ਬਰਨਾਲਾ ਦੇ ਹੋਣਹਾਰ ਨੌਜਵਾਨ ਨੇ ਇਟਲੀ ''ਚ ਪੰਜਾਬ ਦਾ ਨਾਂਅ ਕੀਤਾ ਰੌਸ਼ਨ

07/23/2017 3:35:40 PM

ਤਪਾ ਮੰਡੀ (ਮੇਸ਼ੀ)— ਬਰਨਾਲਾ ਦੇ ਹੋਣਹਾਰ ਨੌਜਵਾਨ ਨੇ ਇਟਲੀ ਵਿਚ ਪੰਜਾਬ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਸਥਾਨਕ ਸ਼ਹਿਰ ਦੇ ਹੋਣਹਾਰ ਨੌਜਵਾਨ ਦੀਪਕ ਗਰਗ ਪੁੱਤਰ ਕੇਵਲ ਕ੍ਰਿਸ਼ਨ (ਬੱਲੋ ਵਾਲੇ) ਨੇ ਇਟਲੀ ਵਿੱਖੇ ਯੂਨੀਵਰਸਿਟੀ ਆਫ ਫਲੋਰੈਂਸ ਵਿਚੋ ਪੀ. ਐੱਚ. ਡੀ. ਇਨ ਅਰਥ ਸਾਈਂਸਿਸ (Earth Sciences) ਦੀ ਡਿਗਰੀ ਹਾਸਲ ਕਰਕੇ ਜਿਲ੍ਹਾ ਬਰਨਾਲਾ ਦਾ ਨਾਂਅ ਰੋਸ਼ਨ ਕੀਤਾ ਹੈ। ਗੱਲਬਾਤ ਕਰਦਿਆਂ ਦੀਪਕ ਗਰਗ ਦੇ ਪਿਤਾ ਕੇਵਲ ਕ੍ਰਿਸ਼ਨ ਨੇ ਦੱਸਿਆ ਹੈ ਕਿ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ. ਐਸ. ਸੀ. ਮੈਥ ਆਨਰਜ ਦੀ ਡਿਗਰੀ ਪਹਿਲੇ ਦਰਜੇ ਵਿਚ ਹਾਸਲ ਕਰਨ ਉਪਰੰਤ ਇਟਲੀ ਦੇ ਸ਼ਹਿਰ ਪੀਸਾ ਦੀ ਯੂਨੀਵਰਸਿਟੀ ਆਫ ਫਲੋਰੈਂਸ ਵਿੱਖੇ ਪੀ. ਐਚ. ਡੀ ਇਨ ਅਰਥ ਸਾਈਂਸਿਸ ਕਰਨ ਲਈ ਦਾਖਲਾ ਲਿਆ ਅਤੇ ਤਿੰਨ ਸਾਲ ਲਗਾਤਾਰ ਮਿਹਨਤ ਕਰਕੇ ਪਹਿਲੇ ਦਰਜੇ ਵਿਚ ਡਿਗਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋ ਲਗਾਤਾਰ ਮਿਹਨਤ ਕਰ ਰਿਹਾ ਸੀ ਜਿਸ ਨੂੰ ਦੇਖਦਿਆ ਇਟਲੀ ਵਿਖੇ ਹੋਏ ਸਮਾਗਮ ਵਿਚ ਦੀਪਕ ਗਰਗ ਨੂੰ ਇਟਲੀ ਸਰਕਾਰ ਨੇ ਅਰਥ ਸਾਈਂਸਿਸ (Earth Sciences) ਦੀ ਡਿਗਰੀ ਦੇ ਕੇ ਮਾਣ ਨਿਭਾਜਿਆ ਹੈ। ਉਹਨਾਂ ਇਟਲੀ ਸਰਕਾਰ ਦਾ ਮਾਣ ਨਿਵਾਜਣ ਲਈ ਕੋਟਿ-ਕੋਟਿ ਧੰਨਵਾਦ ਕੀਤਾ ਹੈ। ਇਸ ਤਰੱਕੀ ਨੂੰ ਲੈ ਕੇ ਜਿੱਥੇ ਦੀਪਕ ਗਰਗ ਦੇ ਰਿਸ਼ਤੇਦਾਰਾਂ ਵਿਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਘਰ ਵਧਾਈ ਦੇਣ ਲਈ ਵੱਡੀ ਗਿਣਤੀ ਵਿਚ ਲੋਕਾਂ ਦਾ ਆਉਣਾ-ਜਾਣਾ ਜਾਰੀ ਹੈ।


Related News