ਮਹਾਮੁਕਾਬਲੇ ''ਚ ਭਿੜਨਗੇ ਬਾਲੀਵੁੱਡ ਅਤੇ ਕ੍ਰਿਕਟ ਦੇ ਸਿਤਾਰੇ

10/13/2017 8:42:33 PM

ਨਵੀਂ ਦਿੱਲੀ— ਆਸਟਰੇਲੀਆ ਸੀਰੀਜ਼ ਤੋਂ ਬਾਅਦ ਵਿਰਾਟ ਕੋਹਲੀ ਦੀ ਟੀਮ ਅਭਿਸ਼ੇਕ ਬਚੱਨ ਦੀ ਟੀਮ ਨਾਲ ਭਿੜੇਗੀ, ਪਰ ਕ੍ਰਿਕਟ ਮੈਦਾਨ 'ਤੇ ਨਹੀਂ ਬਲਕਿ ਫੁੱਟਬਾਲ ਸਟੇਡੀਅਮ 'ਚ। ਦਰਅਸਲ 15 ਅਕਤੂਬਰ ਨੂੰ ਮੁੰਬਈ ਦੀ ਅੰਧੇਰੀ ਸਪੋਰਟਸ ਕੰਪਲੈਕਸ 'ਚ ਭਾਰਤੀ ਕ੍ਰਿਕਟਰਾਂ ਅਤੇ ਬਾਲੀਵੁੱਡ ਸੇਲੇਬ੍ਰਿਟੀਜ਼ ਦੇ ਵਿਚਾਲੇ ਫੁੱਟਬਾਲ ਕਲਾਸਿਕੋ ਹੋਵੇਗਾ ਅਤੇ ਜਦੋਂ ਕ੍ਰਿਕਟ ਸੂਰਮਾ ਅਤੇ ਫਿਲਮ ਸਿਤਾਰੇ ਇਕ ਹੀ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੇ, ਤਾਂ ਦਰਸ਼ਕਾਂ ਦਾ ਬਹੁਤ ਮਨੋਰੰਜਨ ਹੋਣ ਵਾਲਾ ਹੈ। 
ਕੋਹਲੀ ਅਤੇ ਬਚੱਨ ਹੋਣਗੇ ਕਪਤਾਨ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਜਲਦ ਹੀ ਫੁੱਟਬਾਲ ਟੀਮ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ। ਉਹ 'ਸੇਲੇਬ੍ਰਿਟੀ ਕਲਾਸਿਕੋ' 2017 ਦੇ ਤਹਿਤ ਮੁੰਬਈ 'ਚ ਹੋਣ ਵਾਲੇ ਫੁੱਟਬਾਲ ਮੈਚ 'ਚ 'ਆਲ ਹਾਰਟ ਫੁੱਟਬਾਲ ਕਲੱਬ' ਟੀਮ ਦੀ ਕਪਤਾਨੀ ਕਰਨਗੇ। ਆਲ ਹਾਰਟ ਫੁੱਟਬਾਲ ਕਲੱਬ ਅਭਿਸ਼ੇਕ ਬਚੱਨ ਦੀ ਟੀਮ ਆਲ ਸਟਾਰਜ਼ ਫੁੱਟਬਾਲ ਕਲੱਬ ਨਾਲ ਭਿੜੇਗੀ। 
ਟੀਮਾਂ ਇਸ ਤਰ੍ਹਾਂ ਹਨ—
ਆਲ ਹਾਰਟ ਫੁੱਟਬਾਲ ਕਲੱਬ-ਵਿਰਾਟ ਕੋਹਲੀ (ਕਪਤਾਨ), ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਯੂਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਹਾਰਦਿਕ ਪਾਂਡਿਆ, ਅਜਿੰਕਿਆ ਰਹਾਣੇ, ਜਸਪ੍ਰੀਤ ਬਰਮਾਹ, ਉਮੇਸ਼ ਯਾਦਵ, ਪੀ. ਆਰ ਸ੍ਰੀਜੇਸ਼, ਸਰੇਅਸ ਆਇਅਰ , ਰੋਹਨ ਬੋਪੰਨਾ, ਅਨੂਪ ਸ੍ਰੀਧਰ, ਯੁੱਜਦਵੇਂਦਰ ਚਾਹਲ, ਬੀ. ਮੰਗਲਦਾਸ, ਅਨਿਰੁੱਧ ਐਜਲੋ, ਕੇਦਾਰ ਜਾਧਵ, ਐੱਸ.ਬਦਰੀਨਾਥ, ਪਵਨ ਨੇਗੀ, ਦਿਗਵਿਜੈ, ਰੋਹਿਤ ਸ਼ਰਮਾ ਅਤੇ ਜੋਂਟੀ ਰੋਡਜ਼।
ਆਲ ਸਟਾਰਜ਼ ਫੁੱਟਬਾਲ ਕਲੱਬ- ਅਭਿਸ਼ੇਕ ਬਚੱਨ (ਕਪਤਾਨ), ਰਣਬੀਰ ਕਪੂਰ, ਸਿਧਾਰਥ ਮਲਹੋਤਰਾ, ਲਿਏਂਡਰ ਪੇਸ, ਆਦਿਤਿਆ ਰਾਏ ਕਪੂਰ, ਅਰਜੁਨ ਕਪੂਰ, ਡੀਨੋ ਮੋਰੀਆ, ਸ਼ੂਜੀਤ ਸ਼ਰਮਾ, ਕ੍ਰਾਤਿਕ ਆਰੀਆ, ਅਰਮਾਨ ਜੈਨ, ਸ਼ਬੀਰ ਅਹਲੂਵਾਲੀਆ, ਸਚਿਨ ਜੋਸ਼ੀ, ਨਿਸ਼ਾਂਤ ਮਹਿਤਾ, ਅਪਾਰਸਕਤੀ ਖੁਰਾਨਾ, ਜੀਮ ਸਰਭ, ਵਿਵੀਅਨ ਡਸਨਾ, ਕਰਣਵੀਰ ਮੇਹਰਾ, ਰਾਜ ਕੁੰਦਰਾ, ਆਦਰ ਜੈਨ, ਵਿਕਰਮ ਥਾਪਾ, ਰੋਹਨ ਸ਼੍ਰੇਸ਼ਠਾ, ਮਾਰਕ ਰੋਬਿੰਸਨ, ਹਰਪ੍ਰੀਤ ਬਾਵੇਜਾ ਅਤੇ ਸ਼ਸ਼ਾਂਕ ਖੇਤਾਨ।


Related News