ਦੁਕਾਨ ਦਾ ਸ਼ਟਰ ਤੋੜ ਕੇ ਬੈਟਰੀਆਂ ਚੋਰੀ

09/22/2017 6:52:57 AM

ਹੁਸ਼ਿਆਰਪੁਰ, (ਪਲਾਹਾ)- ਸਥਾਨਕ ਜਲੰਧਰ ਰੋਡ 'ਤੇ ਗੈਸ ਏਜੰਸੀ ਦੇ ਨਾਲ ਮੋਹਣ ਲਾਲ ਐਂਡ ਸੰਜ਼ ਨਾਮਕ ਬੈਟਰੀਆਂ ਦੀ ਦੁਕਾਨ 'ਤੇ ਬੀਤੀ ਰਾਤ ਚੋਰੀ ਹੋਣ ਦੀ ਸੂਚਨਾ ਮਿਲੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਬ੍ਰਿਜ ਮੋਹਣ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਗਿਆ ਸੀ। ਅੱਜ ਸਵੇਰੇ ਦੁਕਾਨ ਦੇ ਲਾਗੇ ਰਹਿੰਦੇ ਕੁਝ ਵਿਅਕਤੀਆਂ ਨੇ ਉਸ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਦੇਖਿਆ ਤਾਂ ਇਸ ਦੀ ਸੂਚਨਾ ਫੋਨ ਕਰ ਕੇ ਉਸ ਨੂੰ ਦਿੱਤੀ। ਜਦੋਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਚੋਰ ਵੱਡੀ ਗਿਣਤੀ ਵਿਚ ਨਵੀਆਂ ਅਤੇ ਪੁਰਾਣੀਆਂ ਬੈਟਰੀਆਂ ਅਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ ਸਨ ਜਿਸ ਨਾਲ ਉਸ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ। ਇਸ ਸਬੰਧੀ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਇਤਲਾਹ ਦੇ ਦਿੱਤੀ ਗਈ ਹੈ। 


Related News