ਪਟਾਕੇ ਨਾ ਵਿਕਣ ਕਾਰਨ ਦੁਕਾਨਦਾਰ ਨਿਰਾਸ਼

10/19/2017 3:22:22 AM

ਸੜੋਆ/ਪੋਜੇਵਾਲ, (ਕਟਾਰੀਆ/ਕਿਰਨ)- ਕੇਂਦਰ ਸਰਕਾਰ ਵੱਲੋਂ ਨੋਟਬੰਦੀ, ਜੀ.ਐੱਸ.ਟੀ. ਤੇ ਹੁਣ ਪਟਾਕਿਆਂ 'ਤੇ ਪਾਬੰਦੀ ਤੋਂ ਦੁਕਾਨਦਾਰ ਤੇ ਵਪਾਰੀ ਵਰਗ ਕਾਫੀ ਨਿਰਾਸ਼ ਹੈ, ਜਿਸ ਕਾਰਨ ਵਪਾਰੀ ਤੇ ਦੁਕਾਨਦਾਰਾਂ ਲਈ ਦੀਵਾਲੀ ਦਾ ਤਿਉਹਾਰ ਇਸ ਵਾਰ ਕਿਰਕਿਰਾ ਹੋ ਗਿਆ ਹੈ।
ਦੁਕਾਨਦਾਰਾਂ ਨੇ ਦੱਸਿਆ ਹੈ ਕਿ ਹਰ ਦੀਵਾਲੀ 'ਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਸਾਡੇ ਲਈ ਰੁਕਾਵਟ ਪੈਦਾ ਕਰ ਦਿੱਤੀ ਜਾਂਦੀ ਹੈ, ਜਿਸ ਕਾਰਨ ਸਾਡੀਆਂ ਦੁਕਾਨਾਂ ਦੇ ਬਿਜਲੀ ਦੇ ਬਿੱਲ, ਕਿਰਾਏ ਤੇ ਹੋਰ ਖਰਚੇ ਵੀ ਪੂਰੇ ਨਹੀਂ ਹੁੰਦੇ। ਜੇਕਰ ਪਟਾਕੇ ਬੰਦ ਹੀ ਕਰਨੇ ਹੁੰਦੇ ਹਨ ਤਾਂ ਸਰਕਾਰ ਪਹਿਲਾਂ ਹੀ ਪਟਾਕਾ ਫੈਕਟਰੀਆਂ ਨੂੰ ਬੰਦ ਕਰ ਦੇਵੇ ਤਾਂ ਜੋ ਐਨ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ 'ਤੇ ਪਾਬੰਦੀ ਦੇ ਹੁਕਮ ਜਾਰੀ ਹੋਣ ਕਾਰਨ ਦੁਕਾਨਦਾਰਾਂ ਨੂੰ ਆਰਥਿਕ ਘਾਟਾ ਨਾ ਪਵੇ। ਇਸ ਵਾਰ ਦੀ ਦੀਵਾਲੀ ਨਹੀਂ, ਸਾਡਾ ਦਿਵਾਲਾ ਹੈ। 


Related News