ਵਿਦੇਸ਼ ਭੇਜਣ ਦੀ ਆੜ ''ਚ ਠੱਗੇ 25 ਲੱਖ

01/17/2018 1:31:19 PM

ਅੰਮ੍ਰਿਤਸਰ (ਅਰੁਣ) - ਵਿਦੇਸ਼ ਭੇਜਣ ਦੀ ਆੜ 'ਚ 25 ਲੱਖ ਰੁਪਏ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਸਪੇਨ ਭੇਜਣ ਦਾ ਲਾਰਾ ਲਾ ਕੇ ਜਾਅਲੀ ਕਾਗਜ਼ਾਤ ਤਿਆਰ ਕਰਦਿਆਂ ਇਕ ਵਿਅਕਤੀ ਨਾਲ ਜਾਅਲਸਾਜ਼ੀ ਕਰਨ ਵਾਲੇ ਪਤੀ-ਪਤਨੀ ਸਮੇਤ 3 ਵਿਅਕਤੀਆਂ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਸਾਹਲੀਵਾਲ ਵਾਸੀ ਵੀਰ ਕੌਰ ਦੀ ਸ਼ਿਕਾਇਤ 'ਤੇ ਉਸ ਦੇ ਲੜਕੇ ਨੂੰ ਸਪੇਨ ਭੇਜਣ ਦੀ ਆੜ 'ਚ ਉਸ ਨਾਲ 25 ਲੱਖ ਦੀ ਠੱਗੀ ਮਾਰਨ ਵਾਲੇ ਤਰਲੋਚਨ ਸਿੰਘ, ਉਸ ਦੀ ਪਤਨੀ ਬਲਵਿੰਦਰ ਕੌਰ ਵਾਸੀ ਅਜਨਾਲਾ ਤੇ ਬਟਾਲਾ ਵਾਸੀ ਦਲੀਪ ਸਿੰਘ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।


Related News