ਪੰਜਾਬ ਮੇਲ ਰੇਲ-ਗੱਡੀ ''ਚੋਂ ਲੜਕੇ ਦਾ ਬੈਗ ਚੋਰੀ

10/18/2017 1:56:28 PM


ਫਿਰੋਜ਼ਪੁਰ (ਕੁਮਾਰ) - ਪੰਜਾਬ ਮੇਲ ਰੇਲ-ਗੱਡੀ ਵਿਚ ਦਿੱਲੀ ਤੋਂ ਫਿਰੋਜ਼ਪੁਰ ਆ ਰਹੇ ਲੜਕੇ ਸਿਦਾਂਤ ਗੁਲਾਟੀ ਦਾ ਏ. ਸੀ. ਕੋਚ 'ਚੋਂ ਚੋਰਾਂ ਨੇ ਬੈਗ ਚੋਰੀ ਕਰ ਲਿਆ, ਜਿਸ ਵਿਚ ਏ. ਟੀ. ਐੱਮ., ਲੈਪਟਾਪ, ਆਧਾਰ ਕਾਰਡ, ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਫਿਰੋਜ਼ਪੁਰ ਸ਼ਹਿਰ ਨਿਵਾਸੀ ਸਿਦਾਂਤ ਗੁਲਾਟੀ ਪੁੱਤਰ ਸੰਦੀਪ ਗੁਲਾਟੀ ਨੇ ਪੰਜਾਬ ਮੇਲ ਰੇਲ-ਗੱਡੀ ਦੀ ਸੁਰੱਖਿਆ ਅਤੇ ਪ੍ਰਬੰਧਕਾਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਸ ਦੀ ਬੀ-2 ਏ. ਸੀ. ਕੋਚ ਵਿਚ 17 ਅਕਤੂਬਰ 2017 ਦੀ ਦਿੱਲੀ ਤੋਂ ਫਿਰੋਜ਼ਪੁਰ ਆਉਣ ਲਈ ਰਿਜ਼ਰਵੇਸ਼ਨ ਸੀ ਅਤੇ ਜਦੋਂ ਉਹ ਆਪਣੀ ਦਾਦੀ ਮਾਂ ਨੂੰ ਰੇਲ-ਗੱਡੀ ਵਿਚ ਚੜ੍ਹਾਉਣ ਲੱਗਾ ਤਾਂ ਚੋਰਾਂ ਨੇ ਉਸਦਾ ਬੈਗ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਵਿਚ ਇਸ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ।


Related News