ਔਰਤ ਦੇ ਪੇਟ ''ਚ ਖੁੱਬੀ ਤਿੱਖੀ ਚੀਜ਼, ਹਾਲਤ ਗੰਭੀਰ

06/26/2017 9:11:30 PM

ਰੋਪੜ— ਸਥਾਨਕ ਨੂਰਪੁਰ ਬੇਦੀ ਦੇ ਪਿੰਡ ਰਾਏਪੁਰ 'ਚ ਇਕ ਔਰਤ ਦੇ ਪੇਟ 'ਚ ਤਿੱਖੀ ਚੀਜ਼ (ਛੁਰੇ ਵਰਗੀ ਚੀਜ਼) ਖੁੱਬਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਜ਼ਖਮੀ ਹਾਲਤ 'ਚ ਔਰਤ ਨੂੰ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਚੰਡੀਗੜ੍ਹ 'ਚ ਔਰਤ ਦੇ ਪੇਟ 'ਚੋਂ ਤਿੱਖੀ ਚੀਜ਼ ਕੱਢਣ ਲਈ ਆਪ੍ਰੇਸ਼ਨ ਚੱਲ ਰਿਹਾ ਹੈ। ਅਜੇ ਵੀ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਸ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਹੋਇਆ ਪਰ ਅਜੇ ਇਸ ਹਾਦਸੇ ਬਾਰੇ ਕੁਝ ਪਤਾ ਨਹੀਂ ਲੱਗਾ ਹੈ।


Related News