ਪੁਲਸ ਦੇ ਹੱਥ ਲੱਗਾ ਇਕ ਹੋਰ ਬੈਗ, ਹੁਣ ਖੁੱਲ੍ਹਣਗੇ ਡੇਰੇ ਨਾਲ ਜੁੜੇ ਕਈ ਰਾਜ਼

10/16/2017 7:01:02 PM

ਪੰਚਕੂਲਾ(ਉਮੰਗ)— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਪੰਚਕੂਲਾ ਹਿੰਸਾ ਨੂੰ ਲੈ ਕੇ ਪੁਲਸ ਦੇ ਹੱਥ ਆਏ ਦਿਨ ਨਵੇਂ-ਨਵੇਂ ਸੁਰਾਗ ਹੱਥ ਲੱਗ ਰਹੇ ਹਨ। ਉਥੇ ਹੀ ਪੁਲਸ ਅਧਿਕਾਰੀ ਦੇ ਮੁਤਾਬਕ ਹੁਣ ਪੁਲਸ ਨੇ ਡੇਰੇ ਤੋਂ ਇਕ ਬੈਗ ਬਰਾਮਦ ਕੀਤਾ ਹੈ, ਜਿਸ 'ਚੋਂ ਡੇਰੇ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਮਿਲੇ ਹਨ। ਦਸਤਾਵੇਜ਼ਾਂ 'ਚ ਗੁਰਮੀਤ ਰਾਮ ਰਹੀਮ ਦਾ ਪਾਸਪੋਰਟ ਅਤੇ ਇਕ ਨਕਲੀ ਪਾਸਪੋਰਟ ਵੀ ਮਿਲਿਆ ਹੈ। ਇਸ ਤੋਂ ਇਲਾਵਾ ਪੁਲਸ ਨੂੰ ਇਕ ਬੈਗ 'ਚੋਂ ਕਾਫੀ ਮਾਤਰਾ 'ਚ ਕ੍ਰੈਡਿਟ ਕਾਰਡ ਵੀ ਮਿਲੇ ਹਨ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੇ ਰਾਜਸਥਾਨ ਦੇ ਗੁਰੂਸਰ ਮੋਡੀਆ ਤੋਂ ਦਸਤਾਵੇਜ਼ਾਂ ਨਾਲ ਭਰਿਆ ਇਕ ਬੈਗ ਬਰਾਮਦ ਕੀਤਾ ਹੈ। ਹਨੀਪ੍ਰੀਤ ਨੇ ਹੀ ਇਸ ਨੂੰ ਉਥੇ ਲੁਕਾ ਕੇ ਰੱਖਿਆ ਸੀ। ਹੀਨਪ੍ਰੀਤ ਉਸ ਬੈਗ ਨੂੰ ਗੁਰੂਸਰ ਮੋਡੀਆ 'ਚ ਲੁਕਾ ਕੇ ਪੁਲਸ ਰੇਡ ਤੋਂ ਪਹਿਲਾਂ ਫਰਾਰ ਹੋ ਗਈ ਸੀ। ਬੈਗ 'ਚੋਂ ਪੁਲਸ ਨੂੰ ਜ਼ਮੀਨ ਅਤੇ ਭਵਨਾਂ ਦੀਆਂ ਰਜਿਸਟਰੀਆਂ ਬਰਾਮਦ ਹੋਈਆਂ ਸਨ। ਇਸ 'ਚ ਜ਼ਿਆਦਾਤਰ ਹਨੀਪ੍ਰੀਤ ਇੰਸਾ ਦੇ ਨਾਂ ਨਾਲ ਖਰੀਦੀ ਗਈ ਸੀ। ਇਸ ਤੋਂ ਇਲਾਵਾ ਬੈਗ 'ਚੋਂ ਕਈ ਬੈਂਕ ਖਾਤਿਆਂ ਦੇ ਡੈਬਿਟ ਕਾਰਡ ਵੀ ਮਿਲੇ ਸਨ। ਹਨੀਪ੍ਰੀਤ ਦੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਵੀ ਬੈਗ 'ਚ ਪਾਏ ਗਏ ਸਨ।


Related News