ਦੋਰਾਹਾ ਪੁਲਸ ਨੇ ਭਾਰੀ ਮਾਤਰਾ ''ਚ ਸੋਨੇ ਦੇ ਗਹਿਣਿਆਂ ਸਮੇਤ ਇਕ ਨੂੰ ਕੀਤਾ ਕਾਬੂ

12/11/2017 6:57:43 PM

ਦੋਰਾਹਾ (ਗੁਰਮੀਤ ਕੌਰ) : ਥਾਣਾ ਦੋਰਾਹਾ ਦੇ ਐੱਸ.ਐੱਚ.ਓ. ਮਨਜੀਤ ਸਿੰਘ ਅਤੇ ਸੇਲ ਟੈਕਸ ਵਿਭਾਗ ਵੱਲੋਂ ਪੁਲਸ ਫਸਟ ਏਡ ਦੋਰਾਹਾ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਸੋਨੇ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਹੈ। ਬਾਅਦ 'ਚ ਜਿਸਦੀ ਪਛਾਣ ਜਤਿੰਦਰ ਮਨਕਾਸ ਪੁੱਤਰ ਇੰਦਰਪਾਲ ਵਾਸੀ ਬਾਸ ਬੁਡਾਨਾ ਜ਼ਿਲਾ•ਝੁਨਝੁਨਾ ਰਾਜਸਥਾਨ ਵਜੋਂ ਹੋਈ ਹੈ। ਥਾਣਾ ਦੋਰਾਹਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਫਸਟ ਏਡ ਪੋਸਟ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਬੱਸ ਜੋ ਅੰਬਾਲਾ ਸਾਈਡ ਵੱਲੋਂ ਆਈ, ਦੋਰਾਹਾ ਦੇ ਬੱਸ ਸਟੈਂਡ 'ਤੇ ਆ ਕੇ ਰੁਕੀ।
ਇਸ ਦੌਰਾਨ ਪੀ.ਪੀ.ਐਸ. ਜਸਵੀਰ ਸਿੰਘ ਖੰਨਾ, ਕਰ ਅਤੇ ਆਬਕਾਰੀ ਵਿਭਾਗ ਦੇ ਈ.ਟੀ.ਓ. ਲੁਧਿਆਣਾ ਮਨਮੋਹਣ ਸਿੰਘ, ਸੇਲ ਟੈਕਸ ਵਿਭਾਗ ਦੇ ਇੰਸਪੈਕਟਰ ਧਰਮਿੰਦਰ ਦੀ ਮੌਜੂਦਗੀ 'ਚ ਬੱਸ ਦੀ ਚੈਕਿੰਗ ਦੌਰਾਨ ਕਥਿਤ ਦੋਸ਼ੀ ਦੇ ਬੈਗ ਦੀ ਤਲਾਸ਼ੀ ਲੈਣ 'ਤੇ ਸੋਨੇ ਦੀਆਂ ਚੂੜੀਆਂ, ਚੈਨਾਂ, ਕੜੇ ਅਤੇ ਹੋਰ ਗਹਿਣਿਆਂ ਦੇ ਕੁੱਲ 12 ਨਗ ਬਰਾਮਦ ਹੋਏ ਜਿਨਾਂ•ਦੀ ਕੀਮਤ 20 ਲੱਖ ਰੁਪਏ ਦੇ ਕਰੀਬ ਬਣਦੀ ਹੈ।


Related News