ਟੈਲੀਕਾਮ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ

06/27/2017 7:38:28 AM

ਪਟਿਆਲਾ(ਬਲਜਿੰਦਰ)-ਦਸਮੇਸ਼ ਨਗਰ ਚੌਕ ਸਥਿਤ ਸ਼ੂ ਟੈਲੀਕਾਮ ਵਿਚ ਰਾਤ ਨੂੰ ਚੋਰਾਂ ਨੇ ਛੱਤ ਵਾਲਾ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਚੋਰਾਂ ਦੀਆਂ ਤਸਵੀਰਾਂ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈਆਂ ਹਨ। ਦੁਕਾਨ ਮਾਲਕ ਹਰੀਸ਼ ਸੁਖੀਜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ। ਜਦੋਂ ਸਵੇਰੇ ਆ ਕੇ ਚੈੱਕ ਕੀਤਾ ਤਾਂ ਦੁਕਾਨ ਦਾ ਸਾਮਾਨ ਖਿੱਲਰਿਆ ਹੋਇਆ ਸੀ। ਕਾਫੀ ਸਾਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰੀ ਉੱਪਰ ਵਾਲਾ ਸ਼ਟਰ ਤੋੜ ਕੇ ਕੀਤੀ ਗਈ ਹੈ। ਮੁਢਲੇ ਅਨੁਮਾਨ ਮੁਤਾਬਕ ਡੇਢ ਲੱਖ ਤੋਂ ਜ਼ਿਆਦਾ ਦਾ ਸਾਮਾਨ ਚੋਰੀ ਹੋਇਆ ਹੈ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਤ੍ਰਿਪੜੀ ਦੇ ਏ. ਐੱਸ. ਆਈ. ਜਤਿੰਦਰ ਗਰਗ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News