਬਲਜ਼ ਸਫਲਤਾ ਵਾਲਾ ਰਿਹਾ, ਜਦੋਂ ਸੌਰਭ ਘੋਸ਼ਾਲ ਨੇ ਇਥੇ ਇਕ ਲੱਖ ਡਾਲਰ ਇਨਾਮੀ ਚੈਲਨ ਵੀ. ਏ. ਐੱਸ. ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਪਰ ਜੋਸ਼ਨਾ ਚਿਨੱਪਾ ਤੇ ਦੀਪਿਕਾ ਪੱਲੀਕਲ ਨੂੰ ਨਿਊਜ਼ੀਯਾਰਕ ਵਿਚ 50,000 ਡਾਲਰ ਇਨਾਮੀ ਕੇਰੋਲ ਵੇਮੂਲਰ ਓਪਨ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਦੋ ਦੌਰ ਦੇ ਸਖਤ ਕੁਆਲੀਫਾਇੰਗ ਗੇੜ ਤੋਂ ਬਾਅਦ ਘੋਸ਼ਾਲ ਨੇ ਪਹਿਲੇ ਦੌਰ ਵਿਚ ਤੀਜਾ ਦਰਜਾ ਮਿਸਰ ਦੇ ਮਾਰਵਨ ਅਲਸ਼ੋਰਬਾਗੀ ਨੂੰ 11-7, 11-7, 11-2 ਨਾਲ ਹਰਾ ਕੇ ਪੀ. ਐੱਸ. ਏ. ਸਿਰਕਟ 'ਤੇ 200 ਜਿੱਤ ਦੀ ਉਪਲੱਬਧੀ ਹਾਸਲ ਕੀਤੀ। ਘੋਸ਼ਾਲ ਨੇ ਅਗਲੇ ਦੌਰ ਵਿਚ ਵੀ ਮਿਸਰ ਦੇ ਹੀ ਅੱਠਵਾਂ ਦਰਜਾ ਮੁਹੰਮਦ ਅਬੋਲਘਰ ਨੂੰ ਬੇਹੱਦ ਸਖਤ ਮੁਕਾਬਲੇ 'ਚ 11-9, 5-11, 8-11, 11-3, 11-8 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ, ਜਿਥੇ ਉਸ ਦਾ ਮਿਸਰ ਦੇ ਹੀ ਚੋਟੀ ਦਰਜਾ ਪ੍ਰਾਪਤ ਮੁਹੰਮਦ ਅਲਸ਼ੋਰਬਾਗੀ ਨਾਲ ਮੁਕਾਬਲਾ ਹੋਵੇਗਾ।


Related News