ਕਰਜ਼ੇ ਦੀਆਂ ਕਿਸ਼ਤਾਂ ਵਾਪਸ ਨਾ ਕਰਨ ''ਤੇ ਵਾਹਨ ਨੂੰ ਵੇਚਣ ਦੇ ਦੋਸ਼ ''ਚ ਮਾਮਲਾ ਦਰਜ

07/23/2017 2:49:44 PM

ਕਪੂਰਥਲਾ(ਮਲਹੋਤਰਾ)— ਵਾਹਨ ਲੈਣ ਲਈ ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਵਾਪਸ ਨਾ ਕਰਨ 'ਤੇ ਵਾਹਨ ਨੂੰ ਵੇਚਣ ਦੇ ਦੋਸ਼ 'ਚ ਥਾਣਾ ਸਦਰ ਪੁਲਸ ਨੇ ਇਕ ਦੋਸ਼ੀ ਦੇ ਖਿਲਾਫ ਧਾਰਾ 406 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਕਪਤਾਨ ਸੰਦੀਪ ਕੁਮਾਰ ਨੂੰ ਦਿੱਤੇ ਗਏ ਆਪਣੇ ਸ਼ਿਕਾਇਤ ਪੱਤਰ 'ਚ ਵਿਕਰਮ ਕੋਚਰ ਬ੍ਰਾਂਚ ਮੈਨੇਜਰ ਕਾਲਾ ਸੰਘਿਆਂ ਨੇ ਦੱਸਿਆ ਕਿ ਬੈਂਕ ਤੋਂ ਜਤਿੰਦਰ ਸਿੰਘ ਪੁੱਤਰ ਸੋਹਨ ਸਿੰਘ ਨਿਵਾਸੀ ਵਾਰਡ 4, ਹਨੂਮਾਨਗੜ੍ਹ, ਰਾਜਸਥਾਨ ਹਾਲ ਨਿਵਾਸੀ ਸੁਲਤਾਨਪੁਰ ਲੋਧੀ ਨੇ ਇਕ ਟਰੱਕ ਲੈਣ ਦੇ ਲਈ 20 ਲੱਖ ਰੁਪਏ ਦਾ ਲੋਨ ਲਿਆ ਸੀ, ਇਸ ਦੇ ਲਈ ਖੇਤਰ ਦੇ ਕੁਝ ਲੋਕਾਂ ਦੀ ਗਾਰੰਟੀ ਵੀ ਦਿਵਾਈ ਸੀ। ਕਰਜ਼ਾ ਸ਼ਰਤ ਮੁਤਾਬਕ ਜਦੋਂ ਤਕ ਉਸਦੀਆਂ ਕਿਸ਼ਤਾਂ ਖਤਮ ਨਹੀਂ ਹੋ ਜਾਂਦੀਆਂ ਉਹ ਆਪਣੇ ਵਾਹਨ ਨੂੰ ਵੇਚ ਨਹੀਂ ਸਕਦਾ ਪਰ ਦੋਸ਼ੀ ਨੇ 2-3 ਕਿਸ਼ਤਾਂ ਦੇਣ ਉਪਰੰਤ ਬੈਂਕ ਨੂੰ ਕਿਸ਼ਤਾਂ ਦੇਣੀਆਂ ਬੰਦ ਕਰ ਦਿੱਤੀਆਂ ਪਰ ਬਾਅਦ 'ਚ ਉਸ ਨੇ ਇਹ ਟਰੱਕ ਦਰਸ਼ਨ ਸਿੰਘ ਪੁੱਤਰ ਬੂਟਾ ਸਿੰਘ ਨਿਵਾਸੀ ਮੋਗਾ ਨੂੰ ਪ੍ਰਯੋਗ ਕਰਨ ਲਈ ਦੇ ਦਿੱਤਾ।
ਬਾਅਦ 'ਚ ਆਪਣੀ ਰਾਸ਼ੀ ਵਾਪਸ ਲੈਣ ਦੇ ਮਕਸਦ ਨਾਲ ਦੋਸ਼ੀ ਵਲੋਂ ਧੋਖਾਧੜੀ ਕਰਨ ਦੇ ਮਾਮਲੇ ਦੀ ਸ਼ਿਕਾਇਤ ਜ਼ਿਲਾ ਪੁਲਸ ਨੂੰ ਕੀਤੀ ਗਈ। ਜਿਨ੍ਹਾਂ ਨੇ ਮਾਮਲੇ ਦੀ ਸੱਚਾਈ ਜਾਣਨ ਦੇ ਮਕਸਦ ਨਾਲ ਇਸ ਦੀ ਜਾਂਚ ਜ਼ਿਲਾ ਪੁਲਸ ਅਪਰਾਧ ਸ਼ਾਖਾ ਨੂੰ ਸੌਂਪੀ। ਜਾਂਚ ਪੜਤਾਲ ਤੋਂ ਬਾਅਦ ਆਪਣੀ ਦਿੱਤੀ ਗਈ ਰਿਪੋਰਟ 'ਚ ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਨੇ ਸ਼ਿਕਾਇਕਕਰਤਾ ਵਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਹੀ ਦੱਸਿਆ। ਜਿਸ 'ਤੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਥਾਣਾ ਸਦਰ ਪੁਲਸ ਨੇ ਦੋਸ਼ੀ ਜਤਿੰਦਰ ਸਿੰਘ ਦੇ ਵਿਰੁੱਧ ਧਾਰਾ 406 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News