ਹੁਣ ਸ਼ਾਕਾਹਾਰੀ ਵੀ ਲੈ ਸਕਣਗੇ ''ਮਟਨ ਦਾ ਲਾਜਵਾਬ ਸਵਾਦ''

12/01/2017 8:14:02 AM

ਰਾਂਚੀ — ਮਸ਼ਰੂਮ ਪ੍ਰਜਾਤੀ ਦਾ 'ਰੂਗੜਾ' ਮਟਨ ਵਰਗੇ ਲਾਜਵਾਬ ਸਵਾਦ ਲਈ ਜਾਣਿਆ ਜਾਂਦਾ ਹੈ। ਇਸ ਦਾ ਸਵਾਦ ਬਿਲਕੁੱਲ ਮਟਨ ਵਰਗਾ ਹੁੰਦਾ ਹੈ। ਮਸ਼ਰੂਮ ਜਾਤੀ ਦਾ ਇਹ 'ਰੂਗੜਾ' ਝਾਰਖੰਡ 'ਚ ਬਹੁਤ ਮਾਤਰਾ 'ਚ ਹੁੰਦਾ ਹੈ। ਇਸ ਪਹਿਲਾਂ ਇਸ ਮਟਨ ਦਾ ਸਵਾਦ ਸਿਰਫ ਝਾਰਖੰਡ ਦੇ ਲੋਕ ਹੀ ਲੈ ਸਕਦੇ ਸਨ। ਪਰ ਹੁਣ ਇਸ ਦਾ ਸਵਾਦ ਦੇਸ਼ ਦੇ ਬਾਕੀ ਹਿੱਸਿਆਂ 'ਚ ਵੀ ਆਪਣੀ ਧਾਕ ਜਮਾਉਣ ਦੀ ਤਿਆਰੀ 'ਚ ਹੈ।
ਜਲਦੀ ਖਰਾਬ ਹੋ ਜਾਣ ਦੇ ਕਾਰਨ ਇਸ ਨੂੰ ਝਾਰਖੰਡ ਤੋਂ ਬਾਹਰ ਨਹੀਂ ਭੇਜਿਆ ਜਾ ਸਕਦਾ ਸੀ। ਪਰ ਹੁਣ ਰਾਂਚੀ ਸਥਿਤ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ(ਬੀ.ਆਈ.ਟੀ.) ਦੇ ਵਿਗਿਆਨਿਕਾਂ ਨੇ 'ਰੂਗੜਾ' ਨੂੰ 4 ਮਹੀਨੇ ਤੱਕ ਸੁਰੱਖਿਅਤ ਰੱਖਣ ਦਾ ਰਸਤਾ ਲੱਭ ਲਿਆ ਹੈ।
ਮਸ਼ਰੂਮ ਪ੍ਰਜਾਤੀ ਦਾ ਇਹ 'ਰੂਗੜਾ' ਦਿਖਣ 'ਚ ਛੋਟੇ ਅਕਾਰ ਦੇ ਆਲੂ ਵਰਗਾ ਹੁੰਦਾ ਹੈ। ਆਮ ਮਸ਼ਰੂਮ ਤੋਂ ਉਲਟ ਇਹ ਜ਼ਮੀਨ ਦੇ ਥੱਲ੍ਹੇ ਪੈਦਾ ਹੁੰਦਾ ਹੈ। ਇਸ ਦੀ ਇਕ ਹੋਰ ਖਾਸਿਅਤ ਹੈ ਕਿ ਇਹ ਹਰ ਜਗ੍ਹਾ ਨਹੀਂ ਹੁੰਦਾ ਸਿਰਫ ਸਾਲ ਦਰੱਖਤ ਦੇ ਥੱਲ੍ਹੇ ਹੀ ਪੈਦਾ ਹੁੰਦਾ ਹੈ।
ਬਰਸਾਤਾਂ ਦੇ ਮੌਸਮ 'ਚ ਜੰਗਲਾਂ 'ਚ ਸਾਲ ਦੇ ਦਰੱਖਤ ਦੇ ਥੱਲ੍ਹੇ ਦਰਾਰਾਂ 'ਚ ਪਾਣੀ ਪੈਣ ਕਾਰਨ ਇਹ ਪੈਦਾ ਹੁੰਦੇ ਹਨ। ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਲੋਕ ਇਸ ਨੂੰ ਇਕੱਠਾ ਕਰ ਲੈਂਦੇ ਹਨ ਅਤੇ ਵੇਚ ਦਿੰਦੇ ਹਨ। 'ਰੂਗੜਾ' 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ, ਜਦੋਂਕਿ ਕੈਲੋਰੀ ਅਤੇ ਵਸਾ ਬਹੁਤ ਘੱਟ ਹੁੰਦੀ ਹੈ।
ਬਾਰਸਾਤਾਂ ਦੇ ਮੌਸਮ 'ਚ ਇਸ ਮੰਗ ਵਧ ਜਾਂਦੀ ਹੈ। ਸਮੱਸਿਆ ਇਹ ਹੈ ਕਿ ਜ਼ਮੀਨ 'ਚੋਂ 'ਰੂਗੜਾ' ਜ਼ਮੀਨ 'ਚੋਂ ਨਿਕਲਣ ਤੋਂ ਬਾਅਦ ਤਿੰਨ ਦਿਨ ਅੰਦਰ ਖਰਾਬ ਹੋ ਜਾਂਦਾ ਹੈ। ਬੀਆਈਟੀ ਨੇ ਇਸ ਨੂੰ ਚਾਰ ਮਹੀਨੇ ਤੱਕ ਸੁਰੱਖਿਅਤ ਰੱਖਣ ਦਾ ਫਾਰਮੂਲਾ ਇਜਾਦ ਕਰ ਲਿਆ ਹੈ। ਹੁਣ ਇਸ ਨੂੰ ਦੇਸ਼ ਦੇ ਦੂਸਰੇ ਹਿੱਸਿਆਂ ਅਤੇ ਵਿਦੇਸ਼ ਵੀ ਭੇਜਿਆ ਜਾ ਸਕੇਗਾ। ਬਰਸਾਤ ਦੇ ਦੌਰਾਨ ਪੈਦਾ ਹੋਣ ਵਾਲਾ ਰੂਗੜਾ 200 ਤੋਂ 400 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ।
ਇਸ ਨੂੰ 'ਅੰਡਰਗਰਾਊਂਡ ਮਸ਼ਰੂਮ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂ 'ਲਾਇਪਨ ਪਾਈਨ' ਹੈ। ਇਸ ਨੂੰ 'ਪਫ ਵਾਲਵ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਰੂਗੜਾ 12 ਕਿਸਮਾਂ 'ਚ ਮਿਲਦਾ ਹੈ ਅਤੇ ਸਫੈਦ ਰੰਗ ਦਾ ਰੂਗੜਾ ਸਭ ਤੋਂ ਵਧ ਪੌਸ਼ਟਿਕ ਹੁੰਦਾ ਹੈ। ਗੂਗੜਾ ਆਮ ਤੌਰ 'ਤੇ ਝਾਰਖੰਡ, ਉਤਰਾਖੰਡ, ਬੰਗਾਲ ਅਤੇ ਓਡੀਸ਼ਾ 'ਚ ਮਿਲਦਾ ਹੈ।


Related News