ਧਾਰਮਿਕ ਆਗੂਆਂ ਦਾ ਐਲਾਨ, ਟੀ. ਵੀ. ਸੀਰੀਅਲਾਂ 'ਚ ਕੀਤੇ ਗਏ 'ਵਿਆਹ' ਹੁਣ ਮੰਨੇ ਜਾਣਗੇ ਸੱਚ

Monday, Apr 01, 2024 - 05:39 PM (IST)

ਧਾਰਮਿਕ ਆਗੂਆਂ ਦਾ ਐਲਾਨ, ਟੀ. ਵੀ. ਸੀਰੀਅਲਾਂ 'ਚ ਕੀਤੇ ਗਏ 'ਵਿਆਹ' ਹੁਣ ਮੰਨੇ ਜਾਣਗੇ ਸੱਚ

ਐਂਟਰਟੇਨਮੈਂਟ ਡੈਸਕ - ਪਾਕਿਸਤਾਨ ਦੇ ਇੱਕ ਧਾਰਮਿਕ ਸਕੋਲਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਉਨ੍ਹਾਂ ਵੱਲੋਂ ਕੀਤੇ ਗਏ ਐਲਾਨ ਨੇ ਚਾਰੇ ਪਾਸੇ ਹਫੜਾ-ਦਫੜੀ ਮਚਾ ਦਿੱਤੀ ਹੈ। ਉਨ੍ਹਾਂ ਮੁਤਾਬਕ ਸੀਰੀਅਲਾਂ (ਪਾਕਿਸਤਾਨੀ ਡਰਾਮਾ) 'ਚ ਕੀਤੇ ਗਏ ਨਿਕਾਹ ਅਸਲੀ ਮੰਨੇ ਜਾਣਗੇ। ਇਸ ਜੋੜੇ ਨੂੰ ਅਸਲ ਜ਼ਿੰਦਗੀ 'ਚ ਪਤੀ-ਪਤਨੀ ਦਾ ਦਰਜਾ ਮਿਲੇਗਾ। 

According to these Hanafi Maulvis and Hanafi school of thought - if two actors do a scene of Nikkah in drama or films - their marriage will commence in reality.

Fawad Khan and @TheMahiraKhan, Mubarak ho. Allah jori salamat rakhay.

When the world sees this filth in Muslim… pic.twitter.com/RrEdT9wUrH

— Ali Raza (@shezanmango) March 25, 2024

ਹਾਲਾਂਕਿ ਇਹ ਵੀਡੀਓ ਰਮਜ਼ਾਨ 2023 ਦੌਰਾਨ ਜਾਰੀ ਕੀਤਾ ਗਿਆ ਸੀ, ਪਰ ਇਸ ਸਾਲ ਇਸ ਦੀਆਂ ਕਲਿੱਪ ਫਿਰ ਤੋਂ ਵਾਇਰਲ ਹੋਈਆਂ ਹਨ। ਨਿੱਜੀ ਟੀਵੀ ਚੈਨਲਾਂ ਦੇ ਸ਼ੋਆਂ 'ਚ ਹਿੱਸਾ ਲੈਣ ਵਾਲੇ ਇਨ੍ਹਾਂ ਵਿਦਵਾਨਾਂ ਅਨੁਸਾਰ ਟੀ. ਵੀ. ਅਦਾਕਾਰਾਂ ਦੇ ਸ਼ੋਅ 'ਚ ਦਿਖਾਏ ਗਏ ਨਿਕਾਹ ਜਾਇਜ਼ ਵਿਆਹ ਮੰਨੇ ਜਾਣਗੇ।

PunjabKesari

ਵੀਡੀਓ 'ਚ ਕਹਿੰਦੇ ਹਨ ਕਿ ਇਹ ਕਿਉਂ ਨਹੀਂ ਜੇਕਰ ਟੀ. ਵੀ. ਡਰਾਮੇ 'ਚ ਇੱਕ ਸੀਨ ਲਈ ਨਿਕਾਹ ਪਰਫਾਰਮ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ 2 ਗਵਾਹ ਮੌਜ਼ੂਦ ਹਨ ਤਾਂ ਇਹ ਇੱਕ ਵੈਲੀਡ ਨਿਕਾਹ ਦੀ ਤਰ੍ਹਾਂ ਮੰਨਿਆ ਜਾਵੇਗਾ। ਇਸ ਕੁਮੈਂਟ ਤੋਂ ਬਾਅਦ ਸੇਲੇਬਸ ਤੋਂ ਆਮ ਜਨਤਾ ਨੇ ਵਿਰੋਧ ਕੀਤਾ ਹੈ। ਉਨ੍ਹਾਂ ਦੇ ਸੀਰੀਅਲਜ਼ ਵਿੱਚ ਨਿਕਾਹ ਦੇ ਸੀਨਜ਼ ਇਸ ਤਰ੍ਹਾਂ ਵਿਖਾਏ ਜਾਂਦੇ ਹਨ ਕਿ ਅਸਲ ਜ਼ਿੰਦਗੀ 'ਚ ਇਹ ਹਕੀਕਤ ਤੋਂ ਕੁਝ ਵੀ ਲੈਣਾ-ਦੇਣਾ ਨਹੀਂ ਸੀ।
 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News