ਐਸ.ਵਾਈ. ਐੱਲ ਮੁੱਦਾ: 10 ਜੁਲਾਈ ਨੂੰ ਪੰਜਾਬ ਦੀਆਂ ਗੱਡੀਆਂ ਰੋਕਣਗੇ ਇਨੈਲੋ ਵਰਕਰ (ਵੀਡੀਓ)

06/27/2017 3:30:44 AM

ਚੰਡੀਗੜ੍ਹ— 10 ਜੁਲਾਈ ਨੂੰ ਹਰਿਆਣਾ ਪ੍ਰਦੇਸ਼ ਦੀਆਂ ਸੀਮਾਵਾਂ ਸੀਲ ਕੀਤੀਆਂ ਜਾਣਗੀਆਂ, ਇਹ ਕਹਿਣਾ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਦਾ, ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਐਸ.ਵਾਈ ਐਲ. ਮੁੱਦਾ ਨਾ ਸੁਲਝਾਏ ਜਾਣ 'ਤੇ ਪੰਜਾਬ ਵੱਲੋਂ ਹਰਿਆਣਾ ਦਾ ਪਾਣੀ ਰੋਕਣ ਕਾਰਨ ਇਹ ਰਸਤੇ ਬੰਦ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੀਮਾਵਾਂ ਸੀਲ ਕਰ ਕੇਂਦਰ ਸਰਕਾਰ ਨੂੰ ਜਗਾਇਆ ਜਾਵੇਗਾ ਕਿ ਪਾਣੀ ਦੇ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਅਦਾਲਤ 'ਚ ਕੇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੋਹਾਂ ਧਿਰਾਂ ਨੂੰ ਦਿੱਲੀ ਸੱਦ ਕੇ ਵਿੱਚ ਦਾ ਰਾਹ ਲੱਭਣ ਲਈ ਅਪੀਲ ਕੀਤੀ ਜਾ ਚੁੱਕੀ ਹੈ, ਹੁਣ ਇਸਦੇ ਬਾਵਜੂਦ ਇਨੈਲੋ ਵਰਕਰਾਂ ਵੱਲੋਂ ਪ੍ਰਦਰਸ਼ਨ ਦਾ ਕਹਿ ਕੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News