ਪਟਾਕੇ ਵਜਾਉਣ ਤੋਂ ਰੋਕਣ ਗਏ ਪੁਲਸ ਮੁਲਾਜ਼ਮਾਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

10/20/2017 7:35:40 PM

ਬਠਿੰਡਾ (ਅਮਿਤ ਸ਼ਰਮਾ) : ਦੀਵਾਲੀ ਵਾਲੀ ਰਾਤ ਲੋਕਾਂ ਨੂੰ ਪਟਾਕੇ ਵਜਾਉਣ ਤੋਂ ਰੋਕਣ ਗਏ ਪੁਲਸ ਮੁਲਾਜ਼ਮਾਂ 'ਤੇ ਹੀ ਜਾਨਲੇਵਾ ਹਮਲਾ ਹੋ ਗਿਆ। ਦਰਅਸਲ ਹਾਈਕੋਰਟ ਦੇ ਹੁਕਮਾਂ ਦੀ ਤਾਮੀਲ ਕਰਵਾਉਣ ਲਈ ਪੰਜਾਬ ਪੁਲਸ ਨੇ 9.30 ਵਜੇ ਤੋਂ ਬਾਅਦ ਜਦੋਂ ਲੋਕਾਂ ਨੂੰ ਪਟਾਕੇ ਵਜਾਉਣ ਤੋਂ ਰੋਕਣਾ ਚਾਹਿਆ ਤਾਂ ਗੁੱਸੇ 'ਚ ਆਏ ਲੋਕਾਂ ਨੇ ਉਨ੍ਹਾਂ 'ਤੇ ਹੀ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾ ਬਠਿੰਡਾ ਦੀ ਰੇਲਵੇ ਕਾਲੋਨੀ ਦੀ ਹੈ। ਲੋਕਾਂ ਨੇ ਨਾ ਸਿਰਫ ਆਪਣੀ ਡਿਊਟੀ ਨਿਭਾਅ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਕੁੱਟਿਆ ਸਗੋਂ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਜਾਨਲੇਵਾ ਹਮਲਾ ਵੀ ਕਰ ਦਿੱਤਾ।
ਹਮਲੇ 'ਚ ਇੰਸਪੈਕਟਰ ਪ੍ਰਕਾਸ਼ ਸਿੰਘ ਅਤੇ ਹੌਲਦਾਰ ਕੁਲਵੰਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਫਿਲਹਾਲ ਸਿਵਲ ਹਸਪਤਾਲ 'ਚ ਦੋਵਾਂ ਮੁਲਾਜ਼ਮਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਹਮਲਾਵਰਾਂ ਖਿਲਾਫ ਧਾਰਾ 307 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


Related News