ਕ੍ਰਿਕਟ ਜਗਤ ਦੀ ਸ਼ਰਮਨਾਕ ਘਟਨਾ, ਥਰਡ ਅੰਪਾਇਰ ਦੀ ਗੈਰ-ਮੌਜੂਦਗੀ, ਖਿਡਾਰੀ ਨਾਟ-ਆਊਟ! (ਵੀਡੀਓ)

06/27/2017 2:28:27 PM

ਨਵੀਂ ਦਿੱਲੀ— ਆਸਟਰੇਲੀਆ ਨੇ ਮਹਿਲਾ ਵਿਸ਼ਵ ਕੱਪ-2017 'ਚ ਨਿਕੋਲ ਬੋਲਟਨ (ਅਜੇਤੂ 107) ਅਤੇ ਬੇਥ ਮੂਨੀ (70) ਦੀ ਬਦੌਲਤ ਸੋਮਵਾਰ ਨੂੰ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਚੌਥੇ ਮੈਚ 'ਚ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਮਾਤ ਦਿੱਤੀ। ਪਰ ਇਸ ਮੈਚ 'ਚ ਇੱਕ ਅਜਿਹੀ ਸ਼ਰਮਨਾਕ ਘਟਨਾ ਹੋਈ, ਜਿਸਨੂੰ ਸ਼ਾਇਦ ਕ੍ਰਿਕਟ ਇਤਿਹਾਸ 'ਚ ਕਦੇ ਭੁਲਾਇਆ ਨਾ ਜਾ ਸਕੇ।

 

ਅਸਲ 'ਚ, ਇਸ ਮੈਚ 'ਚ ਮੈਦਾਨੀ ਅੰਪਾਇਰ ਦੇ ਇਲਾਵਾ ਕੋਈ ਵੀ ਥਰਡ ਅੰਪਾਇਰ ਨਹੀਂ ਸੀ। ਜਦੋਂ 14ਵੇਂ ਓਵਰ 'ਚ ਵੈਸਟਇੰਡੀਜ਼ ਦੀ ਬੱਲੇਬਾਜ਼ ਚੇਡਿਨ ਨੇਸ਼ਨ ਨੇ ਗੇਂਦ ਨੂੰ ਸਕਵੇਇਰ ਲੈੱਗ ਵੱਲ ਮਾਰਕੇ 2 ਦੌੜਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਫੀਲਡਰ ਨੇ ਗੇਂਦ ਸਿੱਧੇ ਵਿਕਟਕੀਪਰ ਦੇ ਦਸਤਾਨਿਆਂ 'ਚ ਸੁੱਟੀ ਅਤੇ ਵਿਕਟਕੀਪਰ ਨੇ ਬਿਨਾਂ ਦੇਰੀ ਕੀਤੇ ਸਟੰਪਸ ਵੀ ਬਖੇਰ ਦਿੱਤੇ। ਪਰ ਮੈਦਾਨੀ ਅੰਪਾਇਰ ਕੈਥੀ ਕਰਾਸ ਨੇ ਬੱਲੇਬਾਜ਼ ਨੂੰ ਨਾਟ ਆਉਟ ਕਰਾਰ ਦਿੱਤਾ। ਕਿਉਂਕਿ ਥਰਡ ਅੰਪਾਇਰ ਦੀ ਗੈਰ-ਮੌਜੂਦਗੀ ਦੇ ਚਲਦੇ ਡਿਸੀਜ਼ਨ ਰੈਫਰ ਨਹੀਂ ਕੀਤਾ ਜਾ ਸਕਦਾ ਸੀ, ਜਦੋਂ ਕਿ ਬੱਲੇਬਾਜ ਸਾਫ਼ ਤੌਰ 'ਤੇ ਆਉਟ ਸੀ।

 


Related News