ਬੇਕਾਬੂ ਕਾਰ ਖੇਤ ''ਚ ਪਲਟੀ, 1 ਜ਼ਖ਼ਮੀ

10/18/2017 1:03:35 AM

ਬਟਾਲਾ,  (ਸੈਂਡੀ)- ਬੀਤੀ ਰਾਤ ਬਟਾਲਾ-ਗੁਰਦਾਸਪੁਰ ਰੋਡ 'ਤੇ ਸ਼ੂਗਰ ਮਿੱਲ ਦੇ ਨਜ਼ਦੀਕ ਬੇਕਾਬੂ ਕਾਰ ਦੇ ਖੇਤ ਵਿਚ ਪਲਟਣ ਨਾਲ 1 ਔਰਤ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸੰਦਲਪੁਰ, ਜੋ ਬੀਤੀ ਰਾਤ ਆਪਣੀ ਪਤਨੀ, ਮਾਤਾ ਤੇ ਬੱਚੇ ਨਾਲ ਕਾਰ 'ਤੇ ਸਵਾਰ ਹੋ ਕਿ ਗੁਰਦਾਸਪੁਰ ਤੋਂ ਬਟਾਲਾ ਆ ਰਿਹਾ ਸੀ ਕਿ ਸ਼ੂਗਰ ਮਿੱਲ ਦੇ ਨਜ਼ਦੀਕ ਅਚਾਨਕ ਉਸ ਦੀ ਕਾਰ ਬੇਕਾਬੂ ਹੁੰਦੀ ਹੋਈ ਹਾਦਸਾਗ੍ਰਸਤ ਹੋ ਗਈ ਅਤੇ ਸੜਕ ਕਿਨਾਰੇ ਖੇਤਾਂ ਵਿਚ ਪਲਟ ਗਈ, ਜਿਸ ਨਾਲ ਮੁਖਤਿਆਰ ਸਿੰਘ ਦੀ ਪਤਨੀ ਜ਼ਖ਼ਮੀ ਹੋ ਗਈ ਅਤੇ ਕਾਰ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। 


Related News