ਰੇਲਵੇ ਪਾਰਕ ''ਚ ਲੱਗਾ ਤਿਰੰਗਾ ਫਟਿਆ

08/15/2017 6:58:42 AM

ਗੁਰੂਹਰਸਹਾਏ, (ਆਵਲਾ, ਵਿਪਨ, ਭੀਮ, ਸੁਦੇਸ਼)— ਇਕ ਪਾਸੇ 15 ਅਗਸਤ ਨੂੰ ਮਨਾਏ ਜਾ ਰਹੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਭ ਤਰ੍ਹਾਂ ਦੀਆਂ ਤਿਆਰੀਆਂ ਕਰਨ ਅਤੇ ਸਖਤ ਸੁਰੱਖਿਆ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਸਥਾਨਕ ਰੇਲਵੇ ਪਾਰਕ 'ਚ ਕਰੀਬ 100 ਫੁੱਟ ਉੱਚਾ ਲੱਗਾ ਤਿਰੰਗਾ ਝੰਡਾ ਫੱਟ ਚੁੱਕਾ ਹੈ, ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਸਵੇਰ ਦੀ ਸੈਰ ਕਰਨ ਜਾਂਦੇ ਸ਼ਹਿਰ ਵਾਸੀਆਂ ਨੇ ਪਹਿਲ ਦੇ ਆਧਾਰ 'ਤੇ ਇਸ ਝੰਡੇ ਨੂੰ ਬਦਲਣ ਦੀ ਮੰਗ ਕਰਦੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਸੋਢੀ ਨੂੰ ਇਸ ਝੰਡੇ ਨੂੰ ਸਵੇਰੇ ਚੜ੍ਹਾਉਣ ਅਤੇ ਸ਼ਾਮ ਨੂੰ ਉਤਾਰਨ ਲਈ ਪੱਕੇ ਤੌਰ 'ਤੇ ਸਰਕਾਰੀ ਕਰਮਚਾਰੀ ਦੀ ਡਿਊਟੀ ਲਾਉਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਝੰਡੇ ਦੀ ਬੇਅਦਬੀ ਨਾ ਹੋ ਸਕੇ। 
ਜ਼ਿਕਰਯੋਗ ਹੈ ਕਿ ਇਹ ਝੰਡਾ ਮੇਨ ਸੜਕ ਦੇ ਨਾਲ ਬਣੇ ਰੇਲਵੇ ਪਾਰਕ ਵਿਚ ਲੱਗਾ ਹੋਇਆ ਹੈ, ਜਿਥੇ ਸਾਰਾ ਦਿਨ ਪ੍ਰਸ਼ਾਸਨ ਦੇ ਅਧਿਕਾਰੀ ਐੱਸ. ਡੀ. ਐੱਮ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਡੀ. ਐੱਸ. ਪੀ. ਤੇ ਥਾਣਾ ਮੁਖੀ ਗੱਡੀਆਂ 'ਤੇ ਆÀਂਦੇ-ਜਾਂਦੇ ਹਨ ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ਤਿਰੰਗੇ ਝੰਡੇ ਵੱਲ ਧਿਆਨ ਨਹੀਂ ਦਿੱਤਾ ਗਿਆ। 
ਕੀ ਕਹਿਣਾ ਹੈ ਸਮਾਜ ਸੇਵਕ ਜਿੰਮੀ ਮਨਚੰਦਾ ਦਾ- ਸਮਾਜ ਸੇਵਕ ਜਿੰਮੀ ਮਨਚੰਦਾ ਨੇ ਸੰਪਰਕ ਕਰਨ 'ਤੇ ਗੱਲਬਾਤ ਕਰਦੇ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇਕ ਪਾਸੇ ਆਜ਼ਾਦੀ ਦਿਵਸ ਹੈ ਪਰ ਸਾਡਾ ਰਾਸ਼ਟਰੀ ਝੰਡਾ ਫਟਿਆ ਹੋਇਆ ਹੈ ਤੇ ਇਸ ਵੱਲ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਹੈ। ਉਨ੍ਹਾਂ ਨੇ ਤਿਰੰਗੇ ਝੰਡੇ ਨੂੰ ਪਹਿਲ ਦੇ ਆਧਾਰ 'ਤੇ ਬਦਲਣ ਦੀ ਮੰਗ ਕੀਤੀ। 


Related News