ਚੋਰੀ ਦੇ ਸਾਮਾਨ ਸਮੇਤ ਚੋਰ ਕਾਬੂ

06/26/2017 4:52:50 AM

ਦਸੂਹਾ,   (ਝਾਵਰ)-  ਡੀ. ਐੱਸ. ਪੀ. ਰਜਿੰਦਰ ਕੁਮਾਰ ਤੇ ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ 22 ਜੂਨ ਨੂੰ ਦੀਪਕ ਗੰਭੀਰ ਪੁੱਤਰ ਵਿਜੇ ਕੁਮਾਰ ਵਾਸੀ ਵਾਰਡ ਨੰ. 7 ਹਾਜੀਪੁਰ ਰੋਡ ਪੁਲਸ ਨੇ ਏ. ਐੱਸ. ਆਈ. ਦਸੂਹਾ ਕੋਲ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਘਰੋਂ 19 ਜੂਨ ਨੂੰ ਸੋਨੇ ਦੇ ਗਹਿਣੇ ਤੇ 40 ਹਜ਼ਾਰ ਰੁਪਏ ਚੋਰੀ ਹੋ ਗਏ, ਜਿਸ 'ਤੇ ਉਨ੍ਹਾਂ ਧਾਰਾ 454, 380 ਅਧੀਨ ਮਾਮਲਾ ਦਰਜ ਕੀਤਾ ਸੀ। ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਡਾ ਗਰਨਾ ਸਾਹਿਬ 'ਤੇ ਨਾਕਾਬੰਦੀ ਦੌਰਾਨ ਦਲਜਿੰਦਰ ਸਿੰਘ ਉਰਫ ਮਨੀ ਪੁੱਤਰ ਕਸ਼ਮੀਰ ਸਿੰਘ ਵਾਸੀ ਬਲੱਗਣ ਦਸੂਹਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਪਾਸੋਂ ਚੋਰੀ ਕੀਤਾ ਹੋਇਆ ਸੋਨੇ ਦਾ ਕਿੱਟੀ ਸੈੱਟ ਤੇ 15 ਹਜ਼ਾਰ ਦੀ ਨਕਦੀ ਬਰਾਮਦ ਕੀਤੀ। ਉਸ ਤੋਂ ਪੁੱਛਗਿੱਛ ਦੌਰਾਨ ਇਕ ਚੋਰੀ ਦਾ ਮੋਟਰਸਾਈਕਲ ਨੰ. ਪੀ ਬੀ 07 ਬੀ ਸੀ-1955, ਜੋ ਉਸ ਨੇ ਸਿਵਲ ਹਸਪਤਾਲ ਦਸੂਹਾ ਕੋਲੋਂ ਚੋਰੀ ਕੀਤਾ ਸੀ, ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕਰ ਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਜਸਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਪਨਵਾ ਨੇ ਥਾਣਾ ਦਸੂਹਾ ਨੂੰ 24 ਜੂਨ ਨੂੰ ਕੀਤੀ ਸ਼ਿਕਾਇਤ 'ਚ ਏ. ਐੱਸ. ਆਈ. ਰਵਿੰਦਰ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਮੰਦਰ ਵਿਚ ਪਈ ਗੋਲਕ ਦਾ ਕੁੰਡਾ ਤੋੜ ਕੇ 2300 ਰੁਪਏ ਦਾ ਚੜ੍ਹਾਵਾ ਚੋਰੀ ਕਰ ਲਿਆ ਗਿਆ ਸੀ, ਜਿਸ 'ਤੇ ਉਨ੍ਹਾਂ ਧਾਰਾ 380, 457, 411 ਅਧੀਨ ਕੇਸ ਦਰਜ ਕਰ ਲਿਆ ਸੀ। ਜਾਂਚ ਉਪਰੰਤ ਕਮਲਜੀਤ ਸਿੰਘ ਪੁੱਤਰ ਲਸ਼ਕਰ ਸਿੰਘ ਵਾਸੀ ਮਾਨਗੜ੍ਹ, ਥਾਣਾ ਗੜ੍ਹਦੀਵਾਲਾ ਨੂੰ ਪਿੰਡ ਪਨਵਾ ਨੇੜਿਓਂ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਚੋਰੀ ਕੀਤਾ ਮੰਦਰ ਦਾ ਚੜ੍ਹਾਵਾ, ਤੋੜੀ ਗੋਲਕ ਅਤੇ ਇਕ ਲੋਹੇ ਦੀ ਰਾਡ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਕਮਲਜੀਤ ਸਿੰਘ ਤੋਂ ਇਕ ਐੱਲ. ਈ. ਡੀ. ਬਰਾਮਦ ਹੋਈ, ਜੋ ਉਸ ਨੇ ਗੜ੍ਹਦੀਵਾਲਾ ਨਜ਼ਦੀਕ ਕਿਸੇ ਦਰਗਾਹ ਵਿਚੋਂ ਚੋਰੀ ਕੀਤੀ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਪੁਲਸ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਦੋਸ਼ੀ ਪਾਸੋਂ ਹੋਰ ਵਾਰਦਾਤਾਂ ਦੇ ਵੀ ਸੁਰਾਗ ਮਿਲਣਗੇ।


Related News