ਵੀਰ ਨਛੱਤਰ ਨਾਥ ਸ਼ੇਰਗਿੱਲ ਨੇ ਪੁਲਸ ਨੂੰ ਦਿੱਤਾ 72 ਘੰਟੇ ਦਾ ਅਲਟੀਮੇਟਮ

06/23/2017 11:55:03 AM

ਤਰਨਤਾਰਨ - ਵਾਲਮੀਕਿ ਤੀਰਥ ਗਿਆਨ ਨਾਥ ਆਸ਼ਰਮ ਦੀ ਸਿਰਮੌਰ ਜਥੇਬੰਦੀ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕੌਮੀ ਚੇਅਰਮੈਨ ਵੀਰ ਨਛੱਤਰ ਨਾਥ ਸ਼ੇਰਗਿੱਲ ਨੇ ਅੱਜ ਇਕ ਮੀਟਿੰਗ ਦੌਰਾਨ ਤਰਨਤਾਰਨ ਗੋਇੰਦਵਾਲ ਬਾਈਪਾਸ 'ਤੇ ਪੈਂਦੀ ਕਾਲੋਨੀ ਗੋਲਡਨ ਐਵੀਨਿਊ ਦੇ ਵਸਨੀਕ ਪ੍ਰਦੀਪ ਸਿੰਘ (17) ਨਾਲ ਹੋਏ ਸਰੀਰਕ ਸ਼ੋਸ਼ਣ ਦੀ ਵੀਡੀਓ ਵਾਈਰਲ ਦੇ ਮਾਮਲੇ ਨੂੰ ਲੈ ਕੇ ਵਿੱਢੀ ਮੁਹਿੰਮ ਤਹਿਤ ਇਕ ਅਹਿਮ ਫੈਸਲਾ ਲੈਂਦੇ ਹੋਏ ਤਰਨਤਾਰਨ ਪੁਲਸ ਨੂੰ 72 ਘੰਟਿਆਂ ਵਿਚ ਪ੍ਰਦੀਪ 'ਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਰਿਹਾ ਤਾਂ ਸੰਸਥਾ ਵੱਡੇ ਪੱਧਰ 'ਤੇ ਪੂਰੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਡਿਪਟੀ ਕਮਿਸ਼ਨਰ ਤਰਨਤਾਰਨ ਤੇ ਐੱਸ. ਐੱਸ. ਪੀ. ਦੇ ਦਫਤਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਲਿਤਾਂ 'ਤੇ ਜ਼ੁਲਮ ਹੁੰਦਾ ਸੰਸਥਾ ਨਹੀਂ ਵੇਖ ਸਕਦੀ ਅਤੇ ਨਾ ਡਿਊਟੀ ਦੌਰਾਨ ਕੌਤਾਹੀ ਕਰਨ ਵਾਲਿਆਂ ਨੂੰ ਬਖਸ਼ਿਆ ਜਾਵੇਗਾ। ਇਸ ਮੌਕੇ ਮਾਲਵਾ ਜ਼ੋਨ ਦੇ ਇੰਚਾਰਜ ਬਿੰਦਰ ਸਿੰਘ ਭੀਮ, ਦੋਆਬਾ ਜ਼ੋਨ ਇੰਚਾਰਜ ਜੋਗਿੰਦਰ ਸਿੰਘ ਮਾਨ, ਮਾਝਾ ਜ਼ੋਨ ਦੇ ਦਬੰਗ ਆਗੂ ਗੁਰਪ੍ਰੀਤ ਕੱਲਾ, ਐੱਸ. ਐੱਸ. ਹੰਸ, ਰਾਜਦੀਪ ਨੋਨਾ, ਨਿਰਮਲ ਸਿੰਘ ਮਾਲਚੱਕ, ਸੁਰਜੀਤ ਸਿੰਘ ਨੋਨਾ, ਦਿਲਬਾਗ ਸਿੰਘ ਨੂਰਦੀ, ਗੁਰਬਚਨ ਸਿੰਘ ਕੱਲਾ, ਬਲਜੀਤ ਸਿੰਘ ਸੋਹਲ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ। 


Related News